Home /News /punjab /

Amritsar: 20 ਕਰੋੜ ਖਰਚ ਕਰਕੇ ਬਦਲੇਗੀ ਜਲਿਆਂਵਾਲਾ ਬਾਗ ਦੀ ਤਸਵੀਰ

Amritsar: 20 ਕਰੋੜ ਖਰਚ ਕਰਕੇ ਬਦਲੇਗੀ ਜਲਿਆਂਵਾਲਾ ਬਾਗ ਦੀ ਤਸਵੀਰ

  • Share this:

Amritsar: ਸ਼ਹੀਦਾਂ ਦੀ ਧਰਤੀ ਜਲਿਆਂਵਾਲਾ ਬਾਗ ਦੀ ਤਸਵੀਰ ਬਿਲਕੁਲ ਬਦਲ ਗਈ ਹੈ। ਬਾਗ ਦੇ ਨਵੀਨੀਕਰਣ ਦਾ ਕੰਮ ਲੱਗਭਗ ਮੁਕੰਮਲ ਹੋ ਚੁੱਕਾ ਹੈ। ਰਾਜ ਸਭਾ ਸਾਂਸਦ ਸ਼ਵੇਤ ਮਲਿਕ ਮੁਤਾਬਿਕ 80 ਫੀਸਦੀ ਕੰਮ ਹੋ ਚੁੱਕਾ ਹੈ ਅਤੇ ਬਾਕੀ ਰਹਿੰਦਾ 20 ਫੀਸਦੀ ਕੰਮ ਵੀ ਇੱਕ ਦੋ ਮਹੀਨੇ ਵਿੱਚ ਪੂਰਾ ਕਰ ਲਿਆ ਜਾਵੇਗਾ। ਮਲਿਕ ਅੱਜ ਜਲਿਆਂਵਾਲਾ ਬਾਗ ਦਾ ਦੌਰਾ ਕਰਨ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਓਥੇ ਕੰਮ ਕਰ ਰਹੇ ਕੰਪਨੀ ਦੇ ਅਧਿਕਾਰੀਆਂ ਨਾਲ ਬੈਠਕ ਕਰਨ ਤੋਂ ਬਾਅਦ ਬਾਗ ਦੇ ਅੰਦਰ ਹੋ ਚੁੱਕੇ ਕੰਮ ਬਾਰੇ ਵੀ ਜਾਣਕਾਰੀ ਦਿੱਤੀ।

ਜਲਿਆਂਵਾਲਾ ਬਾਗ ਸਾਕੇ ਦੇ 100 ਸਾਲ ਪੂਰੇ ਹੋਣ ਮੌਕੇ ਕੇਂਦਰ ਸਰਕਾਰ ਵੱਲੋਂ ਐਲਾਨ ਕੀਤਾ ਗਈ ਸੀ ਕਿ ਸ਼ਹੀਦਾਂ ਦੀ ਇਸ ਇਤਿਹਾਸਿਕ ਯਾਦਗਾਰ ਨੂੰ ਅੱਜ ਦੇ ਯੁੱਗ ਮੁਤਾਬਿਕ ਨਵੀਂ ਦਿੱਖ ਵੀ ਦਿੱਤੀ ਜਾਵੇਗੀ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜਾਣੂੰ ਕਰਵਾਉਣ ਲਈ ਅਤਿਆਧੁਨਿਕ ਸੁਵਿਧਾਵਾਂ ਮੁਹਈਆ ਕਾਰਵਾਈਆਂ ਜਾਣਗੀਆਂ।


ਜਲਿਆਂਵਾਲਾ ਬਾਗ ਦੇ ਅੰਦਰ ਦਾਖਿਲ ਹੁੰਦੀਆਂ ਹੀ ਦੀਵਾਰਾਂ ਦੇ ਦੋਵੇਂ ਪਾਸੇ ਉਨ੍ਹਾਂ ਆਮ ਲੋਕਾਂ ਦੀਆਂ ਤਸਵੀਰਾਂ ਉਕੇਰੀਆਂ ਗਈਆਂ ਹਨ ਜੋ 13 ਅਪ੍ਰੈਲ 1919 ਵਾਲੇ ਦਿਨ ਵਿਸਾਖੀ ਦੇ ਮੇਲੇ ਮੌਕੇ ਜਲ੍ਹਿਆਂਵਾਲੇ ਬਾਗ ਵਿੱਚ ਪਹੁੰਚੇ ਸਨ। ਇਸ ਤੋਂ ਇਲਾਵਾ ਇੱਕ ਖ਼ਾਸ ਅਤੇ ਅਤਿਆਧੁਨਿਕ ਲਾਈਟ ਐਂਡ ਸਾਊਂਡ ਅਤੇ ਲੇਜ਼ਰ ਸ਼ੋਅ ਰਾਹੀਂ ਇਥੇ ਆਉਣ ਵਾਲੇ ਲੋਕਾਂ ਨੂੰ ਉਸ ਕਾਲੇ ਦੀਨ ਦੇ ਇਤਿਹਾਸ ਨਾਲ ਰੂ-ਬ-ਰੂ ਕਰਵਾਇਆ ਜਾਵੇਗਾ। ਜਲਿਆਂਵਾਲਾ ਬਾਗ ਸੇ ਇਤਿਹਾਸਿਕ ਖੂਹ ਨੂੰ ਵੀ ਬਿਲਕੁਲ ਵੱਖਰੀ ਦਿੱਖ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਜਲਿਆਂਵਾਲਾ ਦੇ ਅੰਦਰ ਚੱਲ ਰਹੇ ਇਸ ਕੰਮ ਦੇ ਚੱਲਦਿਆਂ ਬਾਗ ਨੂੰ ਪਿਛਲੇ ਕਈ ਮਹੀਨਿਆਂ ਤੋਂ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਸੀ। ਹੁਣ ਜਿਸ ਤਰੀਕੇ ਨਾਲ਼ ਜੰਗੀ ਪੱਧਰ ਤੇ ਸਾਰਾ ਕੰਮ ਚੱਲ ਰਿਹਾ ਹੈ ਉਸਤੋਂ ਇਹ ਉਮੀਦ ਹੈ ਕਿ ਬਾਗ ਨੂੰ ਜਲਦ ਹੀ ਆਮ ਲੋਕਾਂ ਲਈ ਦੁਬਾਰਾ ਖੋਲ ਦਿੱਤਾ ਜਾਵੇਗਾ।

Published by:Anuradha Shukla
First published:

Tags: Amritsar, Jallianwala Bagh