ਕੱਬਡੀ ਖਿਡਾਰੀ ਹਰਵਿੰਦਰ ਲਈ ਕੀਤੀ ਜਾ ਰਹੀ ਇਨਸਾਫ ਦੀ ਮੰਗ

News18 Punjabi | News18 Punjab
Updated: June 11, 2021, 1:54 PM IST
share image
ਕੱਬਡੀ ਖਿਡਾਰੀ ਹਰਵਿੰਦਰ ਲਈ ਕੀਤੀ ਜਾ ਰਹੀ ਇਨਸਾਫ ਦੀ ਮੰਗ
ਕੱਬਡੀ ਖਿਡਾਰੀ ਹਰਵਿੰਦਰ ਲਈ ਕੀਤੀ ਜਾ ਰਹੀ ਇਨਸਾਫ ਦੀ ਮੰਗ

ਪਿਛਲੇ ਦਿਨੀਂ ਰਾਮਪੁਰਾ ਦੇ ਪਿੰਡ ਚੌਂਅਕੇ ਵਿਚ ਹੋਈ ਖੂਨੀ ਟਕਰਾਅ ਦੌਰਾਨ  ਜ਼ਖ਼ਮੀ  ਨੌਜਵਾਨਾ  ਵਿੱਚੋਂ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਦੀ ਹੋਈ ਮੌਤ   ਹੋ ਗਈ ਸੀ.ਜ?

  • Share this:
  • Facebook share img
  • Twitter share img
  • Linkedin share img
ਪਿਛਲੇ ਦਿਨੀਂ ਰਾਮਪੁਰਾ ਦੇ ਪਿੰਡ ਚੌਂਅਕੇ ਵਿਚ ਹੋਈ ਖੂਨੀ ਟਕਰਾਅ ਦੌਰਾਨ  ਜ਼ਖ਼ਮੀ  ਨੌਜਵਾਨਾ  ਵਿੱਚੋਂ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਦੀ ਹੋਈ ਮੌਤ  ਹੋ ਗਈ ਸੀ। ਜਿਨ੍ਹਾਂ ਦੇ ਲਾਂਡਰਾਂ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਵੀ   ਇਨਸਾਫ ਨਹੀਂ ਮਿਲਿਆ ਜ਼ਿੱਦ ਚਲਦਿਆਂ ਮ੍ਰਿਤਕ ਕਬੱਡੀ ਖਿਡਾਰੀ ਦੇ ਪਰਿਵਾਰਕ ਮੈਂਬਰਾਂ ਪਿੰਡ ਵਾਸੀਆਂ ਨੌਜਵਾਨ ਕਿਸਾਨ ਜਥੇਬੰਦੀਆਂ ਸਮੇਤ ਵੱਡੇ ਪੱਧਰ ਤੇ ਇਨਸਾਫ ਦੀ ਗੁਹਾਰ ਲੈਣ ਲਈ ਪਿੰਡ ਗਿੱਲ ਕਲਾਂ  ਪੁਲੀਸ ਥਾਣਾ ਦੇ ਸਾਹਮਣੇ ਮ੍ਰਿਤਕ ਕਬੱਡੀ ਖਿਡਾਰੀ ਦੀ ਲਾਸ਼ ਨੂੰ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇ ਤੇ ਰੱਖ ਕੇ ਰੋਸ ਧਰਨਾ   ਲਗਾ ਦਿੱਤਾ।

ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇ ਤੇ ਲੱਗੇ ਧਰਨੇ ਵਿੱਚ  ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਅਤੇ ਲੱਖਾ ਸਿਧਾਣਾ ਤੋਂ ਇਲਾਵਾ ਭੀੜ ਪਰਿਵਾਰਕ ਮੈਬਰਾਂ ਕਿਸਾਨ ਜਥੇਬੰਦੀਆਂ ਅਤੇ ਨੌਜਵਾਨਾਂ ਨੇ ਵਿਸੇਸ਼ ਤੌਰ ਤੇ ਇਨਸਾਫ਼ ਲਈ ਧਰਨੇ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਪੀੜਤ ਪਰਿਵਾਰਕ ਮੈਂਬਰਾਂ ਨੇ ਪੰਜਾਬ ਦੀ ਕੈਪਟਨ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਜਿੰਨਾ ਚਿਰ ਉਨ੍ਹਾਂ ਦੇ ਨੌਜਵਾਨ ਪੁੱਤ ਦੇ ਕਾਤਲਾਂ ਨੂੰ ਸਜ਼ਾ ਅਤੇ ਗ੍ਰਿਫ਼ਤਾਰ ਨਹੀਂ ਹੁੰਦੀ ਉਨ੍ਹਾਂ ਚਿਰ ਲਾਸ਼ ਨੂੰ ਸੜਕ ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਪੀੜਤ ਪਰਿਵਾਰਕ ਮੈਬਰਾਂ ਨੂੰ 10 ਲੱਖ ਆਰਥਿਕ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਗਈ।
ਇਸ ਮੌਕੇ ਸੰਯੁਕਤ ਮੋਰਚੇ ਲਈ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਅਤੇ ਲੱਖਾ ਸਿਧਾਣਾ ਨੇ  ਸਰਕਾਰ ਤੇ ਤਿੱਖੇ ਸ਼ਬਦੀ ਬੋਲ ਕਰਦੇ ਕਿਹਾ ਕਿ ਪੰਜਾਬ ਅੰਦਰ ਇਸ ਤਰ੍ਹਾਂ ਮਾਹੌਲ ਵਿਗੜ ਗਿਆ ਹੈ ਕਿ ਨੌਜਵਾਨਾਂ ਨੂੰ ਸ਼ਰ੍ਹੇਆਮ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਦੇ ਇਨਸਾਫ ਲਈ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਸੜਕਾਂ ਤੇ ਰੱਖ ਕੇ ਹਿਸਾਬ ਲਈ ਗੁਹਾਰ ਲਾਉਣ ਲਈ ਮਜਬੂਰ ਹੋਣਾ ਪੈਂਦਾ ਹੈ ਪਰ ਫਿਰ ਵੀ ਇਨਸਾਫ ਨਹੀਂ ਮਿਲਦਾ।

ਉਨ੍ਹਾਂ ਕਿਹਾ ਕਿ ਇਸ ਪੀੜਤ ਪਰਿਵਾਰ ਨੂੰ ਜੇਕਰ ਇਨਸਾਫ਼ ਨਹੀਂ ਮਿਲਦਾ ਤਾਂ ਵੱਡੇ ਪੱਧਰ ਤੇ ਪਿੰਡਾਂ ਵਿੱਚੋਂ ਭਰਵੇਂ ਇਕੱਠ ਕਰ ਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਜਿਸਦੀ ਜ਼ਿੰਮੇਵਾਰੀ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੀ ਹੋਵੇਗੀ।
ਰੋਸ ਧਰਨੇ ਨੂੰ ਲੈ ਕੇ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇ ਜਾਮ ਹੋਣ ਕਾਰਨ ਵੱਡਾ  ਜਾਮ ਹੋਏ ਦਿਖਾਈ ਦੇ ਰਿਹਾ ਸੀ।  ਵੱਡੇ ਪੱਧਰ ਤੇ ਰੋਸ ਧਰਨੇ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਪੱਬਾਂ ਭਾਰ ਦਿਖਾਈ ਦਿੱਤਾ। ਜ਼ਿਲ੍ਹਾ ਬਠਿੰਡਾ  ਪੁਲੀਸ ਦੇ ਐੱਸ.ਪੀ   ਬੀ.ਐੱਸ ਰੰਧਾਵਾ ਪੁੱਜੇ ਮੌਕੇ ਤੇ ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮਾਮਲੇ ਸਬੰਧੀ ਪੁਲਸ ਵਲੋਂ ਵੱਡੇ ਪੱਧਰ ਤੇ ਡੂੰਘਾਈ ਨਾਲ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਜਲਦ ਬਾਕੀ ਰਹਿੰਦੇ ਦੋਸ਼ੀਆਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ।
Published by: Ramanpreet Kaur
First published: June 11, 2021, 1:25 PM IST
ਹੋਰ ਪੜ੍ਹੋ
ਅਗਲੀ ਖ਼ਬਰ