ਪੰਜਾਬ ਭਾਜਪਾ ਦਾ ਜਥਾ 7 ਨਵੰਬਰ ਨੂੰ ਪਾਕਿਸਤਾਨ ਜਾਵੇਗਾ। ਭਾਜਪਾ ਦਾ ਜਥਾ ਗੁਰੂਪੁਰਬ ਮੌਕੇ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਨਤਮਸਤਕ ਹੋਣ ਜਾਵੇਗਾ।
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਇਹ ਜਥਾ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਾਵੇਗਾ।
ਪੰਜਾਬ ਭਾਜਪਾ ਦੀ ਕੋਰ ਟੀਮ ਅਤੇ ਅਹੁਦੇਦਾਰਾਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਸਬੰਧੀ ਐਮਐਚਏ ਦੁਆਰਾ ਪਾਸਪੋਰਟ ਅਤੇ ਕਾਗਜ਼ਾਤ ਮੰਗੇ ਗਏ ਸਨ।
7 ਨਵੰਬਰ ਸਵੇਰੇ ਭਾਜਪਾ ਦੀ ਟੀਮ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਉਤੇ ਇਕੱਠੀ ਹੋਵੇਗੀ ਤੇ ਜਥਾ ਇਥੋਂ ਅੱਗੇ ਰਵਾਨਾ ਹੋਇਆ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gurdwara Kartarpur Sahib, KARTARPUR, Kartarpur Corridor, Kartarpur Langha, Punjab BJP