Home /News /punjab /

ਟਰੂਡੋ ਨਾਲ ਭਾਰਤ ਦੀ 'ਬੇਰੁਖੀ' ਅਤੇ 'ਖਾਲਿਸਤਾਨ ਵਿਵਾਦ' ਦਾ ਕੁਨੈਕਸ਼ਨ

ਟਰੂਡੋ ਨਾਲ ਭਾਰਤ ਦੀ 'ਬੇਰੁਖੀ' ਅਤੇ 'ਖਾਲਿਸਤਾਨ ਵਿਵਾਦ' ਦਾ ਕੁਨੈਕਸ਼ਨ

ਟਰੂਡੋ ਨਾਲ ਭਾਰਤ ਦੀ 'ਬੇਰੁਖੀ' ਅਤੇ 'ਖਾਲਿਸਤਾਨ ਵਿਵਾਦ' ਦਾ ਕੁਨੈਕਸ਼ਨ

ਟਰੂਡੋ ਨਾਲ ਭਾਰਤ ਦੀ 'ਬੇਰੁਖੀ' ਅਤੇ 'ਖਾਲਿਸਤਾਨ ਵਿਵਾਦ' ਦਾ ਕੁਨੈਕਸ਼ਨ

  • Share this:

ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪਰਿਵਾਰ ਦੇ ਨਾਲ ਇਨ੍ਹੀਂ ਦਿਨੀਂ ਭਾਰਤ ਦੇ ਦੌਰੇ 'ਤੇ ਹਨ। ਇਹ ਉਹਨਾਂ ਦੀ ਪਹਿਲੀ ਅਧਿਕਾਰਿਕ ਭਾਰਤ ਯਾਤਰਾ ਹੈ, ਪਰ ਭਾਰਤ ਸਰਕਾਰ ਜਸਟਿਨ ਦੀ ਯਾਤਰਾ ਨੂੰ ਜ਼ਿਆਦਾ ਤਵੱਜੋ ਨਹੀਂ ਦੇ ਰਹੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਇਜ਼ਰਾਈਲ ਦੇ ਪ੍ਰਧਾਨ ਬੇਂਜਾਮਿਨ ਨੇਤਨਿਆਹੂ ਦੇ ਸਵਾਗਤ ਵਿੱਚ ਪ੍ਰੋਟੋਕੋਲ ਤੋੜ ਚੁੱਕੇ ਪ੍ਰਧਾਨ ਮੰਤਰੀ ਮੋਦੀ ਦੀ ਟਰੂਡੋ ਨਾਲ 'ਬੇਰੁਖੀ' ਦੀ ਵਜ੍ਹਾ 'ਖਾਲਿਸਤਾਨ ਵਿਵਾਦ' ਹੈ। ਹੁਣ ਦੌਰੇ ਦੇ ਆਖਰੀ ਚਰਣ ਵਿੱਚ 23 ਫਰਵਰੀ ਨੂੰ ਦਿੱਲੀ ਵਿੱਚ ਟਰੂਡੋ ਦੀ ਮੁਲਾਕਾਤ ਪ੍ਰਧਾਨ ਮੰਤਰੀ ਮੋਦੀ ਨਾਲ ਹੋਵੇਗੀ। ਇਸ ਦੌਰਾਨ ਭਾਰਤ ਵੱਲੋਂ 'ਖਾਲਿਸਤਾਨ ਵਿਵਾਦ' ਦਾ ਮੁੱਦਾ ਚੁੱਕਿਆ ਜਾ ਸਕਦਾ ਹੈ।


ਸਾਬਰਮਤੀ ਆਸ਼ਰਮ ਵਿਖੇ ਜਸਟਿਨ ਟਰੁਡੋ ਆਪਣੇ ਪਰਿਵਾਰ ਨਾਲ


ਕੀ ਹੈ ਖਾਲਿਸਤਾਨ ਦਾ ਵਿਵਾਦ?

