ਕੰਗਨਾ ਰਣੌਤ ਸ਼ੁੱਕਰਵਾਰ ਨੂੰ ਪੰਜਾਬ ਦੇ ਬੰਗਾ ਸਾਹਿਬ ਪਹੁੰਚੀ। ਇਸ ਦੌਰਾਨ ਪੰਜਾਬ ‘ਚ ਐਂਟਰੀ ਕਰਦੇ ਹੀ ਕੰਗਨਾ ਦੀ ਕਾਰ ਨੂੰ ਕਿਸਾਨਾਂ ਨੇ ਘੇਰਾ ਪਾਇਆ। ਇਸ ਦੌਰਾਨ ਕਿਸਾਨਾਂ ਨੇ ਮੰਗ ਕੀਤੀ ਕਿ ਕੰਗਨਾ ਕਿਸਾਨਾਂ ਖ਼ਿਲਾਫ਼ ਦਿੱਤੇ ਭੜਕਾਊ ਬਿਆਨਾਂ ‘ਤੇ ਕਿਸਾਨਾਂ ਕੋਲੋਂ ਮੁਆਫ਼ੀ ਮੰਗੇ। ਦੱਸ ਦਈਏ ਕਿ ਕੰਗਨਾ ਆਪਣੇ ਬੜਬੋਲੇਪਣ ਅਤੇ ਤਲਖ਼ ਬਿਆਨਾਂ ਨੂੰ ਲੈ ਕੇ ਹਮੇਸ਼ਾ ਵਿਵਾਦਾਂ ਵਿੱਚ ਘਿਰੀ ਰਹਿੰਦੀ ਹੈ। ਕੇਂਦਰ ਸਰਕਾਰ ਵੱਲੋਂ ਤਿੰਨੇ ਖੇਤੀ ਕਾਨੂੰਨ ਰੱਦ ਹੋਣ ਮਗਰੋਂ ਕੰਗਨਾ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪਾਇਆ, ਜਿਸ ਵਿੱਚ ਉਸ ਨੇ ਖੇਤੀ ਬਿੱਲਾਂ ਨੂੰ ਵਾਪਸ ਲੈਣ ਦਾ ਜੰਮ ਕੇ ਵਿਰੋਧ ਕੀਤਾ ਸੀ।
ਇਸ ਤੋਂ ਪਹਿਲਾਂ ਵੀ ਕੰਗਨਾ ਨੇ ਕਿਸਾਨਾਂ ਨੂੰ ਲੈਕੇ ਵਿਵਾਦਤ ਬਿਆਨ ਦਿੱਤਾ ਸੀ। ਉਸ ਨੇ ਕਿਹਾ ਕਿ ਬਾਰਡਰ ‘ਤੇ ਬੈਠੇ ਇਹ ਲੋਕ ਕਿਸਾਨ ਨਹੀਂ ਹਨ। ਇੰਜ ਕੰਗਨਾ ਨੇ ਆਪਣੇ ਬੜਬੋਲੇਪਣ ਨਾਲ ਕਿਸਾਨਾਂ ਦਾ ਹੀ ਨਹੀਂ ਸਗੋਂ ਹਰ ਉਸ ਦੇਸ਼ ਵਾਸੀ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾਈ ਸੀ, ਜੋ ਆਪਣੇ ਦੇਸ਼ ਨੂੰ ਪਿਆਰ ਕਰਦਾ ਹੈ ਅਤੇ ਕਿਸਾਨਾਂ ਅਤੇ ਦੇਸ਼ ‘ਚ ਕਿਸਾਨਾਂ ਦੇ ਯੋਗਦਾਨ ਦੀ ਕਦਰ ਪਾਉਂਦਾ ਹੈ।
ਗ਼ੁੱਸਾਏ ਕਿਸਾਨਾਂ ਨੇ ਹਾਈਵੇ `ਤੇ ਹੀ ਕੰਗਨਾ ਰਣੌਤ ਦੀ ਕਾਰ ਨੂੰ ਘੇਰਾ ਪਾ ਲਿਆ। ਇਸ `ਤੇ ਕੰਗਨਾ ਨੂੰ ਕਿਸਾਨਾਂ ਕੋਲੋਂ ਆਪਣੀ ਬਦਜ਼ੁਬਾਨੀ ਲਈ ਮੁਆਫ਼ੀ ਮੰਗਣੀ ਪਈ। ਦੱਸ ਦਈਏ ਕਿ ਬਾਰਡਰਾਂ `ਤੇ ਡਟੇ ਕਿਸਾਨਾਂ ਖ਼ਿਲਾਫ਼ ਕੰਗਨਾ ਨੇ ਬਦਜ਼ੁਬਾਨੀ ਕੀਤੀ ਸੀ। ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈਕੇ ਕਿਸਾਨ ਸੰਘਰਸ਼ ਨੂੰ ਕੰਗਨਾ ਨੇ ਪਖੰਡ ਦੱਸਦਿਆਂ, ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਸੀ। ਇਸ ਦੇ ਨਾਲ ਹੀ ਬਾਰਡਰ `ਤੇ ਡਟੇ ਕਿਸਾਨਾਂ ਨੂੰ ਕੰਗਨਾ ਨੇ ਖ਼ਾਲਿਸਤਾਨੀ ਅੱਤਵਾਦੀ ਕਿਹਾ ਸੀ। ਜਿਸ ਨੂੰ ਲੈਕੇ ਕਿਸਾਨਾਂ ਵਿੱਚ ਹੀ ਨਹੀਂ ਪੂਰੇ ਦੇਸ਼ ਭਰ ਦੇ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਸੀ। ਆਖ਼ਰ ਆਪਣੀ ਬਦਜ਼ੁਬਾਨੀ `ਤੇ ਕੰਗਨਾ ਨੇ ਅੱਜ ਕਿਸਾਨਾਂ ਤੋਂ ਮੁਆਫ਼ੀ ਮੰਗ ਹੀ ਲਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Instagram, Kangana Ranaut, Punjab, Punjab farmers, Social media, Twitter