ਕੋਰੋਨਾ ਵਾਇਰਸ ਦਾ ਕਹਿਰ ਹਾਲੇ ਰੁੱਕਿਆ ਨਹੀਂ ਹੁਣ ਸੂਬੇ ਨੂੰ ਇੱਕ ਨਵੀਂ ਬਿਮਾਰੀ ਨੇ ਘੇਰ ਲਿਆ ਹੈ। ਹੁਣ ਬਲੈਕ ਫੰਗਸ ਯਾਨੀ ਕੀ ਮੁਕੋਮਾਈਕੋਸਿਸ ਫੰਗਲ ਇਨਫੈਕਸ਼ਨ ਦਾ ਅਟੈਕ ਹੋਣਾ ਸ਼ੁਰੂ ਹੋ ਗਿਆ ਹੈ।ਪੰਜਾਬ ਵਿੱਚ ਬਲੈਕ ਫੰਗਸ ਨਾਲ ਹੁਣ ਤੱਕ 10 ਮੌਤਾਂ ਹੋ ਚੁੱਕੀਆਂ ਹਨ। ਲੁਧਿਆਣਾ ਵਿੱਚ ਬਲੈਕ ਫਗੰਸ ਨਾਲ 5 ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਚੋਂ 4 ਮਾਮਲੇ ਪੁਰਾਣੇ ਹਨ, ਜਦੋਂ ਕੀ ਇੱਕ ਮੌਤ ਬੀਤੇ ਦਿਨੀਂ ਐਤਵਾਰ ਨੂੰ ਹੋਈ ਹੈ। ਬਠਿੰਡਾ ਵਿੱਚ 5 ਅਤੇ ਜਲੰਧਰ ਵਿੱਚ 4 ਨਵੇਂ ਮਾਮਲੇ ਮਿਲੇ ਹਨ। ਉੱਥੇ ਹੀ ਜਲੰਧਰ ਵਿੱਚ 11 'ਚੋਂ 9 ਸ਼ਗੂਰ ਮਰੀਜ਼ਾਂ ਵਿੱਚ ਵਾਈਟ ਫਗੰਸ ਦੇ ਲੱਛਣ ਮਿਲੇ ਹਨ।ਬਠਿੰਡਾ ਦੇ ਮਾਮਲਿਆਂ ਵਿੱਚ 3 ਔਰਤਾਂ ਅਤੇ ਦੋ ਮਰਦ ਸ਼ਾਮਲ ਹਨ।
ਜਾਣੋ ਕੀ ਹਨ ਬਲੈਕ ਫੰਗਸ ਦੇ ਲੱਛਣ
ਅੱਖਾਂ ਵਿੱਚ ਤੇਜ਼ੀ ਨਾਲ ਸੜਨ ਪੈਣਾ
ਪਲਕਾਂ ਹੇਠ ਸੋਜ ਆਉਣਾ
ਅੱਖਾਂ ਦਾ ਲਾਲ ਹੋਣਾ
ਖੂਨ ਦੀ ਉਲਟੀ ਆਉਣਾ
ਦੰਦ ਢਿੱਲੇ ਹੋਣਾ
ਨੱਕ ਬੰਦ ਹੋਣਾ
ਇਹ ਲੱਛਣ ਹਨ ਜਿਨ੍ਹਾਂ ਦਾ ਸਾਨੂੰ ਖਾਸ ਤੌਰ 'ਤੇ ਧਿਆਨ ਰੱਖਣਾ ਚਾਹੀਦਾ ਹੈ, ਤਾਂ ਲੋੜ ਪੈਣ 'ਤੇ ਡਾਕਟਰ ਦੀ ਸਲਾਹ ਲਈ ਜਾ ਸਕੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Black Fungus, Symptoms