Home /News /punjab /

ਸਾਥੀ ਟੀਚਰਾਂ ਵੱਲੋਂ ਜ਼ਲੀਲ ਕਰਨ 'ਤੇ ਅਧਿਆਪਕਾ ਨੇ ਘਰ ਦੀ ਕੰਧ 'ਤੇ 2 ਨਾਮ ਲਿਖ ਕੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਸਾਥੀ ਟੀਚਰਾਂ ਵੱਲੋਂ ਜ਼ਲੀਲ ਕਰਨ 'ਤੇ ਅਧਿਆਪਕਾ ਨੇ ਘਰ ਦੀ ਕੰਧ 'ਤੇ 2 ਨਾਮ ਲਿਖ ਕੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਮ੍ਰਿਤਕ ਮਹਿਲਾ ਅਧਿਆਪਕ ਨਮਰਤਾ ਸ਼ਰਮਾ ਦੀ ਫਾਈਲ ਤਸਵੀਰ ਅਤੇ ਨਾਲ ਹੀ ਕੰਧ ਉੱਤੇ ਮੌਤ ਲਈ ਜਿੰਮੇਵਾਲ ਲੋਕਾਂ ਦੇ ਲਿਖੇ ਨਾਮ।

ਮ੍ਰਿਤਕ ਮਹਿਲਾ ਅਧਿਆਪਕ ਨਮਰਤਾ ਸ਼ਰਮਾ ਦੀ ਫਾਈਲ ਤਸਵੀਰ ਅਤੇ ਨਾਲ ਹੀ ਕੰਧ ਉੱਤੇ ਮੌਤ ਲਈ ਜਿੰਮੇਵਾਲ ਲੋਕਾਂ ਦੇ ਲਿਖੇ ਨਾਮ।

kapurthala lady Teacher suicide-ਸਾਥੀ ਅਧਿਆਪਕਾਵਾਂ ਵੱਲੋਂ ਜ਼ਲੀਲ ਕਰਨ ਦੇ ਇਲਜ਼ਾਮ ਤਹਿਤ ਦੋ ਅਧਿਆਪਕਾਂ ਦੇ ਕੰਧ 'ਤੇ ਨਾਮ ਲਿਖ ਕੇ ਇੱਕ ਅਧਿਆਪਕਾਂ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਇੱਕ ਖੁਦਕੁਸ਼ੀ ਨੋਟ ਵੀ ਮਿਲਿਆ ਹੈ। ਮਾਮਲਾ ਭਦਾਸ ਸਕੂਲ ਹੈ, ਜਿੱਥੇ ਅਧਿਆਪਕਾ ਨੇ ਮਰਨ ਤੋਂ ਪਹਿਲਾਂ ਦੋ ਮਹਿਲਾ ਅਧਿਆਪਕਾ ਉੱਤੇ ਪਰੇਸ਼ਾਨ ਕਰਨ ਦਾ ਇਲਜ਼ਾਮ ਲਾਇਆ ਹੈ ਪੁਲਿਸ ਨੇ ਦੋ ਅਧਿਆਪਕਾਂਵਾ 'ਤੇ ਪਰਚਾ ਦਰਜਾ ਕੀਤਾ ਹੈ।

ਹੋਰ ਪੜ੍ਹੋ ...
  • Share this:
    ਜਗਜੀਤ ਧੰਜੂ

    ਕਪੂਰਥਲਾ : ਥਾਣਾ ਬੇਗੋਵਾਲ ਅਧੀਨ ਪਿੰਡ ਮਿਆਣੀ ਭੱਗੂਪੁਰੀਆ ਵਾਸੀ ਨਮਰਤਾ ਸ਼ਰਮਾ ਵੱਲੋਂ ਸਰਕਾਰੀ ਹਾਈ ਸਕੂਲ ਭਦਾਸ ਦੀਆਂ ਦੋ ਅਧਿਆਪਕਾਂਵਾਂ ਵੱਲੋਂ ਕਥਿਤ ਤੌਰ ਤੇ ਜ਼ਲੀਲ ਕਰਨ 'ਤੇ ਫਾਹਾ ਲੈਣ ਕੇ ਖੁਦਕੁਸ਼ੀ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧੀ ਬੇਗੋਵਾਲ ਪੁਲਿਸ ਵੱਲੋਂ ਮਿਲੇ ਸਬੂਤਾਂ ਦੇ ਆਧਾਰ ਤੇ ਦੋਵਾਂ ਅਧਿਆਪਕਾਂਵਾਂ ਰਵਨੀਤ ਕੌਰ ਤੇ ਮਨਪ੍ਰੀਤ ਕੌਰ ਵਾਸੀ ਬੇਗੋਵਾਲ ਦੇ ਖਿਲਾਫ ਪਰਚਾ ਦਰਜ ਕਰ ਲਿਆ ਹੈ।‌

    ਇਸ ਸਬੰਧੀ ਮਿਰਤਕ ਅਧਿਆਪਕਾਂ ਦੇ ਪਤੀ ਵਿਸ਼ਾਲ ਬਜਾਜ ਪੁੱਤਰ ਅਸ਼ੋਕ ਬਜਾਜ ਵਾਸੀ ਪਿੰਡ ਮਿਆਣੀ ਭੱਗੂਪੁਰੀਆ ਵੱਲੋਂ ਪੁਲੀਸ ਨੂੰ ਦਿਤੇ ਬਿਆਨ ਅਨੁਸਾਰ ਉਹ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੰਡ ਕੁੱਲਾ ਵਿਖੇ ਬਤੌਰ ਈਟੀਟੀ ਟੀਚਰ ਲੱਗਾ ਹੋਇਆ ਹੈ। ਦੋ ਮਈ ਨੂੰ ਮੇਰੀ ਪਤਨੀ ਨਮਰਤਾ ਸ਼ਰਮਾ ਉਮਰ 40 ਸਾਲ ਵਕਤ ਕਰੀਬ 9.30 ਵਜੇ ਦਿਨ ਆਪਣੀ ਡਿਊਟੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਭਦਾਸ ਗਈ ਸੀ ਅਤੇ ਕਰੀਬ 12.15 ਵਜੇ ਦਿਨ ਉਹ ਸਕੂਲ ਤੋਂ ਘਰ ਵਾਪਸ ਆ ਗਈ ਸੀ ਤੇ ਮੇਰੀ ਪਤਨੀ ਨੇ ਸਕੂਲ ਵਾਪਸ ਘਰ ਆ ਕੇ ਮੈਨੂੰ ਦੱਸਿਆ ਕਿ ਮੇਰੀ ਰਵਨੀਤ ਕੌਰ ਅਤੇ ਮਨਦੀਪ ਕੌਰ ਨਾਲ ਸਕੂਲ ਲੇਟ ਜਾਣ ਤੋਂ ਬਹਿਸ ਹੋਈ ਹੈ। ਤੇ ਰਵਨੀਤ ਕੌਰ ਤੇ ਮਨਦੀਪ ਕੌਰ ਨੇ ਉਸ ਨੂੰ ਜਲੀਲ ਕੀਤਾ ਤੇ ਮਾੜਾ ਚੰਗਾ ਬੋਲਿਆ ਹੈ।

    ਇਸ ਉਪਰੰਤ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਪਰਸੋਂ ਆਪ ਤੇਰੇ ਨਾਲ ਜਾ ਕੇ ਸਕੂਲ ਦੀਆ ਮੈਡਮਾ ਨਾਲ ਗੱਲ ਕਰਕੇ ਆਵਾਗਾ। ਉਸ ਤੋਂ ਬਾਅਦ ਮੈਂ ਤੇ ਮੇਰੀ ਪਤਨੀ  ਲੜਕਾ ਸ਼ਮੀਰ ਬਜਾਜ ਖਾਣਾ ਖਾ ਕੇ ਆਪਣੇ ਘਰ ਰਾਤ ਨੂੰ ਬੈਠੇ ਸੀ ਤਾ ਵਕਤ ਕਰੀਬ 10 -00 ਵਜੇ ਰਾਤ ਮੇਰੀ ਪਤਨੀ ਨਮਰਤਾ ਸ਼ਰਮਾ ਮੇਰੇ ਕਮਰੇ ਵਿੱਚ ਉੱਠ ਕੇ ਦੂਸਰੇ ਕਮਰੇ ਵਿੱਚ ਚਲੀ ਗਈ ਜਿਸ ਤੇ ਮੇਰਾ ਬੇਟਾ ਮੇਰੀ ਪਤਨੀ ਨੂੰ ਬੁਲਾਉਣ ਗਿਆ ਪਰ ਉਹ ਨਹੀਂ ਆਈ। ਫਿਰ ਅਚਾਨਕ 15 ਮਿੰਟ ਬਾਅਦ ਮੇਰੀ ਘਰਵਾਲੀ ਆਪਣੇ ਕਮਰੇ ਵਿੱਚੋਂ ਬਾਹਰ ਆਈ ਤੇ ਉਸ ਨੇ ਮੇਰੇ ਕਮਰੇ ਵਾਲੇ ਦਰਵਾਜੇ ਦਾ ਬਾਹਰੋਂ ਕੁੰਡਾ ਲਾ ਦਿੱਤਾ, ਜਿਸ ਤੇ ਮੈਂ ਅਤੇ ਮੇਰੇ ਬੇਟੇ ਨੇ ਅਵਾਜਾ ਮਾਰੀਆ ਪਰ ਉਸ ਨੇ ਕੁੰਡਾ ਨਹੀ ਖੋਲਿਆ।

    ਖੁਦਕੁਸ਼ੀ ਤੋਂ ਪਹਿਲਾਂ ਅਧਿਆਪਕਾਂ ਵੱਲੋਂ ਕੰਧ ਉੱਤੇ ਲਿਖਿਆ ਸੁਸਾਇਟ ਨੋਟ।


    ਇਸ ਤੋਂ ਬਾਅਦ ਮੈਂ ਆਪਣੀ ਮਾਤਾ ਜਸਵੰਤ ਰਾਣੀ ਦੇ ਫੋਨ ਤੇ ਫੋਨ ਕੀਤਾ ਜਿਸ ਤੇ ਮੇਰਾ ਭਰਾ ਦੀਪਕ ਬਜਾਜ ਮੇਰੇ ਘਰ ਆਇਆ ਤੇ ਉਸ ਨੇ ਮੇਰੇ ਕਮਰੇ ਦਾ ਕੁੰਡਾ ਖੋਲਿਆ ਤੇ ਅਸੀਂ ਦੂਸਰੇ ਕਮਰੇ ਵਿੱਚ ਦੇਖਿਆ ਕਿ ਮੇਰੀ ਪਤਨੀ ਨਮਰਤਾ ਸ਼ਰਮਾ ਨੇ ਪੱਖੋਂ ਨਾਲ ਲਟਕ ਕੇ ਫਾਹ ਲਿਆ ਹੋਇਆ ਸੀ ਤੇ ਅਸੀਂ ਚੁੰਨੀ ਕੱਟ ਕੇ ਨਮਰਤਾ ਸ਼ਰਮਾ ਨੂੰ ਹੇਠਾਂ ਲਾਹਿਆ ਜਿਸ ਨੂੰ ਅਸੀ ਇਲਾਜ ਲਈ ਸਿਵਲ ਹਸਪਤਾਲ ਬੇਗੋਵਾਲ ਲੈ ਗਏ ਜਿੱਥੇ ਡਾਕਟਰ ਸਾਹਿਬ ਨੇ ਮੇਰੀ ਪਤਨੀ ਨੂੰ ਬਰਾਉਂਡ ਡੈੱਡ ਕਰਾਰ ਦਿੱਤਾ।

    ਖੁਦਕੁਸ਼ੀ ਤੋਂ ਪਹਿਲਾਂ ਕੰਧ ਉੱਤੇ ਆਪਣੀ ਮੌਤ ਲਈ ਜਿੰਮੇਵਾਰਾ ਮਹਿਲਾ ਅਧਿਆਪਕਾਂ ਦੇ ਨਾਮ ਲਿਖੇ।


    ਉਸਨੇ ਦੱਸਿਆ ਕਿ ਮੇਰੀ ਪਤਨੀ ਨਮਰਤਾ ਸਰਮਾ ਨੇ ਮੈਡਮਾ ਰਵਨੀਤ ਕੌਰ ਅਤੇ ਮਨਦੀਪ ਕੌਰ ਤੋਂ ਤੰਗ ਪਰੇਸਾਨ ਆ ਕੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜੋ ਮੇਰੀ ਪਤਨੀ ਖੁਦਕੁਸ਼ੀ ਕਰਨ ਤੋਂ ਪਹਿਲਾ ਉਸ ਕਮਰੇ ਵਿੱਚ ਲਿਪਸਟਿਕ ਨਾਲ ਕਮਰੇ ਦੀ ਕੰਧ ਤੇ ਅਤੇ ਅਲਮਾਰੀ ਦੇ ਦਰਵਾਜੇ ਲਿਖ ਗਈ ਹੈ ਕਿ ਉਸ ਨੂੰ ਰਵਨੀਤ ਕੌਰ ਤੇ ਮਨਦੀਪ ਕੌਰ ਨੇ ਜਲੀਲ ਕੀਤਾ ਹੈ ਅਤੇ ਮੈਂਟਲੀ ਟਾਰਚਰ ਕਰਦੀਆਂ ਹਨ। ਉਹਨਾਂ ਨੂੰ ਬਿਲਕੁਲ ਵੀ ਨਾ ਬਖਸਿਆ ਜਾਵੇ। ਮੇਰੀ ਮੌਤ ਦੀਆ ਜਿੰਮੇਵਾਰ ਰਵਨੀਤ ਕੌਰ ਤੇ ਮਨਦੀਪ ਕੌਰ ਹਨ।

    ਇਸ ਸਬੰਧੀ ਬੇਗੋਵਾਲ ਪੁਲਿਸ ਨੇ ਦੋਵਾਂ ਦੋਸ਼ੀ ਅਧਿਆਪਕਾਂਵਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਜਾਂਚ ਆਰੰਭ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਮੁਖੀ ਬੇਗੋਵਾਲ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ। ਅਤੇ ਦੋਸ਼ੀ ਅਧਿਆਪਕਾਂਵਾਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
    Published by:Sukhwinder Singh
    First published:

    Tags: Kapurthala, Suicide, TEACHER

    ਅਗਲੀ ਖਬਰ