Home /News /punjab /

ਦਿੱਲੀ ਲਾਲ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਨੂੰ ਮਿਲੀ ਅਗਾਉਂ ਜ਼ਮਾਨਤ

ਦਿੱਲੀ ਲਾਲ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਨੂੰ ਮਿਲੀ ਅਗਾਉਂ ਜ਼ਮਾਨਤ

ਦਿੱਲੀ ਲਾਲ ਕਿਲ੍ਹੇ 'ਤੇ 26 ਜਨਵਰੀ ਨੂੰ ਕੇਸਰੀ ਨਿਸ਼ਾਨ ਸਾਹਿਬ ਲਹਿਰਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਨੂੰ ਮਿਲੀ ਅਗਾਉਂ ਜ਼ਮਾਨਤ

ਦਿੱਲੀ ਲਾਲ ਕਿਲ੍ਹੇ 'ਤੇ 26 ਜਨਵਰੀ ਨੂੰ ਕੇਸਰੀ ਨਿਸ਼ਾਨ ਸਾਹਿਬ ਲਹਿਰਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਨੂੰ ਮਿਲੀ ਅਗਾਉਂ ਜ਼ਮਾਨਤ

ਦਿੱਲੀ ਲਾਲ ਕਿਲ੍ਹੇ 'ਤੇ 26 ਜਨਵਰੀ ਨੂੰ ਕੇਸਰੀ ਨਿਸ਼ਾਨ ਸਾਹਿਬ ਲਹਿਰਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦੀ ਦਿੱਲੀ ਦੀ ਮਾਨਯੋਗ ਅਦਾਲਤ ਵਲੋਂ ਅਗਾਊਂ ਜ਼ਮਾਨਤ ਮਨਜ਼ੂਰ ਹੋਣ ਦੀ ਸੂਚਨਾ ਮਿਲੀ ਹੈ।

  • Share this:
    ਨਵੀਂ ਦਿੱਲੀ: 26 ਜਨਵਰੀ ਨੂੰ ਲਾਲ ਕਿਲ੍ਹੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਚੜਾਉਣ ਵਾਲੇ ਜਗਰਾਜ ਸਿੰਘ ਨੂੰ ਅੱਜ ਦਿੱਲੀ ਦੀ ਇੱਕ ਅਦਾਲਤ ਨੇ ਅੰਤਰਮ ਜ਼ਮਾਨਤ ਦੇ ਦਿੱਤੀ ਹੈ। ਗੌਰਤਲਬ ਹੈ ਕਿ ਜੁਗਰਾਜ ਸਿੰਘ ਉੱਪਰ ਵੀ 26 ਜਨਵਰੀ ਨੂੰ ਦਿੱਲੀ ਵਿਚ ਲਾਲ ਕਿਲ੍ਹੇ ‘ਤੇ ਹੋਈ "ਹਿੰਸਾ" ਦੇ ਮੱਦੇਨਜ਼ਰ ਕੇਸ ਦਰਜ਼ ਕੀਤਾ ਗਿਆ ਸੀ। ਜੁਗਰਾਜ ਸਿੰਘ ਨੇ ਹੀ ਲਾਲ ਕਿਲ੍ਹੇ ਉੱਪਰ ਕੇਸਰੀ ਝੰਡਾ ਚੜਾਇਆ ਸੀ। ਉਸ ਨੂੰ 20 ਜੁਲਾਈ ਤੱਕ ਪੁਲਿਸ ਜਾਂਚ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ।

    ਦਲ ਖ਼ਾਲਸਾ ਦੇ ਸਕੱਤਰ ਜਨਰਲ ਕੰਵਰਪਾਲ ਸਿੰਘ ਨੇ ਦੱਸਿਆ ਕਿ ਜੁਗਰਾਜ ਸਿੰਘ ਦੀ ਅਗਾਉਂ ਜ਼ਮਾਨਤ ਲਈ ਦਲ ਖ਼ਾਲਸਾ ਵਲੋਂ ਚਾਰਾਜੋਈ ਕੀਤੀ ਜਾ ਰਹੀ ਸੀ ਤੇ ਮਾਨਯੋਗ ਅਦਾਲਤ ਵਲੋਂ 20 ਜੁਲਾਈ ਤੱਕ ਦੀ ਜ਼ਮਾਨਤ ਮਨਜ਼ੂਰ ਕੀਤੀ ਗਈ ਹੈ। ਅੱਜ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਜੁਗਰਾਜ ਸਿੰਘ ਪਹਿਲੀ ਵਾਰ ਮੀਡੀਆ ਸਾਹਮਣੇ ਰੂਬਰੂ ਹੋਵੇਗਾ |
    Published by:Sukhwinder Singh
    First published:

    Tags: Delhi Violence, Farmers Protest, Red fort

    ਅਗਲੀ ਖਬਰ