• Home
 • »
 • News
 • »
 • punjab
 • »
 • KAPURTHALA SULTANPUR LODHI CONGRESS MLA CHEEMAS HOUSE SURROUNDED BY FARMERS AND LABORERS KS

ਕਿਸਾਨਾਂ-ਮਜ਼ਦੂਰਾਂ ਨੇ ਘੇਰਿਆ ਕਾਂਗਰਸੀ ਵਿਧਾਇਕ ਚੀਮਾ ਦਾ ਘਰ, ਕਿਹਾ; ਸੁਲਤਾਨਪੁਰ ਲੋਧੀ 'ਚ ਭ੍ਰਿਸ਼ਟਾਚਾਰ ਲਈ ਵਿਧਾਇਕ ਜ਼ਿੰਮੇਵਾਰ

 • Share this:
  ਸੁਲਤਾਨਪੁਰ ਲੋਧੀ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਵੱਲੋਂ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਦਾ ਇਕੱਠ ਕਰਕੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਘਰ ਦਾ ਘਿਰਾਓ ਕੀਤਾ ਗਿਆ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਸਰਵਨ ਸਿੰਘ ਬਾਊਪੁਰ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿਖੇ ਭ੍ਰਿਸ਼ਟਾਚਾਰ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ, ਜਿਸਦਾ ਸਿੱਧਾ-ਸਿੱਧਾ ਜ਼ਿੰਮੇਵਾਰ ਹਲਕਾ ਵਿਧਾਇਕ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਕਈ ਦਿਨ ਪਹਿਲਾਂ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਨਾਮ ਇੱਕ ਮੰਗ ਪੱਤਰ ਭੇਜਿਆ ਗਿਆ ਸੀ, ਜਿਸਦਾ ਕੋਈ ਵੀ ਜੁਆਬ ਨਾ ਆਉਣ ਕਾਰਨ ਵਿਧਾਇਕ ਦੇ ਘਰ ਦਾ ਘਿਰਾਓ ਕੀਤਾ ਗਿਆ। ਇਸ ਸਮੇਂ ਸੂਬਾਈ ਖਜ਼ਾਨਚੀ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।

