ਕਰਤਾਰਪੁਰ ਲਾਂਘੇ ਲਈ ਸਰਕਾਰ ਕਰ ਰਹੀ ਕਿਸਾਨਾਂ ਦੀ ਜ਼ਮੀਨ ਅਕੁਆਇਰ, ਕਿਸਾਨਾਂ ਨੇ ਬਦਲੇ 'ਚ ਮੰਗਿਆ ਵਾਜਿਬ ਰੇਟ ਤੇ ਨੌਕਰੀ

ਕਰਤਾਰਪੁਰ ਲਾਂਘੇ ਲਈ ਸਰਕਾਰ ਕਰ ਰਹੀ ਕਿਸਾਨਾਂ ਦੀ ਜ਼ਮੀਨ ਅਕੁਆਇਰ

ਕਰਤਾਰਪੁਰ ਲਾਂਘੇ ਲਈ ਸਰਕਾਰ ਕਰ ਰਹੀ ਕਿਸਾਨਾਂ ਦੀ ਜ਼ਮੀਨ ਅਕੁਆਇਰ

  • Share this:
    ਕਰਤਾਰਪੁਰ ਸਾਹਿਬ ਲਾਂਘਾ ਡੇਰਾ ਬਾਬਾ ਨਾਨਕ ਨੂੰ ਲੈ ਕੇ ਸਰਕਾਰੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਜਿਸਨੂੰ ਲੈ ਕੇ ਚਾਰ ਪਿੰਡਾਂ ਦੇ ਕਿਸਾਨਾਂ ਦੀ ਜ਼ਮੀਨ ਅਕੁਆਇਰ ਕਰਨ ਨੂੰ ਲੈ ਕੇ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸਨੂੰ ਲੈ ਕੇ ਕੇਂਦਰ ਤੋਂ ਲੈਂਡ ਅਥਾੱਰਿਟੀ (ਐਲਪੀਆਈ) ਦੀ ਵਿਸ਼ੇਸ਼ ਟੀਮ ਡੇਰਾ ਬਾਬਾ ਨਾਨਕ ਵਿੱਚ ਪਹੁੰਚੀ ਜਿੱਥੇ ਕਰਤਾਰਪੁਰ ਦਰਸ਼ਨ ਸਥਾਨ ਉੱਤੇ ਟੀਮ ਮੈਂਬਰਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨਿਕ, ਬੀਐਸਐਫ ਤੇ ਪੁਲਿਸ ਅਧਿਕਾਰੀਆਂ ਦੇ ਨਾਲ ਬੰਦ ਕਮਰਾ ਮੀਟਿੰਗ ਕੀਤੀ ਗਈ ਤੇ ਹਿੰਦ-ਪਾਕ ਸਰਹੱਦ ਉੱਤੇ ਬਣੇ ਦਰਸ਼ਨ ਸਥਾਨ ਦੇ ਆਲੇ-ਦੁਆਲੇ ਇਲਾਕੇ ਦਾ ਜਾਇਜ਼ਾ ਵੀ ਲਿਆ ਗਿਆ।

    ਜਿਨ੍ਹਾਂ ਚਾਰ ਪਿੰਡਾਂ ਦੇ ਕਿਸਾਨਾਂ ਦੀ ਜ਼ਮੀਨ ਅਕੁਆਇਰ ਕੀਤੀ ਜਾਵੇਗੀ ਉਹ ਕਿਸਾਨ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਟੀਮ ਦੇ ਅਧਿਕਾਰੀਆਂ ਨਾਲ ਮਿਲਣ ਪਹੁੰਚੇ ਪਰ ਜਦੋਂ ਉਨ੍ਹਾਂ ਨੂੰ ਸਕਿਓਰਿਟੀ ਵੱਲੋਂ ਗੇਟ ਬੈਰੀਅਰ ਉੱਤੇ ਹੀ ਰੋਕ ਦਿੱਤਾ ਗਿਆ ਤਾਂ ਰੋਸ ਵਿੱਚ ਆਏ ਕਿਸਾਨਾਂ ਨੇ ਬੈਰੀਅਰ ਦੇ ਕੋਲ ਵਿੱਚ ਸੜਕ ਦੇ ਬੈਠ ਕੇ  ਸੜਕ ਜਾਮ ਕਰਦੇ ਹੋਏ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਉਨ੍ਹਾਂ ਦਾ ਸਹਾਰਾ ਸਿਰਫ਼ ਜ਼ਮੀਨ ਹੈ ਤੇ ਸਰਕਾਰ ਉਨ੍ਹਾਂ ਦੀ ਜ਼ਮੀਨ ਨੂੰ ਕਰਤਾਰਪੁਰ ਲਾਂਘਾ ਬਣਾਉਣ ਲਈ ਅਕੁਆਇਰ ਕਰ ਰਹੀ ਹੈ ਤੇ ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਜ਼ਮੀਨ ਦਾ ਸਹੀ ਮੁੱਲ ਤੇ ਅੱਜ ਦੇ ਰੇਟ ਦਿੱਤੇ ਜਾਣ ਤੇ ਸਾਰੀ ਪੇਮੇਂਟ ਇੱਕ ਹੀ ਕਿਸ਼ਤ ਵਿੱਚ ਜਾਰੀ ਕੀਤੀ ਜਾਵੇ ਤੇ ਨਾਲ ਹੀ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਅਕੁਆਇਰ ਕੀਤੀ ਜਾ ਰਹੀ ਹੈ, ਸਰਕਾਰ ਉਨ੍ਹਾਂ ਦੇ ਪਰਿਵਾਰ ਵਿੱਚੋਂ ਕਿਸੇ ਇੱਕ ਮੈਂਬਰ ਨੂੰ ਨੌਕਰੀ ਦੇਵੇ।

    ਇਸ ਮੌਕੇ ਡੀਸੀ ਗੁਰਦਾਸਪੁਰ ਵਿਪੁਲ ਉੱਜਵਲ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਲੈਂਡ ਪੁੱਟ ਅਥਾੱਰਿਟੀ ਦੀ ਵਿਸ਼ੇਸ਼ ਟੀਮ ਡੇਰਾ ਬਾਬਾ ਨਾਨਕ ਪਹੁੰਚੀ ਤੇ ਉਨ੍ਹਾਂ ਨੇ ਜਾਇਜ਼ਾ ਲੈ ਕੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਕਿ ਕੋਰੀਡੋਰ ਨੂੰ ਲੈ ਕੇ ਕਿੰਨੀ ਜ਼ਮੀਨ ਸਮੇਤ ਤੇ ਕੀ ਕੁੱਝ ਚਾਹੀਦਾ ਹੈ ਤੇ ਹੁਣ ਉਨ੍ਹਾਂ ਵੱਲੋਂ ਸਾਰੀ ਰਿਪੋਰਟ ਤਿਆਰ ਕਰਕੇ ਭੇਜੀ ਜਾਵੇਗੀ ਤੇ ਉਸ ਤੋਂ ਬਾਅਦ ਹੀ ਕਰਤਾਰਪੁਰ  ਲਾਂਘੇ ਦਾ ਨਿਰਮਾਣ ਸ਼ੁਰੂ ਕੀਤਾ ਜਾਵੇਗਾ।
    First published: