ਭਗਵੰਤ ਮਾਨ ਹੱਥੋਂ ਹਾਰਨ ਵਾਲੇ ਕੇਵਲ ਢਿੱਲੋਂ ਨੇ ਜਾਰੀ ਕੀਤਾ ਬਿਆਨ, 3 ਲੱਖ ਵੋਟਾਂ ਪਾਉਣ ਵਾਲਿਆ ਦਾ ਸ਼ੁਕਰੀਆ

News18 Punjab
Updated: May 23, 2019, 8:14 PM IST
share image
ਭਗਵੰਤ ਮਾਨ ਹੱਥੋਂ ਹਾਰਨ ਵਾਲੇ ਕੇਵਲ ਢਿੱਲੋਂ ਨੇ ਜਾਰੀ ਕੀਤਾ ਬਿਆਨ, 3 ਲੱਖ ਵੋਟਾਂ ਪਾਉਣ ਵਾਲਿਆ ਦਾ ਸ਼ੁਕਰੀਆ
ਭਗਵੰਤ ਮਾਨ ਹੱਥੋਂ ਹਾਰਨ ਵਾਲੇ ਕੇਵਲ ਢਿੱਲੋਂ ਨੇ ਜਾਰੀ ਕੀਤਾ ਬਿਆਨ, 3 ਲੱਖ ਵੋਟਾਂ ਪਾਉਣ ਵਾਲਿਆ ਦਾ ਸ਼ੁਕਰੀਆ

  • Share this:
  • Facebook share img
  • Twitter share img
  • Linkedin share img
ਲੋਕ ਸਭਾ ਚੋਣਾਂ ਵਿਚ ਸੰਗਰੂਰ ਲੋਕ ਸਭਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਢਿੱਲੋਂ ਨੇ ਭਗਵੰਤ ਮਾਨ ਆਪਣੀ ਹਾਰ ਤੋਂ ਬਾਅਦ ਬਿਆਨ ਜਾਰੀ ਕੀਤਾ ਹੈ।

ਕੇਵਲ ਢਿੱਲੋਂ ਨੇ ਬਿਆਨ ਵਿੱਚ ਲਿਖਿਆ-

ਲੋਕਾਂ ਵੱਲੋਂ ਦਿੱਤੇ ਅਥਾਹ ਪਿਆਰ ਲਈ ਮੈਂ ਸਦਾ ਰਿਣੀ ਰਹਾਂਗਾ।ਮੈਂ ਸ਼ੁਕਰਗੁਜ਼ਾਰ  ਹਾਂ ਸਮੁੱਚੀ ਲੀਡਰਸ਼ਿਪ ਦਾ, ਆਪਣੇ ਵਰਕਰ ਸਾਹਿਬਾਨਾਂ ਦਾ ਅਤੇ ਆਪਣੇ ਸਮਰਥਕਾਂ ਦਾ ਜਿਹਨਾਂ ਨੇ ਮੈਨੂੰ ਅਥਾਹ ਪਿਆਰ ਤੇ ਭਰਪੂਰ  ਸਮਰਥਨ ਦਿੱਤਾ । ਮੈਂ ਲੋਕਾਂ ਵਲੋਂ ਦਿੱਤੇ ਗਏ ਫੈਸਲਾ ਨੂੰ ਸਿਰ ਮੱਥੇ ਕਬੂਲ ਕਰਦਾ ਹਾਂ ਤੇ ਮੈਂ ਆਪਣੇ  ਹਲਕੇ ਦੇ ਲੋਕਾਂ ਨੂੰ ਵਿਸ਼ਵਾਸ ਦਵਾਉਂਦਾ ਹਾਂ ਕਿ ਮੈਂ  ਓਹਨਾਂ ਦੇ  ਨਾਲ ਸਦਾ ਮੋਢੇ ਨਾਲ ਮੋਢਾ ਜੋੜ ਕੇ ਖੜਾ ਰਹਾਂਗਾ ਤੇ ਆਪਣੇ ਹਲਕੇ ਦੇ ਅੰਦਰ ਵਿਕਾਸ ਲਈ ਸਦਾ ਵਚਨਬੱਧ ਹਾਂ ।
ਮੇਰਾ ਸਿਆਸਤ ਵਿੱਚ ਆਉਣ ਦਾ ਇੱਕੋ ਇੱਕ ਮਕਸਦ ਸੀ - ਵਿਕਾਸ ਤੇ ਮੈਂ ਆਪਣੇ ਹਲਕੇ ਦੇ ਅੰਦਰ ਵਿਕਾਸ ਪ੍ਰਤੀ ਆਖਰੀ ਸਾਹ ਤਕ ਵਚਨਬੱਧ ਹਾਂ।ਆਪਣੇ ਇਲਾਕੇ ਨੂੰ ਅਗਾਂਹ ਵਧੂ ਵੇਖਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਮੈਂ ਕੋਈ ਕਸਰ ਨਹੀਂ ਛੱਡਾਂਗਾ।

ਲੋਕਾਂ ਦਾ ਮੇਂ ਸ਼ੁਕਰਗੁਜ਼ਾਰ ਹਾਂ ਜਿਹਨਾਂ ਨ ਮੇਨੂੰ ਅਪਾਰ ਪਿਆਰ ਦਿੱਤਾ ਤੇ ਮੈਨੂੰ ਲੱਗਭਗ 3 ਲੱਖ ਵੋਟਾਂ ਪਾ ਅਥਾਹ ਸਮਰਥਨ ਦਿੱਤਾ।ਮੈਂ ਉਹਨਾਂ ਨੂੰ ਵਿਸ਼ਵਾਸ ਦਵਾਉਂਦਾ ਹਾਂ ਕਿ ਤੁਹਾਡੇ ਨਾਲ ਹਮੇਸ਼ਾ ਖੜਾ ਹਾਂ ਤੇ ਤੁਹਾਡੇ ਵਿਕਾਸ ਸੰਬੰਧੀ ਅਸੀਂ ਕੋਈ ਕਸਰ ਨਹੀਂ ਛੱਡਾਂਗੇ।
First published: May 23, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading