ਖਰੜ ਬਿਲਡਿੰਗ ਡਿੱਗਣ ਦਾ ਮਾਮਲਾ: JTPL CITY ਦੀ ਮੈਨੇਜਮੈਂਟ ਨੇ ਇਹ ਕਿਹਾ...

News18 Punjabi | News18 Punjab
Updated: February 13, 2020, 5:49 PM IST
share image
ਖਰੜ ਬਿਲਡਿੰਗ ਡਿੱਗਣ ਦਾ ਮਾਮਲਾ: JTPL CITY ਦੀ ਮੈਨੇਜਮੈਂਟ ਨੇ ਇਹ ਕਿਹਾ...
ਖਰੜ ਬਿਲਡਿੰਗ ਡਿੱਗਣ ਦਾ ਮਾਮਲਾ: JTPL CITY ਦੀ ਮੈਨੇਜਮੈਂਟ ਨੇ ਇਹ ਕਿਹਾ...

  • Share this:
  • Facebook share img
  • Twitter share img
  • Linkedin share img
ਬੀਤੀ ਅੱਠ ਜਨਵਰੀ ਦਿਨ ਸ਼ਨੀਵਾਰ ਨੂੰ ਖਰੜ-ਲਾਂਡਰਾਂ ਰੋਡ ਤੇ ਜੇਟੀਪੀਐਲ ਦੇ ਕੋਲ ਹੋਟਲ ਬਣਾਉਣ ਦੇ ਲਈ ਖ਼ੁਦਾਈ ਦੌਰਾਨ ਇੱਕ ਅੰਬਿਕਾ ਗਰੁੱਪ ਦੀ ਤਿੰਨ ਮੰਜ਼ਿਲਾਂ ਪੁਰਾਣੀ ਬਿਲਡਿੰਗ ਡਿਗ ਗਈ ਸੀ। ਬਿਲਡਿੰਗ ਦੇ ਅਚਾਨਕ ਡਿੱਗਣ ਦੇ ਨਾਲ ਮਲਬੇ ਹੇਠਾਂ ਜੇਸੀਬੀ ਡਰਾਈਵਰ ਸਮੇਤ ਚਾਰ ਲੋਕ ਦੱਬ ਗਏ ਸੀ। ਇਸ ਹਾਦਸੇ ਦੇ ਵਿਚ ਜੇਸੀਬੀ ਆਪਰੇਟਰ ਦੀ ਮੌਤ ਹੋ ਗਈ ਸੀ। ਬਿਲਡਿੰਗ ਦੇ ਮਾਲਕ ਖ਼ਿਲਾਫ਼ ਐਫਆਈ ਆਰ ਦਰਜ ਹਨ। ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਤਹਿਤ ਮਾਮਲੇ ਦੀ ਜਾਂਚ ਵੀ ਚੱਲ ਰਹੀ ਹੈ। ਪਰ ਇਸ ਮਾਮਲੇ ਵਿੱਚ ਸੋਸ਼ਲ ਮੀਡੀਆ ਤੇ ਇਹ ਗੱਲ ਫੈਲ ਰਹੀ ਹੈ ਕਿ ਇਹ ਘਟਨਾ ਜੀਟੀਪੀਐਲ ਸਿਟੀ ਦੇ ਖੇਤਰ ਵਿੱਚ ਹੋਈ ਹੈ। ਜਿਸ ਨੂੰ ਲੈ ਕੇ ਜਾਣੇ ਅਨਜਾਣੇ ਰੂਪ ਵਿੱਚ ਪ੍ਰਚਾਰ ਵੀ ਹੋ ਰਿਹਾ ਹੈ। ਇਸ ਭੁਲੇਖਾ ਬਾਰੇ ਖ਼ੁਦ ਜੇਟੀਪੀਐੱਲ ਸਿਟੀ ਮੈਨੇਜਮੈਂਟ ਸਪਸ਼ਟੀਕਰਨ ਦੇਣ ਲਈ ਅੱਗੇ ਆਈ ਹੈ।ਜੇਟੀਪੀਐੱਲ ਸਿਟੀ ਮੈਨੇਜਮੈਂਟ ਦੇ ਮੁਹਤਬਰ ਮਨਦੀਪ ਸਿੰਘ ਨੇ ਕਿਹਾ ਕਿ ਜੇਟੀਪੀਐੱਲ ਦੀ ਪੂਰੀ ਮੈਨੇਜਮੈਂਟ ਨੂੰ ਇਸ ਇਮਾਰਤ ਦੇ ਡਿੱਗਣ ਦਾ ਅਫ਼ਸੋਸ ਹੈ।ਉਨ੍ਹਾਂ ਕਿਹਾ ਕਿ ਸੇਸ਼ਲ ਮੀਡੀਆ ਤੇ ਜਾਣੇ ਅਨਜਾਣੇ ਰੁਪ ਵਿੱਚ ਇਹ ਗੱਲ ਫੈਲ ਰਹੀ ਹੈ ਕਿ ਇਹ ਘਟਨਾ ਜੇਟੀਪੀਐੱਲ ਦੇ ਖੇਤਰ ਵਿੱਚ ਵਾਪਰੀ ਹੈ। ਪਰ ਇਹ ਗਲਤ ਹੈ ਤੇ ਇਹ ਮਹਿਜ ਇੱਕ ਅਫਵਾਹ ਹੈ।
ਉਨ੍ਹਾਂ ਕਿਹਾ ਕਿ ਇਹ ਹਾਦਸਾ ਜੇਟੀਪੀਐਲ ਸਿਟੀ ਨਾਲ ਲੱਗਦੇ ਅੰਬਿਕਾ ਗਰੁੱਪ ਦੀ ਇਮਾਰਤ ਵਿੱਚ ਘਟੀ ਹੈ। ਜਿਹੜੀ ਕਿ ਜੇਟੀਪੀਐਲ ਦੇ ਖੇਤਰ ਤੋਂ ਬਾਹਰ ਹੈ। ਇਸ ਅੰਬਿਕਾ ਬਿਲਡਿੰਗ ਦੇ ਡਿੱਗਣ ਕਾਰਨ ਜੇਟੀਪੀਐੱਲ ਦੇ ਮੈਨ ਗੇਟ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਹਾਦਸੇ ਵਾਪਰਿਆ  ਮੈਨੇਜਮੈਂਟ ਨੇ ਤੁਰੰਤ ਇਸਦੀ ਸੂਚਨਾ ਪ੍ਰਸ਼ਾਸਨ ਨੂੰ ਦੇ ਕੇ ਰਾਹਤ ਕਾਰਜਾਂ ਮਦਦ ਕੀਤੀ।

