Home /News /punjab /

2 ਸਾਲ ਪਹਿਲਾਂ ਹੋਏ ਪ੍ਰੇਮ ਵਿਆਹ ਦਾ ਦਰਦਨਾਕ ਅੰਤ, 19 ਸਾਲਾ ਵਿਆਹੁਤਾ ਨੇ ਲਿਆ ਫਾਹਾ

2 ਸਾਲ ਪਹਿਲਾਂ ਹੋਏ ਪ੍ਰੇਮ ਵਿਆਹ ਦਾ ਦਰਦਨਾਕ ਅੰਤ, 19 ਸਾਲਾ ਵਿਆਹੁਤਾ ਨੇ ਲਿਆ ਫਾਹਾ

ਮ੍ਰਿਤਕਾ ਦੀ ਫਾਇਲ ਫੋਟੋ

ਮ੍ਰਿਤਕਾ ਦੀ ਫਾਇਲ ਫੋਟੋ

ਮਾਮੇ ਦੇ ਬਿਆਨਾਂ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ, ਪੁਲਿਸ ਵੱਲੋਂ ਜਾਂਚ ਸ਼ੁਰੂ

 • Share this:
   Jagjit Dhanju

  ਕਪੂਰਥਲਾ ਦੇ ਨਾਮਦੇਵ ਕਲੋਨੀ ਵਿੱਚ ਉਸ ਸਮੇਂ  ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਜਦੋਂ ਦੋ ਸਾਲ ਪਹਿਲਾਂ ਹੋਏ ਪ੍ਰੇਮ ਵਿਆਹ ਦਾ ਮਾੜਾ ਅੰਤ ਹੋਇਆ।  19 ਸਾਲਾ ਲੜਕੀ ਨੇ ਸ਼ਾਮ 4:30 ਵਜੇ ਘਰ 'ਚ ਪੱਖੇ ਦੀ ਹੁੱਕ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਥਾਣਾ ਸਿਟੀ ਦੀ ਪੁਲਸ ਨੇ ਸਿਵਲ ਹਸਪਤਾਲ ਦੀ ਸੂਚਨਾ 'ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ ਅਤੇ ਫਾਹਾ ਲਗਾਉਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮਾਂ ਦੇ ਪੱਖ ਤੋਂ ਕੋਈ ਬਿਆਨ ਨਹੀਂ ਆਇਆ ਹੈ। ਮ੍ਰਿਤਕਾ ਦੀ ਪਛਾਣ 19 ਸਾਲਾ ਅੰਮ੍ਰਿਤਪ੍ਰੀਤ ਕੌਰ ਪਤਨੀ ਗੁਰਬਿੰਦਰ ਸਿੰਘ ਉਰਫ ਮਿੰਟੂ ਵਾਸੀ ਨਾਮਦੇਵ ਕਲੋਨੀ ਵਜੋਂ ਹੋਈ ਹੈ।

  ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਏਐਸਆਈ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 5 ਵਜੇ ਸਿਵਲ ਹਸਪਤਾਲ ਰਾਹੀਂ ਸੂਚਨਾ ਮਿਲੀ ਕਿ ਇੱਕ ਵਿਆਹੁਤਾ ਔਰਤ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ ਹੈ। ਜੋ ਪਹਿਲਾਂ ਹੀ ਮਰ ਚੁੱਕੇ ਸਨ। ਉਹ ਐਸਐਚਓ ਗੌਰਵ ਧੀਰ ਅਤੇ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ। ਮ੍ਰਿਤਕ ਦਾ ਮਾਮਾ ਵੀ ਨਾਮਦੇਵ ਕਲੋਨੀ ਵਿੱਚ ਹੈ। ਉਸ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ। ਇਸ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ।
  Published by:Ashish Sharma
  First published:

  Tags: Kapurthala, Suicide

  ਅਗਲੀ ਖਬਰ