ਚੰਡੀਗੜ੍ਹ:, ਨਹਿਰੂ ਯੁਵਾ ਕੇਂਦਰ ਸੰਗਠਨ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਵੱਲੋਂ ਆਯੋਜਿਤ ਯੁਵਕ ਮੇਲੇ 'ਭਾਰਤ@2047' ਦੀ ਸ਼ੁਰੂਆਤ ਕਰਨ ਲਈ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਪੰਜਾਬ ਦੇ ਰੋਪੜ ਵਿਖੇ ਪੁੱਜੇI ਅਨੁਰਾਗ ਠਾਕੁਰ ਦੇ ਮੋਹਾਲੀ ਹਵਾਈ ਅੱਡੇ ਪੁੱਜਣ ‘ਤੇ ਭਾਰਤੀ ਜਨਤਾ ਯੁਵਾ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕੰਵਰਵੀਰ ਸਿੰਘ ਟੌਹੜਾ ਨੇ ਆਪਣੇ ਸਾਥੀਆਂ ਸਮੇਤ ਫੁੱਲਾਂ ਦੇ ਗੁਲਦਸਤੇ, ਦੁਸ਼ਾਲਾ ਅਤੇ ਸਿਰੋਪਾਓ ਦੇ ਕੇ ਸਵਾਗਤ ਕੀਤਾ। ਇਸ ਮੌਕੇ ਭਾਜਪਾ ਉਪ-ਪ੍ਰਧਾਨ ਸੁਭਾਸ਼ ਸ਼ਰਮਾ ਵੀ ਹਜਾਰ ਸਨI ਉਥੋਂ ਅਨੁਰਾਗ ਠਾਕੁਰ ਕੰਵਰਬੀਰ ਸਿੰਘ ਦੇ ਨਾਲ ਇੱਕ ਕਾਫਲੇ ਦੇ ਰੂਪ ਵਿੱਚ ਆਈਆਈਟੀ ਰੋਪੜ ਪੁੱਜੇ, ਜਿੱਥੇ ਅਨੁਰਾਗ ਠਾਕੁਰ ਨੇ ਯੁਵਕ ਮੇਲੇ ਭਾਰਤ@2047 ਦਾ ਉਦਘਾਟਨ ਕੀਤਾ।
ਅਨੁਰਾਗ ਠਾਕੁਰ ਨੇ ਇਸ ਮੌਕੇ ਹਾਜ਼ਰ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜ਼ਾਦੀ ਦੇ 75ਵੇਂ ਸਾਲ ਦੇ ਅੰਮ੍ਰਿਤ ਮਹੋਤਸਵ ਮੌਕੇ ਸੰਕਲਪ ਲੈਣ ਦਾ ਸਮਾਂ ਆਈਆ ਹੈ ਕਿ ਇਸ ਅੰਮ੍ਰਿਤ ਕਾਲ ਤੋਂ ਸੁਨਹਿਰੀ ਕਾਲ ਵਿੱਚ ਲਿਜਾਣ ਲਈ ਜੇਕਰ ਕੋਈ ਦੇਸ਼ ਵਿੱਚ ਸਭ ਤੋਂ ਵੱਡਾ ਯੋਗਦਾਨ ਪਾ ਸਕਦਾ ਹੈ ਤਾਂ ਉਹ ਭਾਰਤ ਦੇ ਨੌਜਵਾਨ ਹੀ ਹੋ ਸਕਦੇ ਹਨ।ਇਸ ਲਈ ਇਹ ਤਿਉਹਾਰ ਸ਼ੁਰੂ ਕੀਤਾ ਗਿਆ ਹੈ। ਜਦੋਂ ਮੈਂ ਨੌਜਵਾਨ ਭਾਰਤ ਦੇ ਨੌਜਵਾਨਾਂ ਦੀ ਗੱਲ ਕਰਦਾ ਹਾਂ ਤਾਂ ਇਹ ਕੋਈ ਛੋਟੀ ਗਿਣਤੀ ਨਹੀਂ ਹੈ। ਅੱਜ ਭਾਰਤ ਦੇ 140 ਕਰੋੜ ਭਾਰਤੀਆਂ ਵਿੱਚੋਂ 100 ਕਰੋੜ ਭਾਰਤੀ 35 ਸਾਲ ਤੋਂ ਘੱਟ ਉਮਰ ਦੇ ਹਨ। ਜੇਕਰ ਦੁਨੀਆਂ ਵਿੱਚ ਕਿਤੇ ਵੀ ਸਭ ਤੋਂ ਵੱਧ ਨੌਜਵਾਨਾਂ ਦੀ ਆਬਾਦੀ ਹੈ ਤਾਂ ਉਹ ਸਿਰਫ਼ ਭਾਰਤ ਵਿੱਚ ਹੈ। ਪਹਿਲੇ ਪੜਾਅ ਵਿੱਚ 31 ਮਾਰਚ ਤੱਕ 150 ਜ਼ਿਲ੍ਹਿਆਂ ਵਿੱਚ ਯੂਥ ਫੈਸਟੀਵਲ ਇੰਡੀਆ @ 2047 ਦਾ ਆਯੋਜਨ ਕੀਤਾ ਜਾਵੇਗਾ।
ਕੰਵਰਬੀਰ ਸਿੰਘ ਨੇ ਇਸ ਮੌਕੇ ਕਿਹਾ ਕਿ ਯੂਥ ਫੈਸਟੀਵਲ ਇੰਡੀਆ@2047 ਦੇ ਜਸ਼ਨ ਦੌਰਾਨ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਵਿੱਚ ਨੌਜਵਾਨ ਕਲਾਕਾਰ ਪ੍ਰਤਿਭਾ ਖੋਜ - ਪੇਂਟਿੰਗ, ਨੌਜਵਾਨ ਲੇਖਕ ਪ੍ਰਤਿਭਾ ਖੋਜ - ਕਵਿਤਾ, ਫੋਟੋਗ੍ਰਾਫੀ ਪ੍ਰਤਿਭਾ ਖੋਜ, ਭਾਸ਼ਣ ਮੁਕਾਬਲੇ - ਇੰਡੀਆ@ 2047, ਅਤੇ ਸਮੂਹ ਸੱਭਿਆਚਾਰਕ ਅਤੇ ਕਵਿਤਾ ਲੇਖਣ ਮੁਕਾਬਲੇ ਆਦਿ ਕਰਵਾਏ ਜਾਣਗੇ। ਇਸ ਮੌਕੇ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਸਬੰਧੀ ਸਟਾਲ ਵੀ ਲਗਾਏ ਜਾਣਗੇ, ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਦੇਸ਼ ਦੇ ਲੋਕਾਂ ਲਈ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਮਿਲ ਸਕੇ ਅਤੇ ਉਹ ਇਸ ਸੰਬੰਧੀ ਜਾਣਕਾਰੀ ਆਪੋ-ਆਪਣੇ ਇਲਾਕੇ ਦੇ ਹੋਰ ਲੋਕਾਂ ਤੱਕ ਪਹੁੰਚਾਉਣਗੇ, ਤਾਂ ਜੋ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਰਹਿੰਦੇ ਲੋਕ ਵੀ ਇਨ੍ਹਾਂ ਸਕੀਮਾਂ ਦਾ ਲਾਭ ਲੈ ਸਕਣ।
ਇਸ ਮੌਕੇ ਭਾਜਯੁਮੋੰ ਦੇ ਸੀਨਿਯਰ ਵੈਸ ਪ੍ਰਧਾਨ ਗੁਰਮਨਦੀਪ ਸਿੰਘ ਟਿਵਾਨਾ, ਅਭਿਸ਼ੇਕ ਧਵਨ, ਮਹਾਮੰਤਰੀ ਨਿਤਿਨ ਗਿਦੜਬਾਹਾ ਭਾਜਪਾ ਸਕੱਤਰ ਨਿਹਾਰਿਕਾ ਕਮਲ, ਹਰਸ਼ ਸਵਾੜਾ, ਜਸ਼ਨ ਸਿੱਧੂ, ਭਗਵੰਤ ਸਿੰਘ ਗੱਗੀ, ਰਮਨਦੀਪ ਸਿੰਘ ਬੁੱਗਾ, ਮੀਡੀਆ ਕੋ-ਇੰਚਾਰਜ ਸ਼ਰਨ ਭੱਟੀ, ਜਸਵਿੰਦਰ ਸਿੰਘ ਆਦਿ ਵੀ ਮੌਜੂਦ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anurag Thakur, Bjp Leader