ਕਾਬਿਲੇਗੌਰ ਹੈ ਕਿ ਅੰਬਿਕਾ ਗਰੀਨ ਦੀ ਤਿੰਨ ਮੰਜ਼ਿਲਾਂ ਇਮਾਰਤ ਕੋਲ ਇੱਕ ਹੋਟਲ ਸਾਈਟ ਦੀ ਬੇਸਮੈਂਟ ਨੂੰ ਬਣਾਉਣ ਦੇ ਲਈ ਖ਼ੁਦਾਈ ਚੱਲ ਰਹੀ ਸੀ। ਜਿਹੜੀ ਬਿਲਡਿੰਗ ਡਿੱਗੀ ਉਸ ਦੀ ਛੱਤ ’ਤੇ ਮੋਬਾਈਲ ਕੰਪਨੀਆਂ ਦੇ ਦੋ ਟਾਵਰ ਲੱਗੇ ਸੀ ਅਤੇ ਆਪਣੀ ਬੇਸਮੈਂਟ ਵੀ ਸੀ। ਖ਼ੁਦਾਈ ਦੇ ਕਾਰਨ ਬਿਲਡਿੰਗ ਦੀ ਨੀਂਹ ਕਮਜ਼ੋਰ ਹੋ ਗਈ ਜਿਸ ਕਾਰਨ ਇਮਾਰਤ ਡਿਗ ਗਈ।
First published: February 13, 2020, 5:49 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading