Home /News /punjab /

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਦੀ ਥਾਂ ਸਿੱਖੀ ਦੇ ਪ੍ਰਚਾਰ ਦੀ ਨਸੀਹਤ...

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਦੀ ਥਾਂ ਸਿੱਖੀ ਦੇ ਪ੍ਰਚਾਰ ਦੀ ਨਸੀਹਤ...

ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਨਸੀਹਤ..ਵਜੂਦ ਬਚਾਉਣਾ ਤਾਂ ਸਿੱਖੀ ਦਾ ਕਰੋ ਪ੍ਰਚਾਰ, ਸਰਕਾਰ ਬਣਾਉਣ ਦਾ ਮਕਸਦ ਤਿਆਗੋ...

ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਨਸੀਹਤ..ਵਜੂਦ ਬਚਾਉਣਾ ਤਾਂ ਸਿੱਖੀ ਦਾ ਕਰੋ ਪ੍ਰਚਾਰ, ਸਰਕਾਰ ਬਣਾਉਣ ਦਾ ਮਕਸਦ ਤਿਆਗੋ...

ਜਥੇਦਾਰ ਨੇ ਇਹ ਵੀ ਆਖਿਆ ਕਿ ਕੇਂਦਰ ਨੇ ਮੁੱਖ ਮੰਤਰੀ ਤੇ ਸੂਬਾ ਸਰਕਾਰਾਂ ਦੀ ਹੈਸੀਅਤ ਘਟਾਈ ਅਤੇ ਇਹ ਵੀ ਕਿਹਾ ਕਿ ਸਿੱਖੀ ਦੇ ਪ੍ਰਚਾਰ ਲਈ ਅਕਾਲੀ ਪਿੰਡਾਂ 'ਚ ਅਕਾਲੀ ਜਾਣ।

 • Share this:
  ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ( AKal Takht Sahib) ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ(Giani Harpreet Singh) ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਸੀਹਤ ਦਿੱਤੀ ਹੈ। ਉਨ੍ਹਾਂ ਨੇ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲ ਸੰਕੇਤ ਕਰਦਿਆਂ ਕਿਹਾ 'ਜੇ ਵਜੂਦ ਬਚਾਉਣਾ ਹੈ ਤਾਂ ਸਿੱਖੀ ਪ੍ਰਚਾਰ ਤੇ ਦਵੋ ਧਿਆਨ... ਸਰਕਾਰ ਬਣਾਉਣ ਦਾ ਮਕਸਦ ਤਿਆਗੋ...' ਜਥੇਦਾਰ ਨੇ ਇਹ ਵੀ ਆਖਿਆ ਕਿ ਕੇਂਦਰ ਨੇ ਮੁੱਖ ਮੰਤਰੀ ਤੇ ਸੂਬਾ ਸਰਕਾਰਾਂ ਦੀ ਹੈਸੀਅਤ ਘਟਾਈ ਅਤੇ ਇਹ ਵੀ ਕਿਹਾ ਕਿ ਸਿੱਖੀ ਦੇ ਪ੍ਰਚਾਰ ਲਈ ਅਕਾਲੀ ਪਿੰਡਾਂ 'ਚ ਅਕਾਲੀ ਜਾਣ।

  ਹਾਲਾਂਕਿ ਜਥੇਦਾਰ ਨੇ ਕਿਹਾ ਕਿ ਤੁਸੀ ਚੋਣ ਜ਼ਰੂਰ ਲੜੋ  ਪਰ ਸੱਤਾ 'ਚ ਆਉਣ ਲਈ ਧਿਆਨ ਨਾ ਦਿਓ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਸੂਬਾ ਸਰਕਾਰਾਂ ਦੀ ਹੁਣ ਕੋਈ ਹੈਸੀਅਤ ਨਹੀਂ ਰਹੀ, ਕੇਂਦਰ ਨੇ ਆਪਣੇ ਹੱਥਾਂ ਵਿੱਚ ਸਾਰੀ ਪਾਵਰ ਲਈ ਹੈ।

  'ਜਥੇਦਾਰ ਦੇ ਇਸ਼ਾਰੇ 'ਤੇ ਦੇਵਾਂਗੇ ਪਹਿਰਾ'


  ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ( Virsa Singh Valtoha) ਨੇ ਕਿਹਾ ਕਿ ਅਕਾਲੀ ਦਲ ਨੂੰ ਹੋਂਦ ਚ ਲਿਆਉਣ ਵਾਲਿਆਂ ਦਾ ਮਕਸਦ ਸੀ ਗੁਰਮਤਿ ਰਹਿਤ ਮਰਿਆਦਾ ਦਾ ਪ੍ਰਚਾਰ ਕਰਨਾ ਸੀ। ਧਾਰਮਿਕ ਏਜੰਡਾ ਸੀ। ਰਾਜਸੀ ਨਿਸ਼ਾਨੇ ਤੇ ਬੋਲੇ, ਸਿੱਖ ਇਤਿਹਾਸ ਨੂੰ ਮੁੱਖ ਰੱਖਿਆ ਗਿਆ ਹੈ। ਅਕਾਲੀ ਦਲ ਰਾਜਭਾਗ ਤੇ ਸੱਤਾ ਹਾਸਲ ਕਰਨ ਵਾਸਤੇ ਨਹੀਂ ਬਣਿਆ ਸੀ। ਜਥੇਦਾਰ ਦੇ ਸੰਦੇਸ਼ ਚ ਕੋਈ ਦੋ ਰਾਵਾਂ ਨਹੀਂ, ਅਕਾਲੀ ਦਲ ਚ ਆਈ ਗਿਰਾਵਟ ਨੂੰ ਦੂਰ ਕਰਨਾ ਚਾਹੀਦਾ ਹੈ।

  ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ RSS ਤੇ ਵੱਡਾ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ SGPC 'ਚ ਸੰਘ ਵਿੱਚ ਪੈਰ ਪਸਾਰ ਰਿਹਾ ਹੈ।  ਸ਼੍ਰੋਮਣੀ ਕਮੇਟੀ ਚੋਣਾਂ ਲਈ ਪਲੇਟਫਾਰਮ ਤਿਆਰ ਕੀਤਾ ਜਾ ਰਿਹਾ ਹੈ।  ਇਸੇ ਪ੍ਰੋਗਰਾਮ ਵਿੱਚ ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਕਮੇਟੀ ਦੇ ਪ੍ਰਧਾਨ ਬਲਜੀਤ ਦਾਦੂਵਾਲ ਤੇ ਤਿੱਖਾ ਹਮਲਾ ਬੋਲਦਿਆਂ ਪੰਥ ਨੂੰ ਕਮਜ਼ੋਰ ਕਰਨ ਦੇ ਇਲਜ਼ਾਮ ਲਗਾਏ ਹਨ।

  ਅਕਾਲੀ ਦਲ 'ਚ ਬਾਗੀਆਂ ਦੀ ਮੋਰਚਾਬੰਦੀ ?


  ਬਾਗੀ ਤੇਵਰ ਦਿਖਾਉਣ ਵਾਲੇ ਅਕਾਲੀ ਆਗੂਆਂ ਨੇ ਮੋਰਚਾਬੰਦੀ ਸ਼ੁਰੂ ਕੀਤੀ। ਅੰਮ੍ਰਿਤਸਰ ਵਿੱਚ  ਇਆਲੀ, ਜਗਮੀਤ ਬਰਾੜ, ਚੰਦੂਮਾਜਰਾ ਸਣੇ ਕਈ ਆਗੂ ਜੁਟੇ ਹਨ। ਸਿਆਸੀ ਸਫ਼ਾ ਵਿੱਚ ਨਵੀਂ ਚਰਚ ਛਿੜੀ ਹੈ।

  ਬਾਗੀਆਂ ਨਾਲ ਨਜਿੱਠੇਗੀ ਅਨੁਸ਼ਾਸਨੀ ਕਮੇਟੀ !


  ਅਕਾਲੀ ਦਲ ਨੇ 5 ਮੈਂਬਰੀ ਅਨੁਸ਼ਾਸਨੀ ਕਮੇਟੀ ਦਾ ਗਠਨ ਕੀਤਾ ਹੈ। ਮਲੂਕਾ ਨੂੰ ਚੇਅਰਮੈਨ ਬਣਾਇਆ। ਸੁਖਬੀਰ ਬਾਦਲ ਨੇ ਕਿਹਾ ਕਿ ਪਾਰਟੀ ਪਲੇਟਫਾਰਮ ਤੇ ਗੱਲ ਰੱਖੀ ਜਾਵੇ। ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

  ਅੰਮ੍ਰਿਤਸਰ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਲਈ ਹੋਰਡਿੰਗਜ ਲਗਾਏ ਗਏ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਬੋਰਡ ਲਗਾਏ।

  ਗੁਰੂ ਨਗਰੀ 'ਚ ਬੰਦੀ ਸਿੱਖਾਂ ਦੀ ਰਿਹਾਈ ਲਈ ਲਗਾਏ ਗਏ ਹੋਰਡਿੰਗਜ


  ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਗੁਰੂ ਨਗਰੀ ਚ ਵੱਖ ਵੱਖ ਥਾਵਾਂ ਤੇ ਹੋਰਡਿੰਗਜ ਲਗਾਏ ਗਏ।
  Published by:Sukhwinder Singh
  First published:

  Tags: Akal takht, Shiromani Akali Dal

  ਅਗਲੀ ਖਬਰ