Home /News /punjab /

ਜਥੇਦਾਰ ਵੱਲ਼ੋਂ ਕੈਨੇਡਾ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੇ ਸਿੱਖ ਉਮੀਦਵਾਰਾਂ ਨੂੰ ਵਧਾਈ

ਕੈਨੇਡਾ ਸਾਂਸਦਾਂ ਨੂੰ ਦੇਸ਼ ਦੀ ਤਰੱਕੀ ਦੇ ਨਾਲ ਨਾਲ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਹੋਰ ਕਾਰਜ ਕਰਨ ਦੀ ਅਪੀਲ ਕੀਤੀ

 • Share this:

  ਕੈਨੇਡਾ ਚੋਣਾਂ ਦੌਰਾਨ ਸਿੱਖਾਂ ਉਮੀਦਵਾਰਾਂ ਦੀ ਜਿੱਤ ਉਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਵਧਾਈ ਦਿੱਤੀ ਹੈ। ਸਿੰਘ ਸਾਹਿਬ ਨੇ ਚੁਣੇ ਗਏ ਕੈਨੇਡਾ ਸਾਂਸਦਾਂ ਨੂੰ ਦੇਸ਼ ਦੀ ਤਰੱਕੀ ਦੇ ਨਾਲ ਨਾਲ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਚੰਗੇ ਕਾਰਜ ਕਰਨ ਦੀ ਅਪੀਲ ਕੀਤੀ ਹੈ।

  ਦਮਦਮਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੁਨੀਆਂ ਵਿੱਚ ਫੈਲੇ ਸਿੱਖ ਭਾਈਚਾਰੇ ਨੇ ਭਾਰਤ ਅਤੇ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਆਰਥਿਕ ਖੇਤਰ ਵਿੱਚ ਉਚਾ ਮੁਕਾਮ ਹਾਸਲ ਕੀਤਾ ਹੈ ਅਤੇ ਰਾਜਨੀਤਕ ਖੇਤਰ ਵਿੱਚ ਵੀ ਬੁਲੰਦੀਆਂ ਨੂੰ ਛੁਹਿਆ ਹੈ। ਸਿੰਘ ਸਾਹਿਬ ਨੇ ਕਿਹਾ ਕਿ ਕੈਨੇਡਾ ਦੀਆਂ ਚੋਣਾਂ ਵਿਚ 18 ਸਿੱਖਾ ਦਾ ਜਿੱਤਣਾ ਮਾਣ ਵਾਲੀ ਗੱਲ ਹੈ।

  ਉਹਨਾਂ ਜਿੱਤਣ ਵਾਲੇ ਸਿੱਖਾਂ ਨੂੰ ਵਧਾਈ ਦਿੰਦੇ ਹੋਏ ਕਾਮਯਾਬ ਨਾ ਹੋਏ ਸਿੱਖਾ ਨੂੰ ਵੀ ਵਧਾਈ ਦਿੰਦੇ ਕਿਹਾ ਕਿ ਉਹਨਾਂ ਨੇ ਯਤਨ ਕੀਤਾ ਹੈ। ਜਿੰਨੇ ਵੀ ਸਿੱਖ ਰਾਜਸੀ ਖੇਤਰ ਵਿੱਚ ਵਿਚਰ ਰਹੇ ਹਨ, ਖਾਸ ਕਰਕੇ ਭਾਰਤ ਤੋਂ ਬਾਹਰ ਉਹਨਾਂ ਨੂੰ ਵਾਹਿਗੁਰੂ ਬਲ ਉਦਮ ਬਖਸ਼ਣ ਤੇ ਉਹ ਕੌਮ ਦਾ ਮਾਨ ਹੋਰ ਵਧਾਉਣ।

  First published:

  Tags: Akal takht, Canada elections