ਖਾਲਿਸਤਾਨ ਦਾ ਅੰਦੋਲਨ 1980 ਦੇ ਦਹਾਕੇ ਤੋਂ ਸ਼ੁਰੂ ਹੋਇਆ ਸੀ। ਉਦੋਂ ਪੰਜਾਬ ਵਿੱਚ ਰਹਿਣ ਵਾਲੇ ਕੁੱਝ ਸਿੱਖਾਂ ਨੇ ਅਲੱਗ ਦੇਸ਼ ਖਾਲਿਸਤਾਨ ਬਣਾਉਣ ਦੇ ਲਈ ਭਾਰਤ ਵਿਰੋਧੀ ਹਿੰਸਕ ਅੰਦੋਲਨ ਸ਼ੁਰੂ ਕੀਤਾ ਸੀ। ਪਰ ਭਾਰਤ ਸਰਕਾਰ ਨੇ ਇਸ ਅੰਦੋਲਨ ਨੂੰ ਕੁਚਲ ਦਿੱਤਾ। ਇਸ ਦੌਰਾਨ ਹਜ਼ਾਰਾਂ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ। 1984 ਵਿੱਚ ਭਾਰਤੀ ਸੈਨਾ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਮੌਜੂਦ ਖਾਲਿਸਤਾਨੀ ਚਰਮਪੰਥੀਆਂ ਨੂੰ ਕੱਢਣ ਦੇ ਲਈ ਵੱਡੀ ਕਾਰਵਾਈ ਵੀ ਕੀਤੀ ਸੀ। ਕਨੇਡਾ ਵਿੱਚ ਵੱਡੀ ਮਾਤਰਾ ਵਿੱਚ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਹਨ। ਟਰੂਡੋ ਸੀ ਸਰਕਾਰ ਵਿੱਚ ਵੀ ਕਈ ਸਿੱਖ ਮੰਤਰੀ ਹਨ ਜੋ ਖਾਲਿਸਤਾਨ ਦਾ ਸਮਰਥਨ ਕਰਦੇ ਹਨ।


ਕਨੇਡਾ ਵਿੱਚ ਹੋਇਆ ਕਨਿਸ਼ਕ ਹਾਦਸਾ

'ਖਾਲਿਸਤਾਨ ਵਿਵਾਦ' ਨਾਲ ਸੰਬੰਧ 1985 ਵਿੱਚ ਹੋਏ ਕਨਿਸ਼ਕ ਹਵਾਈ ਦੁਰਘਟਨਾ ਨਾਲ ਵੀ ਹੈ। 23 ਜੂਨ 1985 ਵਿੱਚ ਏਅਰ ਇੰਡੀਆ ਦੀ ਫਲਾਈਟ 'ਕਨਿਸ਼ਕ AI 182' ਆਇਰਿਸ਼ ਹਵਾਈ ਖੇਤਰ ਵਿੱਚ ਉਡਦੇ ਸਮੇਂ, 31,000 ਫੁੱਟ (9,400 ਮੀਟਰ) ਦੀ ਉੱਚੀ 'ਤੇ ਬੰਬ ਨਾਲ ਉਡਾ ਦਿੱਤਾ ਗਿਆ। ਹਾਦਸੇ ਵਿੱਚ 329 ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਨੂੰ ਆਧੁਨਿਕ ਕਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਸਮੂਹਿਕ ਕਤਲੇਆਮ ਕਰਾਰ ਦਿੱਤਾ ਗਿਆ ਸੀ। ਇਸ ਹਾਦਸੇ ਤੋਂ ਬਾਅਦ ਪੰਜਾਬ ਵਿੱਚ ਚਰਮਪੰਥ ਦਾ ਲੰਬਾ ਦੌਰ ਸ਼ੁਰੂ ਹੋਇਆ ਜੋ 1990 ਦੇ ਸ਼ੁਰੂਆਤੀ ਸਾਲਾਂ ਤੱਕ ਚੱਲਿਆ।


ਕਨੇਡਾ ਦੇ ਰੱਖਿਆ ਮੰਤਰੀ ਸੱਜਣ ਸਿੰਘ ਨੂੰ ਦੱਸਿਆ ਖਾਲਿਸਤਾਨ ਸਮਰਥਕ

ਕਨੇਡਾ ਸਰਕਾਰ ਦੀ ਕੈਬਨਿਟ ਵਿੱਚ ਚਾਰ ਸਿੱਖ ਮੰਤਰੀ ਹਨ। ਇਹਨਾਂ ਵਿੱਚੋਂ ਇੱਕ ਇਨਫਰਾਸਟਰਕਚਰ ਮੰਤਰੀ ਅਮਜੀਤ ਸਿੰਘ ਸੋਹੀ ਨੂੰ ਬਿਹਾਰ ਵਿੱਚ 1988 ਵਿੱਚ ਖਾਲਿਸਤਾਨ ਸਮਰਥਕ ਹੋਣ ਦੇ ਆਰੋਪ ਵਿੱਚ ਗਿਰਫ਼ਤਾਰ ਕੀਤਾ ਗਿਆ ਸੀ ਹਾਲਾਂਕਿ ਇਹ ਆਰੋਪ ਸਾਬਿਤ ਨਹੀਂ ਹੋ ਪਾਏ। ਇਨੋਵੇਸ਼ਨ ਮੰਤਰੀ ਨਵਦੀਪ ਬੈਂਸ ਦੇ ਬਾਰੇ ਵਿੱਚ ਇੱਕ ਮੀਡੀਆ ਰਿਪੋਰਟ ਆਈ ਸੀ ਕਿ ਉਹਨਾਂ ਦੇ ਰਿਸ਼ਤੇਦਾਰ ਤੋਂ 1985 ਵਿੱਚ ਏਅਰ ਇੰਡੀਆ ਦੇ ਜਹਾਜ਼ ਨੂੰ ਬੰਬ ਨਾਲ ਉਡਾਏ ਜਾਣ ਦੇ ਮਾਮਲੇ ਵਿੱਚ ਪੁੱਛਗਿੱਛ ਹੋਈ ਸੀ।


