• Home
 • »
 • News
 • »
 • punjab
 • »
 • KAPURTHALA WOMAN LODGES COMPLAINT WHO SLAMS SHOES ON POSTER OF CABINET MINISTER RANA GURJEET SINGH

ਕੈਬਨਿਟ ਮੰਤਰੀ ਦੇ ਪੋਸਟਰ 'ਤੇ ਜੁੱਤੀਆਂ ਮਾਰਨਾ ਪਿਆ ਮਹਿੰਗਾ, ਔਰਤ ਨੇ ਲਾਏ ਗੰਭੀਰ ਦੋਸ਼

ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੋਸਟਰ 'ਤੇ ਇੱਕ ਔਰਤ ਨੂੰ ਜੁੱਤੀ ਮਾਰਨ ਵਾਲੀ ਔਰਤ ਦਾ ਇਲਜ਼ਾਮ ਕਿ ਮੰਤਰੀ ਦੇ ਗੁੰਡਿਆਂ ਨੇ ਉਸ ਨੂੰ ਘਰ ਵਿੱਚ ਵੜ ਕੇ ਕੁੱਟਿਆ, ਵੀਡੀਓ ਬਣਾਈ ਤੇ ਜੁੱਤੀਆਂ ਮਾਰ ਕੇ ਧਮਕੀਆਂ ਦਿੱਤੀਆਂ। ਮਹਿਲਾ ਨੇ ਕਪੂਰਥਲਾ ਥਾਣਾ ਸਿਟੀ ਦੇ ਬਾਹਰ ਧਰਨਾ ਦਿੱਤਾ।

ਕੈਬਨਿਟ ਮੰਤਰੀ ਦੇ ਪੋਸਟਰ 'ਤੇ ਜੁੱਤੀਆਂ ਮਾਰਨਾ ਪਿਆ ਮਹਿੰਗਾ, ਔਰਤ ਨੇ ਲਾਏ ਗੰਭੀਰ ਦੋਸ਼

ਕੈਬਨਿਟ ਮੰਤਰੀ ਦੇ ਪੋਸਟਰ 'ਤੇ ਜੁੱਤੀਆਂ ਮਾਰਨਾ ਪਿਆ ਮਹਿੰਗਾ, ਔਰਤ ਨੇ ਲਾਏ ਗੰਭੀਰ ਦੋਸ਼

 • Share this:
  ਜਗਜੀਤ ਧੰਜੂ

  ਕਪੂਰਥਲਾ : ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ (Rana Gurjit Singh )ਦੇ ਪੋਸਟਰ ਤੇ ਜੁੱਤੀਆਂ ਮਾਰ ਰੋਸ ਪ੍ਰਦਰਸਨ ਕਰਨਾ ਇੱਕ ਔਰਤ ਨੂੰ ਭਾਰੀ ਪੈ ਗਿਆ।  ਅੋਰਤ ਦਾ ਇਲਜ਼ਾਮ ਕਿ ਕੁਝ ਗੁਡਿਆ ਵੱਲੋਂ ਘਰ ਵਿੱਚ ਜ਼ਬਰਦਸਤੀ ਵੜ ਉਸਦੇ ਮੂੰਹ ਤੇ ਜੁੱਤੀਆਂ ਮਾਰੀਆਂ ਗਈ। ਇੰਨਾ ਹੀ ਨਹੀਂ ਗੁੰਡਿਆਂ ਵੱਲੋਂ ਇਸ ਦੀ ਵੀਡਿੳ ਵੀ ਬਣਾਈ ਗਈ ਤੇ ਧਮਕੀਆਂ ਦਿੱਤੀਆਂ ਗਈਆਂ ਤੇ ਕਿਹਾ ਕਿ ਇਹ ਸਭ ਰਾਣਾ ਦੇ ਪੋਸਟਰ ਤੇ ਜੁੱਤੀਆਂ ਮਾਰ ਰੋਸ ਕਰਨ ਦੀ ਸਜ਼ਾ ਹੈ। ਇਸ ਨੂੰ ਲੈ ਕੇ ਕਿ ਔਰਤ ਨੇ ਥਾਣਾ ਸਿਟੀ ਕਪੂਰਥਲਾ ਬਾਹਰ ਧਰਨਾ ਦਿੱਤਾ।

  ਪੂਰਾ ਮਾਮਲਾ

  ਕਪੁਰਥਲਾ ਦੇ ਥਾਣਾ ਸਿਟੀ ਵਿੱਚ ਰੋ ਰੋ ਕੇ ਆਪਣਾ ਹਾਲ ਦਸ ਰਹੀ ਇਸ ਔਰਤ ਦੇ ਇਸ ਹਾਲ ਪਿੱਛੇ ਦੀ ਜੋ ਕਹਾਣੀ ਹੈ ਤੁਹਾਨੂੰ ਦਿਖਾਉਂਦੇ ਹਾਂ ਪਹਿਲਾ  ਇਕ ਹੋਰ ਵੀਡੀਓ ਜਿਸ ਵਿੱਚ

