Home /News /punjab /

ਕਬੱਡੀ ਖਿਡਾਰੀ ਸੰਦੀਪ ਅੰਬੀਆ ਨੰਗਲ ਦੇ ਕਤਲ ਦੇ ਵਿਰੋਧ ਵਿੱਚ ਭਵਾਨੀਗੜ੍ਹ 'ਚ ਰੋਸ ਮਾਰਚ ਕੱਢਿਆ

ਭਵਾਨੀਗੜ੍ਹ ਕਬੱਡੀ ਖਿਡਾਰੀ ਸੰਦੀਪ ਅੰਬੀਆ  ਨੰਗਲ  ਦੇ ਕਤਲ ਦੇ ਵਿਰੋਧ 'ਚ ਭਵਾਨੀਗੜ੍ਹ ਸਬ-ਡਵੀਜ਼ਨ ਦੇ ਕਈ ਪਿੰਡਾਂ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਭਵਾਨੀਗੜ੍ਹ 'ਚ ਰੋਸ  ਮਾਰਚ ਕੱਢਿਆ

 • Share this:
  RAJIV SHARMA

  ਭਵਾਨੀਗੜ੍ਹ ਕਬੱਡੀ ਖਿਡਾਰੀ ਸੰਦੀਪ ਅੰਬੀਆ  ਨੰਗਲ  ਦੇ ਕਤਲ ਦੇ ਵਿਰੋਧ 'ਚ ਭਵਾਨੀਗੜ੍ਹ ਸਬ-ਡਵੀਜ਼ਨ ਦੇ ਕਈ ਪਿੰਡਾਂ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਭਵਾਨੀਗੜ੍ਹ 'ਚ ਰੋਸ  ਮਾਰਚ ਕੱਢਿਆ। ਜਿਸ 'ਚ ਆਮ ਲੋਕਾਂ ਨੇ ਵੀ ਸ਼ਿਰਕਤ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਕਬੱਡੀ ਨੂੰ ਉਚਾਈਂਆਂ ਤੱਕ ਲੈ ਕੇ ਜਾਣ ਵਾਲੇ ਸੰਦੀਪ ਦੇ ਕਾਤਲਾਂ  ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।

  ਇਸ ਮੌਕੇ ਕਬੱਡੀ  ਖਿਡਾਰੀਆਂ ਅਤੇ ਆਮ ਲੋਕਾਂ ਨੇ ਕਿਹਾ ਕਿ ਪੰਜਾਬ ਵਿੱਚ ਕਬੱਡੀ ਨੂੰ ਉਤਸ਼ਾਹਿਤ ਕਰਨ, ਆਮ ਨੌਜਵਾਨਾਂ ਨੂੰ ਕਬੱਡੀ ਨਾਲ ਜੋੜਨ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਸਿਰਜਣਾ ਕਰਨ ਵਾਲੇ ਸੰਦੀਪ ਦਾ ਕਤਲ ਬਹੁਤ ਹੀ ਦੁਖਦਾਈ ਹੈ। ਅਤੇ ਜਦੋਂ ਤੱਕ ਉਸਦੇ  ਦੇ ਕਾਤਲਾਂ  ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਲਾਕੇ 'ਚ ਕੋਈ ਕਬੱਡੀ  ਦਾ ਟੂਰਨਾਮੈਂਟ ਨਹੀਂ ਹੋਵੇਗਾ , ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ 'ਚ ਵੱਡਾ ਅੰਦੋਲਨ ਕੀਤਾ ਜਾਵੇਗਾ |
  Published by:Ashish Sharma
  First published:

  Tags: Protest march, Sangrur

  ਅਗਲੀ ਖਬਰ