ਕਨੇਡਾ ਦੇ ਰੱਖਿਆ ਮੰਤਰੀ ਸੱਜਣ ਸਿੰਘ 'ਤੇ ਤਾਂ ਕੈਪਟਨ ਅਮਰਿੰਦਰ ਸਿੰਘ 'ਖਾਲਿਸਤਾਨ ਦੇ ਕੱਟੜ ਸਮਰਥਕ' ਹੋਣ ਦਾ ਵੀ ਇਲਜ਼ਾਮ ਲਗਾ ਚੁੱਕੇ ਹਨ। ਕਨੇਡਾ ਵਿੱਚ ਅਧਿਕਾਰੀ ਮੰਨਦੇ ਹਨ ਕਿ ਉਹਨਾਂ ਦੇ ਦੇਸ਼ ਵਿੱਚ ਇਸ ਖਤਰਨਾਕ ਅੱਤਵਾਦੀ ਹਮਲੇ (329 ਮੌਤਾਂ) ਵਿੱਚ ਵੀ ਖਾਲਿਸਤਾਨੀ ਅੱਤਵਾਦੀਆਂ ਦਾ ਹੱਥ ਰਿਹਾ ਹੈ।


ਕਨੇਡਾ-ਭਾਰਤ ਵਿੱਚ ਇਸ ਤਰ੍ਹਾਂ ਵਧੀਆਂ ਦੂਰੀਆਂ

ਭਾਰਤ ਅਤੇ ਕਨੇਡਾ ਦੇ ਰਿਸ਼ਤਿਆਂ ਵਿੱਚ ਖਾਲਿਸਤਾਨ ਦਾ ਮੁੱਦਾ 80 ਦੇ ਦਹਾਕੇ ਤੋਂ ਰੁਕਾਵਟ ਬਣਦਾ ਰਿਹਾ ਹੈ। ਪਿੱਛਲੇ 3 ਦਹਾਕੇ ਵਿੱਚ ਕਈ ਵਾਰ ਆਰੋਪ ਲੱਗੇ ਹਨ ਕਿ ਉੱਥੋਂ ਦੇ ਨੇਤਾ ਖਾਲਿਸਤਾਨ ਦੀ ਰਾਜਨੀਤੀ ਨੂੰ ਤਵੱਜੋ ਦੇ ਕੇ ਭਾਰਤ ਦੀਆਂ ਭਾਵਨਾਵਾਂ ਦਾ ਖਿਆਲ ਨਹੀਂ ਰੱਖ ਰਹੇ। 2015 ਵਿੱਚ ਟਰੂਡੋ ਦੇ ਸੱਤਾ ਵਿੱਚ ਆਉਣ ਨਾਲ ਇਹ ਮੁੱਦਾ ਖਟਾਸ ਦਾ ਰੂਪ ਲੈਂਦਾ ਗਿਆ। ਇਸਦੀ ਸ਼ੁਰੂਆਤ ਹੋਈ ਪਿਛਲੇ ਇੱਕ ਸਾਲ ਅਪ੍ਰੈਲ ਵਿੱਚ, ਜਦੋਂ ਟਰੂਡੋ ਨੇ ਖਾਲਸਾ ਦਿਵਸ ਪਰੇਡ ਵਿੱਚ ਹਿੱਸਾ ਲਿਆ ਸੀ। ਇਸ ਪਰੇਡ ਵਿੱਚ ਆਪ੍ਰੇਸ਼ਨ ਬਲਿਊ ਸਟਾਰ ਵਿੱਚ ਮਾਰੇ ਗਏ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਹੀਰੋ ਦੀ ਤਰ੍ਹਾਂ ਪੇਸ਼ ਕੀਤਾ ਗਿਆ ਸੀ।

First published:

Tags: Canada, India, Punjab