  ਕਿਸਾਨ ਆਗੂਆਂ ਨੇ ਕਿਹਾ ਕਿ ਹਲਕਾ ਵਿਧਾਇਕ ਦੇ ਨਾਂਅ ਸੌਂਪੇ ਮੰਗ ਪੱਤਰ ਵਿੱਚ ਕਿਸਾਨਾਂ ਨੇ ਸਾਲ 2019, 2020 ਦੌਰਾਨ ਬਿਆਸ ਦਰਿਆ ਵਿੱਚ ਆਏ ਹੜਾਂ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਦਾ ਬਕਾਇਆ ਖ਼ਰਾਬਾ ਰਾਸ਼ੀ ਤੁਰੰਤ ਯੋਗ ਕਿਸਾਨਾਂ ਨੂੰ ਦਿੱਤਾ ਜਾਵੇ,  ਮਾਰਚ 2021 ਦੋਰਾਨ ਗਰੀਬ ਲੋਕਾਂ ਦੀਆਂ ਕੱਟੀਆਂ ਕਣਕ ਦੀਆਂ ਪਰਚੀਆਂ ਦੀ ਬਣਦੀ ਕਣਕ ਤੁਰੰਤ ਲਾਭਪਾਤਰੀਆਂ ਨੂੰ ਮੁਹੱਈਆ ਕਰਵਾਈ ਜਾਵੇ, ਪਿਛਲੇ ਦਿਨੀਂ ਜੋ ਸੁਲਤਾਨਪੁਰ ਲੋਧੀ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰਾਂ ਵੱਲੋਂ ਡੀਪੂ ਹੋਲਡਰਾ ਤੇ ਸਫ਼ੇਦ ਪੋਸ਼ ਲੋਕਾਂ ਨਾਲ ਰਲਕੇ ਜੋ ਕਰੋੜਾਂ ਦੇ ਅਨਾਜ ਘੁਟਾਲੇ ਨੂੰ ਅੰਜਾਮ ਦਿੱਤਾ ਗਿਆ ਇਸਦੀ ਸੀ.ਬੀ.ਆਈ ਜਾਂਚ ਕਰਵਾਈ ਜਾਵੇ ਤੇ ਇਨ੍ਹਾਂ ਦੋਸ਼ੀਆਂ ਦੀਆਂ ਜਾਇਦਾਦਾਂ ਫ਼ਰੀਦ ਕਰਕੇ ਘੋਟਾਲੇ ਦੀ ਭਰਪਾਈ ਕੀਤੀ ਜਾਵੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ, ਪਿਛਲੇ ਦਿਨਾਂ ਤੋਂ ਜੋ ਪਿੰਡ ਭੈਣੀ ਹੁਸੇ ਖਾਂ ਦੇ ਸਰਪੰਚ ਵੱਲੋਂ ਸਰਕਾਰੀ ਗ੍ਰਾਂਟ ਵਿਚ ਅਤੇ ਮਨਰੇਗਾ ਵਿੱਚ ਆਪਣੇ ਰਿਸ਼ਤੇਦਾਰਾਂ ਤੇ ਨਜ਼ਦੀਕੀਆਂ ਦੇ ਨਾਮ ਜੋ ਘਪਲਾ ਪਿੰਡ ਦੇ ਲੋਕਾਂ ਨੇ ਆਮ ਜਨਤਾ ਸਾਹਮਣੇ ਲਿਆਂਦਾ ਹੈ ਉਸਦੀ ਨਿਰਪੱਖ ਪੱਖ ਤੋਂ ਜਾਂਚ ਕਰਕੇ ਬਣਦੀ ਕਾਰਵਾਈ ਸਰਪੰਚ ਅਤੇ ਉਨ੍ਹਾਂ ਮੁਲਾਜ਼ਮਾਂ ਖਿਲਾਫ ਕੀਤੀ ਜਾਵੇ ਆਦਿ ਮੰਗਾਂ ਨੂੰ ਰੱਖਿਆ ਸੀ। ਪਰੰਤੂ ਕੋਈ ਵੀ ਮੰਗ ਪੂਰੀ ਨਹੀਂ ਹੋਈ, ਜਿਸ ਕਾਰਨ ਕਿਸਾਨਾਂ ਨੇ ਮੁੜ ਇਹ ਘਿਰਾਉ ਕੀਤਾ ਹੈ।  ਇਸ ਸਮੇਂ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ਨੇ ਕਿਹਾ ਕਿ ਸੋਮਵਾਰ ਹਲਕਾ ਵਿਧਾਇਕ ਸੁਲਤਾਨਪੁਰ ਲੋਧੀ ਦੇ ਘਰ ਦਾ ਘਿਰਾਓ ਕੀਤਾ ਗਿਆ। ਬੜੇ ਦੁੱਖ ਦੀ ਗੱਲ ਹੈ ਕਿ ਹਲਕਾ ਵਿਧਾਇਕ ਆਪਣੇ ਘਰ ਤੋਂ ਫ਼ਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਅੱਜ ਵਿਧਾਇਕ ਨੇ ਜਿਵੇਂ ਕਿਸਾਨਾਂ-ਮਜ਼ਦੂਰਾਂ ਨਾਲ ਬੇਰੁੱਖਾ ਵਤੀਰਾ ਕੀਤਾ ਹੈ, ਉਵੇਂ ਹੀ ਪਿੰਡਾਂ ਵਿੱਚ ਵਿਧਾਇਕ ਦੇ ਆਉਣ 'ਤੇ ਉਸਦਾ ਵਿਰੋਧ ਕੀਤਾ ਜਾਵੇਗਾ।
  Published by:Krishan Sharma
  First published: