• Home
 • »
 • News
 • »
 • punjab
 • »
 • JASWINDER SINGH IS CULTIVATING STRAW WITHOUT SETTING IT ON FIRE

ਕਈ ਸਾਲਾਂ ਤੋਂ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਖੇਤੀ ਕਰ ਰਿਹਾ ਹੈ ਜਸਵਿੰਦਰ ਸਿੰਘ

ਸਰਦੂਲਗੜ੍ਹ ਦੇ ਅਧੀਨ ਪੈਂਦੇ ਪਿੰਡ ਟਿੱਬੀ ਹਰੀ ਸਿੰਘ ਦੇ ਕਿਸਾਨ ਜਸਵਿੰਦਰ ਸਿੰਘ 2016 ਤੋਂ ਆਪਣੇ ਖੇਤ ਵਿੱਚ ਝੋਨੇ ਦੇ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਦੀ ਖੇਤੀ ਕਰ ਰਿਹਾ ਹੈ।

2016 ਤੋਂ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਖੇਤੀ ਕਰ ਰਿਹਾ ਹੈ ਜਸਵਿੰਦਰ ਸਿੰਘ

2016 ਤੋਂ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਖੇਤੀ ਕਰ ਰਿਹਾ ਹੈ ਜਸਵਿੰਦਰ ਸਿੰਘ

 • Share this:
  Baldev sharma

  ਮਾਨਸਾ- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸਰਦੂਲਗੜ੍ਹ ਦੇ ਅਧੀਨ ਪੈਂਦੇ ਪਿੰਡ ਟਿੱਬੀ ਹਰੀ ਸਿੰਘ ਦੇ ਕਿਸਾਨ ਜਸਵਿੰਦਰ ਸਿੰਘ 2016 ਤੋਂ ਆਪਣੇ ਖੇਤ ਵਿੱਚ ਝੋਨੇ ਦੇ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਦੀ ਖੇਤੀ ਕਰ ਰਿਹਾ ਹੈ।

  ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇਹ ਕਿਸਾਨ ਸਾਲ 2016 ਤੋਂ 2018 ਤੱਕ ਗੱਠਾਂ ਬਣਾ ਕੇ ਆਪਣੇ ਖੇਤ ਵਿੱਚ ਪਰਾਲੀ ਪ੍ਰਬੰਧਨ ਕੀਤਾ ਸੀ ਅਤੇ ਝੋਨੇ ਦੇ ਪਰਾਲ ਨੂੰ ਅੱਗ ਲਗਾਉਣ ਨਾਲ ਹੁੰਦੇ ਜ਼ਮੀਨ ਦੇ ਨੁਕਸਾਨ ਤੇ ਹਵਾ ਦੇ ਪ੍ਰਦੂਸ਼ਣ ਕਾਰਨ ਉਸਨੇ ਇਹ ਕਰਨ ਬਾਰੇ ਵਿਚਾਰ ਕੀਤਾ। ਇਸ ਸਬੰਧੀ ਅਗਾਂਹਵਧੂ ਕਿਸਾਨ ਜਸਵਿੰਦਰ ਸਿੰਘ ਨੇ ਖੇਤੀਬਾੜੀ ਵਿਭਾਗ ਦੀ ਟੀਮ ਨੂੰ ਦੱਸਿਆ ਕਿ ਉਸ ਸਮੇਂ ਗੱਠਾਂ ਵਾਸਤੇ ਬੇਲਰ ਮੁਹੱਈਆ ਕਰਨ ਲਈ ਉਸਨੂੰ ਕਾਫ਼ੀ ਮੁਸ਼ਕੱਤ ਕਰਨੀ ਪਈ ਅਤੇ ਸਾਲ 2018 ਵਿੱਚ ਵਿਭਾਗ ਵੱਲੋਂ ਉਸਨੂੰ ਪਰਾਲੀ ਦੀ ਸਾਂਭ-ਸੰਭਾਲ ਲਈ ਮਸ਼ੀਨਰੀ ਸਬਸਿਡੀ ਤਹਿਤ ਦਿੱਤੀ ਗਈ।

  ਕਿਸਾਨ ਨੇ ਦੱਸਿਆ ਕਿ ਇਸ ਉਪਰੰਤ ਉਸਨੇ ਆਪਣੀ 20 ਏਕੜ ਜ਼ਮੀਨ ਦੇ ਵੱਖ-ਵੱਖ ਹਿੱਸਿਆਂ ਵਿੱਚ ਐਮ.ਬੀ. ਪਲਾਓ, ਰੋਟਾਵੇਟਰ ਤੇ ਹੈਪੀ ਸੀਡਰ ਮਸ਼ੀਨਾਂ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਨੇਪਰੇ ਚਾੜ੍ਹੀ ਅਤੇ ਉਸ ਦੌਰਾਨ ਉਸਨੂੰ ਨਿੱਜੀ ਤੌਰ ’ਤੇ ਮਸ਼ੀਨਾਂ ਦੀ ਦਰੁੱਸਤ ਵਰਤੋਂ ਕਰਨ ਦੀ ਮੁਹਾਰਤ ਵੀ ਹਾਸਿਲ ਹੋਈ।

  ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਨਾਲ ਉਸ ਦੇ ਕਣਕ ਦੇ ਝਾੜ ’ਤੇ ਕੋਈ ਅਸਰ ਨਹੀਂ ਹੋਇਆ ਬਲਕਿ ਉਸ ਦੀ ਕੁਝ ਜ਼ਮੀਨ ਜੋ ਕਾਫ਼ੀ ਨਰਮ ਸੀ, ਹੁਣ ਉਸ ਜ਼ਮੀਨ ਵਿੱਚ ਪਰਾਲੀ ਵਾਹੁਣ ਕਰਕੇ ਜ਼ਮੀਨ ਡਾਕਰ ਹੋਣ ਲੱਗੀ ਹੈ। ਉਨ੍ਹਾਂ ਦੱਸਿਆ ਕਿ ਉਹ ਕਣਕ ਦੇ ਬੀਜ ਨੂੰ ਕਲੋਰੋਪੈਰੀਫਾਸ ਨਾਲ ਸੋਧ ਕੇ ਬੀਜਦਾ ਹੈ ਅਤੇ ਕਣਕ ਦਾ ਬੀਜ 50-55 ਕਿਲੋ ਪ੍ਰਤੀ ਏਕੜ ਵਰਤਦਾ ਹੈ। ਇਸ ਦੇ ਨਾਲ ਹੀ ਫਸਲ ਦੀ ਸਮੇਂ ਸਿਰ ਧਿਆਨ ਨਾਲ ਨਿਗਰਾਨੀ ਕਰਦਾ ਹੈ।

  ਗੱਲਬਾਤ ਕਰਦਿਆਂ ਅਗਾਂਹਵਧੂ ਨੌਜਵਾਨ ਕਿਸਾਨ ਜਸਵਿੰਦਰ ਸਿੰਘ ਨੇ ਭਰੋਸਾ ਦਿਵਾਇਆ ਕਿ ਉਹ ਇਸ ਸਾਲ ਵੀ ਬਿਨ੍ਹਾਂ ਅੱਗ ਲਗਾਏ ਬਿਜਾਈ ਕਰੇਗਾ ਅਤੇ ਹੋਰ ਕਿਸਾਨਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰੇਗਾ।
  Published by:Ashish Sharma
  First published: