Kapil Sharma: ਕਾਮੇਡੀਅਨ ਕਪਿਲ ਸ਼ਰਮਾ ਆਏ ਦਿਨ ਕਿਸੇ-ਨਾ-ਕਿਸੇ ਵਿਵਾਦ ਵਿੱਚ ਫਸ ਜਾਂਦੇ ਹਨ। ਇੱਕ ਵਾਰ ਫਿਰ ਟਵੀਟ ਕਰਕੇ ਉਹ ਟ੍ਰੋਲ ਹੋ ਰਹੇ ਹਨ। ਦਰਅਸਲ, ਕਾਮੇਡੀਅਨ ਨੇ ਹਾਲ ਹੀ ਵਿੱਚ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਤਾਰੀਫ਼ ਕੀਤੀ ਹੈ। ਪਰ ਉਨ੍ਹਾਂ ਦੁਆਰਾ ਸੀਐਮ ਦੀ ਕੀਤੀ ਗਈ ਤਾਰੀਫ਼ ਯੂਜ਼ਰਸ ਨੂੰ ਪਸੰਦ ਨਹੀਂ ਆਈ, ਜਿਸ ਕਾਰਨ ਉਹ ਸੋਸ਼ਲ ਮੀਡੀਆ ਤੇਂ ਖੂਬ ਟ੍ਰੋਲ ਹੋ ਰਹੇ ਹਨ। ਪਰ ਕਪਿਲ ਸ਼ਰਮਾ ਨੇ ਵੀ ਟ੍ਰੋਲਰਸ ਨੂੰ ਇਸ ਗੱਲ ਤੇ ਕਰਾਰਾ ਜਵਾਬ ਦਿੱਤਾ ਹੈ।
ਦੱਸ ਦੇਈਏ ਕਿ ਕਪਿਲ ਸ਼ਰਮਾ (Kapil Sharma) ਨੇ ਮਾਨ ਦੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਦੀ ਸ਼ਲਾਘਾ ਕੀਤੀ ਸੀ। ਕਪਿਲ ਨੇ ਮਾਨ ਦਾ ਨੰਬਰ ਜਾਰੀ ਕਰਦੇ ਹੋਏ ਵੀਡੀਓ ਨੂੰ ਰੀ-ਟਵੀਟ ਕੀਤਾ ਅਤੇ ਲਿਖਿਆ- ਤੁਹਾਡੇ 'ਤੇ ਮਾਣ ਹੈ ਪਾਜੀ। ਇਸ ਦੇ ਜਵਾਬ 'ਚ ਮਨੋਜ ਕੁਮਾਰ ਮਿੱਤਲ ਨਾਂ ਦੇ ਸੋਸ਼ਲ ਮੀਡੀਆ ਯੂਜ਼ਰ ਨੇ ਕਪਿਲ ਨੂੰ ਪੁੱਛਿਆ- ਹਰਭਜਨ ਵਾਂਗ ਤੁਸੀਂ ਵੀ ਰਾਜ ਸਭਾ ਦੀ ਟਿਕਟ ਲਈ ਮੱਖਣ ਲਗਾ ਰਹੇ ਹੋ?
ਕਪਿਲ ਸ਼ਰਮਾ ਵੀ ਟਰੋਲਰ ਨੂੰ ਜਵਾਬ ਦੇਣ 'ਚ ਪਿੱਛੇ ਨਹੀਂ ਰਹੇ। ਉਨ੍ਹਾਂ ਲਿਖਿਆ- ਬਿਲਕੁਲ ਨਹੀਂ ਮਿੱਤਲ ਸਰ, ਇਹ ਤਾਂ ਸਿਰਫ਼ ਇਕ ਸੁਪਨਾ ਹੈ ਕਿ ਦੇਸ਼ ਤਰੱਕੀ ਕਰੇ। ਜੇ ਤੁਸੀਂ ਹੋਰ ਕਹੋ, ਮੈਂ ਕਿਤੇ ਤੁਹਾਡੀ ਨੌਕਰੀ ਬਾਰੇ ਗੱਲ ਕਰਾਂ.

kapil sharma twitter
ਪੰਜਾਬ ਸੀਐਮ ਨੇ ਹੈਲਪਲਾਈਨ ਨੰਬਰ ਕੀਤਾ ਜਾਰੀ
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੁੱਧਵਾਰ ਨੂੰ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਗਏ ਸਨ। ਉੱਥੇ ਮਾਨ ਨੇ ਪੰਜਾਬ ਵਿੱਚ ਰਿਸ਼ਵਤ ਲੈਣ ਵਾਲਿਆਂ ਦੀਆਂ ਸ਼ਿਕਾਇਤਾਂ ਲਈ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ 95012-00200 ਜਾਰੀ ਕੀਤਾ ਹੈ। ਮਾਨ ਨੇ ਕਿਹਾ ਕਿ ਜੇਕਰ ਕੋਈ ਮੁਲਾਜ਼ਮ, ਅਧਿਕਾਰੀ, ਵਿਧਾਇਕ ਜਾਂ ਮੰਤਰੀ ਰਿਸ਼ਵਤ ਮੰਗੇ ਤਾਂ ਨਾਂਹ ਨਾ ਕੀਤੀ ਜਾਵੇ। ਇਸ ਦੀ ਆਡੀਓ ਅਤੇ ਵੀਡੀਓ ਰਿਕਾਰਡਿੰਗ ਕਰੋ। ਜੋ ਇਸ ਵਟਸਐਪ ਨੰਬਰ 'ਤੇ ਭੇਜੋ। ਜੇਕਰ ਦੋਸ਼ ਸੱਚ ਹਨ ਤਾਂ ਸਰਕਾਰ ਕਿਸੇ ਨੂੰ ਵੀ ਨਹੀਂ ਬਖਸ਼ੇਗੀ।
ਆਪ ਨੇ ਰਾਜ ਸਭਾ ਮੈਂਬਰਾਂ ਦੀ ਕੀਤਾ ਐਲਾਨ
ਹਾਲ ਹੀ ਵਿੱਚ ਪੰਜਾਬ ਵਿੱਚ ਰਾਜ ਸਭਾ ਮੈਂਬਰ ਦੀਆਂ 5 ਸੀਟਾਂ ਖਾਲੀ ਹੋਈਆਂ ਹਨ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ (AAP) ਨੇ 5 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਇਨ੍ਹਾਂ 'ਚ ਜਲੰਧਰ ਦਾ ਕ੍ਰਿਕਟਰ ਹਰਭਜਨ ਸਿੰਘ ਉਰਫ ਭੱਜੀ ਵੀ ਸ਼ਾਮਲ ਹੈ। ਇਹ ਭੱਜੀ ਦੇ ਸਿਆਸੀ ਕਰੀਅਰ ਦੀ ਸ਼ੁਰੂਆਤ ਹੈ। ਚਰਚਾ ਸੀ ਕਿ ਭਗਵੰਤ ਮਾਨ ਨਾਲ ਉਨ੍ਹਾਂ ਦੀ ਨੇੜਤਾ ਕਾਰਨ ‘ਆਪ’ ਨੇ ਉਨ੍ਹਾਂ ਨੂੰ ਰਾਜ ਸਭਾ ਦੀ ਟਿਕਟ ਦਿੱਤੀ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।