  ਕੁਝ ਦਿਨ ਪਹਿਲਾਂ ਇਕ ਰੋਸ਼ ਪ੍ਰਦਰਸ਼ਨ ਦੌਰਾਨ ਇਹ ਔਰਤ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ ਦੌਰਾਨ ਸੂਬੇ ਦੇ ਕੈਬਨਿਟ ਮੰਤਰੀ ਤੇ ਕਪੁਰਥਲਾ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਪੋਸਟਰ ਤੇ ਜੁਤੀਆ ਮਾਰ ਰੋਸ਼ ਪ੍ਰਗਟ ਕੀਤਾ। ਇਸ ਦੌਰਾਨ ਉਸ ਦਾ ਆਰੋਪ ਹੈ ਕੀ ਕੈਬਨਿਟ ਮੰਤਰੀ ਵਲੋਂ ਉਸ ਦੇ ਇਕ ਨਿਜੀ ਮਾਮਲੇ ਵਿੱਚ ਪ੍ਰਸ਼ਾਸਨਿਕ ਮਦਦ ਨਾਲ ਉਸ ਦੇ ਮਾਮਲੇ ਵਿੱਚ ਦਖਲ ਦਿਤਾ ਜਿਸ ਨਾਲ ਉਸ ਦਾ ਮਾਨਸਿਕ ਸੋਸ਼ਣ ਹੋਇਆ ਤੇ ਉਹਨਾਂ ਨੂੰ ਪੁਰੀ ਤਰਾਂ ਬਰਬਾਦ ਕਰ ਦਿੱਤਾ ਗਿਆ।

  ਔਰਤ ਦਾ ਕਹਿਣਾ ਹੈ ਕਿ ਹੁਣ ਤਾਜਾ ਮਾਮਲੇ ਵਿੱਚ ਉਸ ਦਾ ਆਰੋਪ ਹੈ ਕੀ ਕੈਬਨਿਟ ਮੰਤਰੀ ਦੇ ਇਸ ਵਿਰੋਧ ਕਾਰਣ ਉਸ ਨੂੰ ਅੱਜ ਕੁਝ ਲੋਕਾਂ ਵਲੋਂ ਕੁਟਿਆ ਗਿਆ।  ਉਸ ਨੇ ਆਰੋਪ ਲਗਾਇਆ ਕੀ ਉਸ ਦੀ ਮਾਰ ਕੁੱਟ ਵਾਲਿਆਂ ਦਾ ਸੰਬੰਧ ਕੈਬਨਿਟ ਮੰਤਰੀ ਨਾਲ ਹੈ ਤੇ ਰਾਣਾ ਗੁਰਜੀਤ ਸਿੰਘ ਨੇ ਹੀ ਗੁੰਡੇ ਭੇਜ ਉਸ ਤੇ ਹਮਲਾ ਕਰਵਾਇਆ ਹੈ

  ਔਰਤ ਨਾਲ ਉੱਥੇ ਮੌਜੂਦ ਆਮ ਆਦਮੀ ਪਾਰਟੀ ਦੀ ਕਪੁਰਥਲਾ ਦੇ ਆਗੂ ਰਿਟਾਇਰਡ ਜੱਜ ਮੰਜੂ ਰਾਣਾ ਨੇ ਕਿਹਾ ਨੇਤਾਵਾਂ ਦੀ ਦਬੰਗ ਤੇ ਘਟੀਆ ਕਾਰਜਸ਼ੈਲੀ ਨਾਲ ਸਾਰੀ ਔਰਤ ਜਾਤ ਸ਼ਰਮਸਾਰ ਹੋਈ ਹੈ ਤੇ ਆਮ ਆਦਮੀ ਡੱਟ ਕੇ ਇਸ ਦਾ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕੀ ਯੂ ਪੀ ਵਾਲੀ ਗੰਦੀ ਰਾਜਨੀਤੀ ਪੰਜਾਬ ਵਿਚ ਨਹੀਂ ਚਲਣ ਦਿਤੀ ਜਾਵੇਗੀ। ਦੂਜੀ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲੇ ਵਿੱਚ ਚੂਪੀ ਸਾਧੀ ਹੋਈ ਹੈ ਤੇ ਅਜੇ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਵੀ ਕੋਈ ਪ੍ਰਤੀਕਰਮ ਨਹੀਂ ਆਇਆ ਹੈ।
  Published by:Sukhwinder Singh
  First published: