• Home
 • »
 • News
 • »
 • punjab
 • »
 • KEJRIWAL GOVT SPENDS RS 16 CRORE ON STRAW BURNING CAPSULES BJP

ਕੇਜਰੀਵਾਲ ਸਰਕਾਰ ਨੇ ਪਰਾਲੀ ਸਾੜਨ ਵਾਲੇ ਕੈਪਸੂਲ ਦੇ ਪ੍ਰਚਾਰ 'ਤੇ ਹੀ ਖਰਚ ਕਰ ਦਿੱਤੇ 16 ਕਰੋੜ: ਭਾਜਪਾ

ਕੇਜਰੀਵਾਲ ਸਰਕਾਰ ਨੇ ਪਰਾਲੀ ਸਾੜਨ ਵਾਲੇ ਕੈਪਸੂਲ ਦੇ ਪ੍ਰਚਾਰ 'ਤੇ ਹੀ ਖਰਚ ਕਰ ਦਿੱਤੇ 16 ਕਰੋੜ: ਭਾਜਪਾ (ਫਾਇਲ ਫੋਟੋ)

 • Share this:
  ਭਾਜਪਾ ਨੇ ਪਰਾਲੀ ਸਾੜਨ ਤੋਂ ਰੋਕਣ ਲਈ ਦਿੱਲੀ ਸਰਕਾਰ ਵੱਲੋਂ ਤਿਆਰ ਕਰਵਾਏ ਕੈਪਸੂਲ (ਡੀ ਕੰਪੋਜ਼ਰ) ਦੇ ਮਾਮਲੇ ਉਤੇ ਕੇਜਰੀਵਾਲ  ਨੂੰ ਘੇਰ ਲਿਆ ਹੈ ਤੇ ਤਿੱਖੇ ਸਵਾਲ ਕੀਤੇ ਹਨ। ਭਾਜਪਾ ਨੇ ਦਾਅਵਾ ਕੀਤਾ ਹੈ ਕਿ ਇਸ ਡੀ ਕੰਪੋਜ਼ਰ ਉਤੇ 40 ਹਜ਼ਾਰ ਰੁਪਏ ਖਰਚ ਕੀਤੇ ਗਏ, ਪਰ  40 ਹਜ਼ਾਰ ਦੇ ਡੀ ਕੰਪੋਜ਼ਰ ਦੇ ਪ੍ਰਚਾਰ 'ਤੇ ਕਰੀਬ 16 ਕਰੋੜ ਰੁਪਏ ਖਰਚ ਕਰ ਦਿੱਤੇ ਗਏ।

  ਇਹ ਖੁਲਾਸਾ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਨਿਊਜ਼ 18 ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਆ ਕੇ ਦਿੱਲੀ ਮਾਡਲ ਦੀ ਗੱਲ ਕਰਦੇ ਹਨ, ਦਿੱਲੀ ਮਾਡਲ ਦੇ ਤਹਿਤ 40 ਹਜ਼ਾਰ ਦੇ ਡੀ ਕੰਪੋਜ਼ਰ ਦੇ ਪ੍ਰਚਾਰ 'ਤੇ ਕਰੀਬ 16 ਕਰੋੜ ਰੁਪਏ ਖਰਚ ਕੀਤੇ ਗਏ।

  ਇਸ ਦਾ ਲਾਭ ਸਿਰਫ਼ 310 ਕਿਸਾਨਾਂ ਨੂੰ ਹੀ ਮਿਲਿਆ ਹੈ। ਸ਼ਰਮਾ ਨੇ ਕਿਹਾ ਅਰਵਿੰਦ ਕੇਜਰੀਵਾਲ 20 ਨਵੰਬਰ ਨੂੰ ਪੰਜਾਬ ਆ ਰਹੇ ਹਨ, ਅਸੀਂ ਇਹ ਸਵਾਲ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਰੱਖਾਂਗੇ।

  ਉਧਰ, ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਅਤੇ ਦਿੱਲੀ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਦਿੱਲੀ ਸਰਕਾਰ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ, ਹਰਿਆਣਾ ਅਤੇ ਆਸਪਾਸ ਦੇ ਰਾਜਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜੇਕਰ ਪੰਜਾਬ ਅਤੇ ਹੋਰ ਰਾਜਾਂ ਵਿੱਚ ਪਰਾਲੀ ਦੇ ਕਾਰਨ ਦਿੱਲੀ ਵਿੱਚ ਪ੍ਰਦੂਸ਼ਣ ਹੁੰਦਾ ਹੈ ਤਾਂ ਪੰਜਾਬ ਜਾਂ ਹੋਰ ਰਾਜਾਂ ਵਿੱਚ ਘੱਟ ਕਿਉਂ ਹੈ?

  ਇੱਕ ਆਰਟੀਆਈ ਦਾ ਹਵਾਲਾ ਦਿੰਦੇ ਹੋਏ ਸੰਬਿਤ ਪਾਤਰਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪਰਾਲੀ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ 40 ਹਜ਼ਾਰ ਰੁਪਏ ਖਰਚ ਕੀਤੇ ਹਨ। ਕੇਜਰੀਵਾਲ ਨੇ ਦੱਸਿਆ ਹੈ ਕਿ ਦਿੱਲੀ ਦੀ 30 ਹਜ਼ਾਰ ਹੈਕਟੇਅਰ ਵਾਹੀਯੋਗ ਜ਼ਮੀਨ 'ਚੋਂ 800 ਹੈਕਟੇਅਰ ਜ਼ਮੀਨ 'ਤੇ ਡੀਕੰਪੋਜ਼ਰ ਦਾ ਛਿੜਕਾਅ ਕੀਤਾ ਹੈ। 300 ਕਿਸਾਨਾਂ ਨੇ ਲਾਭ ਲਿਆ। 40 ਹਜ਼ਾਰ ਕੈਪਸੂਲ, 35 ਹਜ਼ਾਰ ਗੁੜ ਅਤੇ ਛੋਲੇ, 13 ਲੱਖ ਰੁਪਏ ਟਰੈਕਟਰ ਦਾ ਕਿਰਾਇਆ ਅਤੇ 10 ਲੱਖ ਰੁਪਏ ਟੈਂਟ ਦਾ ਖਰਚਾ ਹੈ। ਇਸ ਵਿੱਚ ਇਸ਼ਤਿਹਾਰਾਂ ’ਤੇ 15 ਕਰੋੜ 80 ਲੱਖ 36 ਹਜ਼ਾਰ 828 ਰੁਪਏ ਖਰਚ ਕੀਤੇ ਗਏ।

  ਇਸ ਦੇ ਨਾਲ ਹੀ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਹਰ ਵਾਰ ਕੇਜਰੀਵਾਲ ਇਹ ਕਹਿੰਦੇ ਹਨ, ਅਸੀਂ ਘੋਲ ਵੰਡਾਂਗੇ, ਅਸੀਂ ਦਿੱਲੀ ਵਿੱਚ ਪ੍ਰਦੂਸ਼ਣ ਨਹੀਂ ਹੋਣ ਦੇਵਾਂਗੇ। ਦਿੱਲੀ ਭਾਜਪਾ ਕੱਲ੍ਹ ਕੇਜਰੀਵਾਲ ਨੂੰ 40,000 ਰੁਪਏ ਦਾ ਚੈੱਕ ਸੌਂਪੇਗੀ। ਕਿਉਂਕਿ ਉਨ੍ਹਾਂ ਨੇ ਪਰਾਲੀ ਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ 40 ਹਜ਼ਾਰ ਰੁਪਏ ਖਰਚ ਕੀਤੇ ਹਨ।

  Published by:Gurwinder Singh
  First published:
  Advertisement
  Advertisement