ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਤੇ ਸੂਬਾ ਇੰਚਾਰਜ ਡਾ ਅਵਤਾਰ ਸਿੰਘ ਕਰੀਮਪੁਰੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਹੁਜਨ ਸਮਾਜ ਪਾਰਟੀ ਸੂਬੇ ਦੀਆਂ ਕਾਰਪੋਰੇਸ਼ਨ ਚੋਣਾਂ ਮਜ਼ਬੂਤੀ ਨਾਲ ਲੜੇਗੀ। ਅੱਜ ਸੂਬਾ ਦਫਤਰ ਵਿਚ ਬਸਪਾ ਦੀ ਹਾਈਕਮਾਂਡ ਦੀ ਵਿਸੇਸ਼ ਮੀਟਿੰਗ ਹੋਈ ਜਿਸ ਵਿਚ ਬਸਪਾ ਦੇ ਕੇਂਦਰੀ ਇੰਚਾਰਜ ਰਣਧੀਰ ਸਿੰਘ ਬੈਨੀਵਾਲ, ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ, ਸੂਬਾ ਇੰਚਾਰਜ ਡਾ ਅਵਤਾਰ ਸਿੰਘ ਕਰੀਮਪੁਰੀ, ਸੂਬਾ ਇੰਚਾਰਜ ਅਜੀਤ ਸਿੰਘ ਭੈਣੀ ਜੀ ਸ਼ਾਮਿਲ ਹੋਏ।
ਗੜ੍ਹੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਜਿਲ੍ਹਾ ਪ੍ਰਧਾਨ ਆਪਣੇ ਆਪਣੇ ਜਿਲ੍ਹੇ ਦੀਆਂ ਕੌਂਸਲ ਚੋਣਾਂ ਲਈ ਚਾਹਵਾਨ ਉਮੀਦਵਾਰਾ ਦੇ ਬੇਨਤੀ ਪੱਤਰ ਲੈਣਗੇ, ਜਿਸ ਵਿਚ ਫਾਈਨਲ ਫੈਂਸਲਾ ਲੈਣ ਲਈ ਸਥਾਨਿਕ ਸੂਬਾ ਅਹੁਦੇਦਾਰ, ਵਿਧਾਨ ਸਭਾ ਪ੍ਰਧਾਨ ਅਤੇ ਸ਼ਹਿਰੀ ਪ੍ਰਧਾਨ ਦੀ ਕਮੇਟੀ ਹਾਈਕਮਾਂਡ ਤੱਕ ਇਕ ਸਹਿਮਤੀ ਵਾਲੀ ਰਾਇ ਨਾਲ ਉਮੀਦਵਾਰ ਦਾ ਐਲਾਨ ਕੀਤਾ ਜਾਵੇਗਾ।
ਬਹੁਜਨ ਸਮਾਜ ਪਾਰਟੀ ਵਲੋਂ ਕੌਂਸਲ/ ਕਾਰਪੋਰੇਸ਼ਨ ਅਧੀਨ ਪੈਂਦੇ ਵਾਰਡਾਂ ਵਿਚੋਂ ਬਸਪਾ ਦੇ ਮਜ਼ਬੂਤ ਵਾਰਡਾਂ ਤੇ ਲੜਨ ਦੇ ਚਾਹਵਾਨਾਂ ਦੀ ਸੂਚੀ 30ਦਸੰਬਰ ਤੱਕ ਭੇਜੀ ਜਾਣੀ ਜ਼ਰੂਰੀ ਹੈ, ਤਾਕਿ ਕੇਂਦਰੀ ਹਾਈਕਮਾਂਡ ਤੋਂ ਪ੍ਰਵਾਨਗੀ ਲੈਕੇ ਬਸਪਾ ਦੇ ਉਮੀਦਵਾਰਾਂ ਨੂੰ ਮਜ਼ਬੂਤੀ ਨਾਲ ਮੈਦਾਨ ਵਿਚ ਉਤਾਰਿਆ ਜਾ ਸਕੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bsp, Jasvir Singh Garhi