Home /News /punjab /

ਕਪੂਰਥਲਾ : ਅੱਧਾ ਕਿਲੋ ਹੈਰੋਇੰਨ ਸਮੇਤ ਦੋ ਨੌਜਵਾਨ ਕਾਬੂ ਤੇ ਤੀਜਾ ਹੋਇਆ ਫਰਾਰ

ਕਪੂਰਥਲਾ : ਅੱਧਾ ਕਿਲੋ ਹੈਰੋਇੰਨ ਸਮੇਤ ਦੋ ਨੌਜਵਾਨ ਕਾਬੂ ਤੇ ਤੀਜਾ ਹੋਇਆ ਫਰਾਰ

ਕਪੂਰਥਲਾ : ਅੱਧਾ ਕਿਲੋ ਹੈਰੋਇੰਨ ਸਮੇਤ ਦੋ ਨੌਜਵਾਨ ਕਾਬੂ ਤੇ ਤੀਜਾ ਹੋਇਆ ਫਰਾਰ

ਕਪੂਰਥਲਾ : ਅੱਧਾ ਕਿਲੋ ਹੈਰੋਇੰਨ ਸਮੇਤ ਦੋ ਨੌਜਵਾਨ ਕਾਬੂ ਤੇ ਤੀਜਾ ਹੋਇਆ ਫਰਾਰ

ਕਪੂਰਥਲਾ ਪੁਲਿਸ ਨੇ ਇੱਕ ਕਰੋੜ ਕੀਮਤ ਦੀ ਅੱਧਾ ਕਿਲੋ ਹੈਰੋਇੰਨ ਸਮੇਤ ਦੋ ਨਸ਼ਾ ਵੇਚਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਤੀਜਾ ਸਖ਼ਸ਼ ਭੱਜਣ ਵਿੱਚ ਕਾਮਯਾਬ ਹੋ ਗਿਆ। ਨਾਲ ਇਹ ਮੋਟਰਸਾਈਕਲ PB - 09 - AK 1874 ਮਾਰਕਾ ਸਪਲੈਂਡਰ ਵੀ ਕਾਬੂ ਕੀਤਾ ਹੈ।

 • Share this:
  ਕਪੂਰਥਲਾ : ਪੰਜਾਬ ਵਿੱਚ ਨਸ਼ਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਅਤੇ ਦਿਨੋਂ ਦਿਨ ਵੱਡੀ ਗਿਣਤੀ ਵਿੱਚ ਪੁੁਲੀਸ ਹੈਰੋਇਨ ਫੜ੍ਹ ਰਹੀ ਹੈ। ਕਪੂਰਥਲਾ ਪੁਲਸ ਨੂੰ ਵੱਡੀ ਕਾਮਯਾਬੀ ਮਿਲੀ ਹੈ।  ਪੁਲਿਸ ਨੇ ਇੱਕ ਕਰੋੜ ਕੀਮਤ ਦੀ ਅੱਧਾ ਕਿਲੋ ਹੈਰੋਇੰਨ ਸਮੇਤ ਦੋ ਨਸ਼ਾ ਵੇਚਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਤੀਜਾ ਸਖ਼ਸ਼ ਭੱਜਣ ਵਿੱਚ ਕਾਮਯਾਬ ਹੋ ਗਿਆ। ਨਾਲ ਇਹ ਮੋਟਰਸਾਈਕਲ PB - 09 - AK 1874 ਮਾਰਕਾ ਸਪਲੈਂਡਰ ਵੀ ਕਾਬੂ ਕੀਤਾ ਹੈ।

  ਕਪੂਰਥਲਾ ਦੇ ਸੀਨੀਅਰ ਪੁਲਿਸ ਕਪਤਾਨ  PPS  ਰਾਜਬਚਨ ਸਿੰਘ ਸੰਧੂ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਜਗਜੀਤ ਸਿੰਘ ਸਰੋਆ ਪੀ.ਪੀ.ਐਸ , ਪੁਲਿਸ ਕਪਤਾਨ ( ਇਨਵੈਸਟੀਗੇਸ਼ਨ ) , ਅੰਮ੍ਰਿਤ ਸਰੂਪ ਡੋਗਰਾ , ਪੀ.ਪੀ.ਐਸ , ਉਪ ਪੁਲਿਸ ਕਪਤਾਨ ( ਡਿਟੈਕਟਿਵ ) ਕਪੂਰਥਲਾ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਜਸਬੀਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਕਪੂਰਥਲਾ ਸਮੇਤ ਪੁਲਿਸ ਪਾਰਟੀ ਨੇੜੇ ਅੱਡਾ ਡੈਣਵਿੰਡ ਕਪੂਰਥਲਾ ਮੋਜੂਦ ਸੀ ਤਾਂ ਇਸੇ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕਰਮਜੀਤ ਸਿੰਘ ਉਰਫ ਕੰਮੂ ਪੁੱਤਰ ਭੁਪਿੰਦਰ ਸਿੰਘ ਵਾਸੀ ਬੂਟ ਥਾਣਾ ਕੋਤਵਾਲੀ ਕਪੂਰਥਲਾ ਅਤੇ ਜਸਪਾਲ ਸਿੰਘ ਉਰਫ ਜੱਸਾ ਪੁੱਤਰ ਬਲਵੰਤ ਸਿੰਘ ਵਾਸੀ ਨਾਹਰਪੁਰ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਅਤੇ ਕਰਮਜੀਤ ਸਿੰਘ ਉਰਫ ਕੰਮੂ ਪੁੱਤਰ ਗੱਜਣ ਸਿੰਘ ਵਾਸੀ ਨਾਹਰਪੁਰ ਜਿਲ੍ਹਾ ਜਲੰਧਰ ਜੋ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ।

  ਅੱਜ ਹੀ ਕੁੱਝ ਦੇਰ ਪਹਿਲਾ ਕਰਮਜੀਤ ਸਿੰਘ ਉਰਫ ਕੰਮੂ ਅਤੇ ਜਸਪਾਲ ਸਿੰਘ ਉਰਫ ਜੱਸਾ ਉਕਤਾਨ ਜਲੰਧਰ ਦੀ ਤਰਫ ਤੋ ਕਾਫੀ ਮਾਤਰਾ ਵਿੱਚ ਹੈਰੋਇਨ ਲੈ ਕੇ ਆਏ ਹਨ ਅਤੇ ਕਰਮਜੀਤ ਸਿੰਘ ਉਰਫ ਕੰਮੂ ਪੁੱਤਰ ਗੱਜਣ ਸਿੰਘ ਵਾਸੀ ਨਾਹਰ ਪੁਰ ਜਿਲ੍ਹਾ ਜਲੰਧਰ ਨੂੰ ਨਾਲ ਲੈ ਕੇ ਮੋਟਰਸਾਈਕਲ ਨੰਬਰੀ PB - 09 - AK - 1874 ਮਾਰਕਾ ਸਪਲੈਂਡਰ ਰੰਗ ਕਾਲਾ ਤੇ ਸਵਾਰ ਹੋ ਕੇ ਕਪੂਰਥਲਾ ਅਤੇ ਕਰਤਾਰਪੁਰ ਅਤੇ ਕਪੂਰਥਲਾ ਤੋਂ ਕਰਤਾਰਪੁਰ ਰੋਡ ਇਹ ਹੈਰੋਇਨ ਵੇਚਣ ਲਈ ਗ੍ਰਾਹਕ ਦੀ ਤਲਾਸ਼ ਵਿੱਚ ਘੁੰਮ ਰਹੇ ਹਨ , ਜੋ ਬਹੁਤ ਜਲਦ ਇਹ ਤਿੰਨੇ ਉਕਤ ਮੋਟਰਸਾਈਕਲ ਨੰਬਰੀ ਪਰ ਸਵਾਰ ਹੋ ਕੇ ਕਰਤਾਰਪੁਰ ਵਾਲੀ ਸਾਈਡ ਤੋਂ ਆ ਰਹੇ ਹਨ ਅਤੇ

  ਇਸੇ ਜਗ੍ਹਾ ਸਮੇਤ ਹੈਰੋਇਨ ਕਾਬੂ ਆ ਸਕਦੇ ਹਨ ਤਾ ਐਸ ਆਈ ਜਸਬੀਰ ਸਿੰਘ ਨੇ ਤੁਰੰਤ ਸਾਥੀ ਕਰਮਚਾਰੀਆ ਨੂੰ ਅਲਰਟ ਕੀਤਾ ਤਾਂ ਇਸੇ ਵਕਤ ਇੱਕ ਨੇ ਗੁਪਤ ਇਸ਼ਾਰੇ ਮੋਟਰਸਾਈਕਲ ਪਰ ਤਿੰਨ ਨੌਜਵਾਨ ਸਵਾਰ ਹੋ ਕੇ ਆਉਂਦੇ ਦਿਖਾਈ ਦਿੱਤੇ ਤਾਂ ਮੁਖਬਰ ਨਾਲ ਕਿਹਾ ਕਿ ਇਹੀ ਤਿੰਨੇ ਆ ਰਹੇ ਹਨ ਤਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪੁਲਿਸ ਪਾਰਟੀ ਨੂੰ ਵੇਖਕੇ ਯਕਦਮ ਮੋਟਰਸਾਈਕਲ ਪਿੱਛੇ ਮੋੜ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਮੋਟਰਸਾਈਕਲ ਸਲਿਪ ਹੋ ਕੇ ਡਿੱਗ ਪਿਆ ਤੇ ਦੋ ਨੌਜਵਾਨਾ ਨੂੰ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕੀਤਾ ਅਤੇ ਇੱਕ ਨੋਜਵਾਨ ਕੋਸ਼ਿਸ਼ ਕਰਨ ਦੇ ਬਾਵਜੂਦ ਭੱਜਣ ਵਿੱਚ ਕਾਮਯਾਬ ਹੋ ਗਿਆ।

  ਕਾਬੂ ਕੀਤੇ ਨੌਜਵਾਨਾਂ ਨੂੰ ਨਾਮ ਪਤਾ ਪੁਛਿਆਂ ਤਾਂ ਮੋਟਰਸਾਈਕਲ ਚਲਾ ਰਹੇ ਨੌਜਵਾਨ ਨੇ ਆਪਣਾ ਨਾਮ ਕਰਮਜੀਤ ਸਿੰਘ ਉਰਫ ਕੰਮ ਪੁੱਤਰ ਭੁਪਿੰਦਰ ਸਿੰਘ ਵਾਸੀ ਬੂਟ ਥਾਣਾ ਕੋਤਵਾਲੀ ਕਪੂਰਥਲਾ ਦੱਸਿਆ ਅਤੇ ਦੂਸਰੇ ਨੋਜਵਾਨ ਨੇ ਆਪਣਾ ਨਾਮ ਜਸਪਾਲ ਸਿੰਘ ਉਰਫ ਜੱਸਾ ਪੁੱਤਰ ਬਲਵੰਤ ਸਿੰਘ ਵਾਸੀ ਨਾਹਰਪੁਰ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਦੱਸਿਆ ਜਿਸ ਦੀ ਤਲਾਸ਼ੀ ਲੈਣ ਪਰ 250/250 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਜਿਨ੍ਹਾ ਦੇ ਖਿਲਾਫ ਮੁਕੱਦਮਾ ਨੰਬਰ 109 ਮਿਤੀ 11.05.2022 ਅ / ਧ 21 / 29-61-85 NDPS ACT ਥਾਣਾ ਕੋਤਵਾਲੀ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ ਜਿਨ੍ਹਾ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਜਿਸ ਨਾਲ ਹੋਰ ਵੀ ਬ੍ਰਾਮਦਗੀ ਹੋਣ ਦੀ ਆਸ ਹੈ ।
  Published by:Sukhwinder Singh
  First published:

  Tags: Heroin, Kapurthala

  ਅਗਲੀ ਖਬਰ