ਕਪੂਰਥਲਾ: (ਜਗਜੀਤ ਸਿੰਘ ਧੰਜੂ): ਅੱਠ ਮਹੀਨੇ ਪਹਿਲਾ ਮੁਬਈ ਤੋ ਕਪੂਰਥਲਾ ਲਵ ਮੈਰਿਜ ਕਰਵਾਉਣ ਵਾਲੀ ਲੜਕੀ ਦੀ ਸੁਹਰੇ ਘਰ ਵਿੱਚ ਸੱਕੀ ਹਾਲਾਤ ਵਿੱਚ ਮੌਤ ਹੋ ਗਈ। ਕਪੂਰਥਲਾ ਦੇ ਥਾਣਾ ਬੈਗੋਵਾਲ ਵਿੱਚ ਪੁਲਿਸ ਨੇ ਸੁਸਾਈਡ ਨੋਟ ਦੇ ਆਧਾਰ ਤੇ 174 ਦੀ ਕਾਰਵਾਈ ਕੀਤੀ ਹੈ ਜਦਕਿ ਮੁਬਈ ਤੋ ਆਇਆ ਪੇਕੇ ਪਰਿਵਾਰ ਹੱਤਿਆ ਦਾ ਆਰੋਪ ਲਗਾ ਰਿਹਾ ਹੈ।
ਦਰਸਲ ਫੇਸਬੁੱਕ ਤੋ ਸ਼ੁਰੂ ਹੋਇਆ ਪਿਆਰ ਅਦਾਲਤ ਵਿੱਚ ਸ਼ਾਦੀ ਜਰਿਏ ਪਰਵਾਨ ਚੜਨ ਤੋ ਬਾਅਦ ਹੁਣ ਲੜਕੀ ਦੀ ਮੌਤ ਨਾਲ ਉਸਦਾ ਅੰਤ ਹੋ ਗਿਆ। ਮੁਬਈ ਦੀ ਦੀਪਮਾਲਾ ਨੂੰ ਕਪੂਰਥਲਾ ਦੇ ਪਿੰਡ ਹਬੀਬਵਾਲਾ ਦੇ ਬਲਵਿੰਦਰ ਸਿੰਘ ਨਾਲ ਫੇਸਬੁੱਕ ਤੇ ਪਿਆਰ ਹੋ ਗਿਆ ਸੀ ਤੇ ਦੋਨੋ ਦਾ ਪਿਆਰ ਇਹਨਾ ਨੂੰ ਵਿਆਹ ਤੱਕ ਲੈ ਆਇਆ ਹਲਾਕਿ ਦੀਪਮਾਲਾ ਦੇ ਪਰਿਵਾਰ ਨੂੰ ਇਹ ਮੰਜੂਰ ਨਹੀਂ ਸੀ ਤਾ ਦੀਪਮਾਲਾ ਨੇ ਮੁਬਈ ਤੋ ਭੱਜ ਚੰਡੀਗੜ੍ਹ ਵਿੱਚ ਆ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਬਲਵਿੰਦਰ ਸਿੰਘ ਨਾਲ ਵਿਆਹ ਕਰਵਾ ਲਿਆ ਤੇ ਕਪੂਰਥਲਾ ਵਿੱਚ ਸੁਹਰੇ ਘਰ ਰਹਿਣ ਲੱਗੀ।
ਦੀਪਮਾਲਾ ਦੇ ਮਾਪਿਆ ਮੁਤਾਬਕ ਪਹਿਲਾ ਤਾ ਸਭ ਠੀਕ ਸੀ ਲੇਕਿਨ ਲਾਕ ਡਾਉਨ ਦੌਰਾਨ ਇਹਨਾ ਵਿੱਚ ਕੁਝ ਸਮੱਸਿਆ ਰਹਿਣ ਲੱਗੀ। ਦੀਪਮਾਲਾ ਦੇ ਭਰਾ ਨੇ ਇੱਕ ਆਡਿੳ ਜੋ ਉਸ ਦੀ ਤੇ ਦੀਪਮਾਲਾ ਦੀ ਹੈ ਦਿੰਦਿਆਂ ਆਰੋਪ ਲਗਾਇਆ ਕਿ ਦੀਪਮਾਲਾ ਹੁਣ ਇਹਨੀ ਪਰੇਸਾਨ ਹੋ ਚੁੱਕੀ ਸੀ ਕਿ ਉਹ ਫ਼ੋਨ ਤੇ ਕਹਿਣ ਲੱਗ ਪਈ ਸੀ ਕਿ ਪਰਿਵਾਰ ਦੀ ਮਰਜ਼ੀ ਖਿਲ਼ਾਫ ਵਿਆਹ ਕਰਵਾਉਣ ਦੀ ਸਜ਼ਾ ਰੱਬ ਉਸ ਨੂੰ ਦੇ ਰਿਹਾ ਹੈ।
ਦੀਪਮਾਲਾ ਦੇ ਭਰਾ ਮੁਤਾਬਕ ਉਸਦਾ ਪਤੀ ਤੇ ਸ਼ੁਹਰੇ ਪਰਿਵਾਰ ਦੀਪ ਮਾਲਾ ਨੂੰ ਪਰੇਸਾਨ ਕਰਦੇ ਸਨ ਤੇ ਅਗਰ ਉਹ ਉਹਨਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਤਾ ਉਹ ਫ਼ੋਨ ਤੇ ਉਹਨਾ ਨਾਲ ਵੀ ਗਲਤ ਵਿਵਹਾਰ ਕਰਦੇ। ਪਰਿਵਾਰ ਮੁਤਾਬਕ ਬੀਤੀ ਦਿਨੀਂ ਉਹਨਾ ਨੂੰ ਪੁਲਿਸ ਥਾਣੇ ਤੋ ਦੀਪ ਮਾਲਾ ਵੱਲੋਂ ਆਤਮ ਹੱਤਿਆ ਕੀਤੇ ਜਾਣ ਦੀ ਕਾਲ ਆਈ ਤਾ ਉਹਨਾ ਤੁਰੰਤ ਫਲਾਇਟ ਲੈ ਇਥੇ ਪਹੁੰਚੇ ਲੇਕਿਨ ਦੀਪ ਮਾਲਾ ਦੇ ਮੱਥੇ ਤੇ ਸੱਟ ਕਾਰਨ ਉਹਨਾ ਨੂੰ ਉਸ ਦੀ ਹੱਤਿਆ ਕੀਤੇ ਜਾਣ ਦਾ ਸ਼ੱਕ ਹੈ।
ਉਧਰ ਪੁਲਿਸ ਨੇ ਕਪੂਰਥਲਾ ਦੇ ਥਾਣਾ ਬੇਗੋਵਾਲ ਵਿੱਚ ਆਤਮ ਹੱਤਿਆ ਦੇ ਇੱਕ ਮਿਲੇ ਪੱਤਰ ਮੁਤਾਬਕ ਫ਼ਿਲਹਾਲ 174 ਦੇ ਤਹਿਤ ਮਾਮਲਾ ਦਰਜ ਕਰ ਲਾਸ ਦਾ ਪੋਸਟ-ਮਾਰਟਮ ਕਰਵਾ ਦਿੱਤਾ ਹੈ ਤੇ ਅੱਗੇ ਉਸੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Facebook, Love story