ਸੁਲਤਾਨਪੁਰ ਲੋਧੀ ਦੇ ਨੇੜੇ ਸੀਵਰੇਜ ਪਲਾਂਟ ਵਿਚ ਇਕ ਨੌਜਵਾਨ ਦੀ ਮੋਟਰਸਾਈਕਲ ਨਾਲ ਬੰਨ੍ਹੀ ਲਾਸ਼ ਬਰਾਮਦ ਹੋਈ ਹੈ। ਮਾਮਲਾ ਹੱਤਿਆ ਦਾ ਲੱਗ ਰਿਹਾ ਹੈ। ਅੱਜ ਸਵੇਰੇ ਜਦੋਂ ਸੀਵਰੇਜ ਪਲਾਂਟ ਦੇ ਕਰਮਚਾਰੀ ਇਥੇ ਪੁੱਜੇ ਤਾਂ ਉਨ੍ਹਾਂ ਨੂੰ ਪਾਣੀ ਵਿਚ ਇਕ ਪੈਰ ਨਜ਼ਰ ਆਇਆ, ਜਿਸ ਦੀ ਸੂਚਨਾ ਤੁਰਤ ਪੁਲਿਸ ਨੂੰ ਦਿੱਤੀ ਗਈ। ਮੌਕੇ ਉਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਬਾਹਰ ਕੱਢਿਆ। ਲਾਸ਼ ਨੂੰ ਲੋਹੇ ਦੀ ਤਾਰ ਨਾਲ ਮੋਟਰਸਾਈਕਲ ਨਾਲ ਬੰਨ੍ਹਿਆ ਗਿਆ ਸੀ।
ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਹੱਤਿਆ ਦਾ ਜਾਪਦਾ ਹੈ। ਇਸ ਦੀ ਜਾਂਚ ਜਾਰੀ ਹੈ। ਪੁਲਿਸ ਨੇ ਕਿਹਾ ਹੈ ਕਿ ਲੱਗਦਾ ਹੈ ਕਿ ਕਿਸੇ ਨੇ ਇਸ ਨੌਜਵਾਨ ਦਾ ਕਤਲ ਕਰਨੇ ਲਾਸ਼ ਸੀਵਰੇਜ ਵਿਚ ਸੁੱਟ ਦਿੱਤੀ ਹੈ। ਫ਼ਿਲਹਾਲ ਲਾਸ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਜਿਸ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Body, Dead, Kapurthala