• Home
  • »
  • News
  • »
  • punjab
  • »
  • KEWAL SINGH DHILLON INAUGURATES CONSTRUCTION OF NEW SHED AT GAUSHALA

ਗਊਸ਼ਾਲਾ ਦੇ ਨਵੇਂ ਸ਼ੈਡ ਦੀ ਉਸਾਰੀ ਦੇ ਕੰਮ ਦਾ ਕੇਵਲ ਸਿੰਘ ਢਿੱਲੋਂ ਵੱਲੋਂ ਉਦਘਾਟਨ

ਸ਼ੈਡ ਬਨਾਉਣ ਲਈ ਗਊਸ਼ਾਲਾ ਪ੍ਰਬੰਧਕਾਂ ਨੂੰ ਤਿੰਨ ਲੱਖ ਦਾ ਚੈੱਕ ਸੌਂਪਿਆ

ਧਨੌਲਾ ਵਿਖੇ ਗਊਸ਼ਾਲਾ ਦੇ ਸੈੱਡ ਬਨਾਉਣ ਲਈ  ਪ੍ਰਬੰਧਕਾਂ ਨੂੰ ਤਿੰਨ ਲੱਖ ਦੀ ਰਾਸ਼ੀ ਦਾ ਚੈੱਕ ਸੌਂਪਦੇ ਹੋਏ ਕੇਵਲ ਸਿੰਘ ਢਿੱਲੋਂ

ਧਨੌਲਾ ਵਿਖੇ ਗਊਸ਼ਾਲਾ ਦੇ ਸੈੱਡ ਬਨਾਉਣ ਲਈ  ਪ੍ਰਬੰਧਕਾਂ ਨੂੰ ਤਿੰਨ ਲੱਖ ਦੀ ਰਾਸ਼ੀ ਦਾ ਚੈੱਕ ਸੌਂਪਦੇ ਹੋਏ ਕੇਵਲ ਸਿੰਘ ਢਿੱਲੋਂ

  • Share this:
ਬਰਨਾਲਾ/ਧਨੌਲਾ- ਕਸਬਾ ਧਨੌਲਾ ਵਿਖੇ ਗਊਸ਼ਾਲਾ ਵਿੱਚ ਅੱਜ ਸਾਲਾਨਾ ਗਊ ਅਸ਼ਟਮੀ ਸਮਾਗਮ ਦੌਰਾਨ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਗਊ ਵੰਸ਼ ਲਈ ਨਵੇਂ ਸੈੱਡ ਦੀ ਉਸਾਰੀ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਕੇਵਲ ਸਿੰਘ ਢਿੱਲੋਂ ਵਲੋਂ ਗਊਸ਼ਾਲਾ ਪ੍ਰਬੰਧਕਾਂ ਨੂੰ ਸੈੱਡ ਬਨਾਉਣ ਲਈ ਤਿੰਨ ਲੱਖ ਰੁਪਏ ਦੀ ਰਾਸ਼ੀ ਦਾ ਚੈਕ ਵੀ ਸੌਂਪਿਆ ਗਿਆ। ਇਸਤੋਂ ਪਹਿਲਾਂ ਕੇਵਲ ਸਿੰਘ ਢਿੱਲੋਂ ਵਲੋਂ ਗਊਸ਼ਲਾ  ਦੇ ਮੰਦਰਾਂ ਵਿੱਚ ਮੱਥਾ ਟੇਕਿਆ ਅਤੇ ਪੂਜਾ ਅਰਚਨਾ ਵੀ ਕੀਤੀ।

ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਗਊ ਅਸ਼ਟਮੀ ਦੀ ਵਧਾਈ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਵਲੋਂ ਲਗਾਤਾਰ ਸਾਡੇ ਚਾਰ ਸਾਲਾਂ ਦੌਰਾਨ ਬਰਨਾਲਾ ਹਲਕੇ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦੇ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਖਾਸ ਕਰ ਧਨੌਲਾ ਕਸਬੇ ਦੀ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨਾਲ ਨੁਹਾਰ ਬਦਲੀ ਗਈ ਹੈ। ਉਹਨਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਸਬਾ ਧਨੌਲਾ ਨੂੰ ਪੰਜਾਬ ਵਿੱਚ ਪਹਿਲਾ ਨੰਬਰ ਮਿਲਿਆ ਹੈ ਅਤੇ ਜਲਦ ਇਹ ਐਵਾਰਡ ਵੀ ਕਸਬੇ ਨੂੰ ਮਿਲੇਗਾ। ਕਸਬੇ ਵਿਚ ਲਗਾਤਾਰ ਵਿਕਾਸ ਦੇ ਕੰਮ ਜਾਰੀ ਹਨ ਅਤੇ ਰਹਿੰਦੇ ਕਾਰਜ ਜਲਦ ਨੇਪਰੇ ਚਾੜੇ ਜਾਣਗੇ। ਗਊਸ਼ਾਲਾ ਪ੍ਰਬੰਧਕਾਂ ਵੱਲੋਂ ਸੈੱਡ ਬਨਾਉਣ ਦੀ ਮੰਗ ਸੀ, ਜਿਸ ਲਈ ਪ੍ਰਬੰਧਕਾਂ ਨੂੰ ਤਿੰਨ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਸੌਂਪ ਦਿੱਤਾ ਗਿਆ ਹੈ। ਇਸਤੋਂ ਇਲਾਵਾ ਅੱਗੇ ਵੀ ਜੇਕਰ ਕੋਈ ਮੰਗ ਹੋਵੇਗੀ, ਉਸਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇਗਾ। ਇਸ ਮੌਕੇ ਗਊਸ਼ਾਲਾ ਪ੍ਰਬੰਧਕਾਂ ਵੱਲੋਂ ਕੇਵਲ ਸਿੰਘ ਢਿੱਲੋਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਚੇਅਰਮੈਨ ਜੀਵਨ ਬਾਂਸਲ, ਪ੍ਰਧਾਨ ਹਰਦੀਪ ਸਿੰਘ ਸੋਢੀ, ਵਾਈਸ ਪ੍ਰਧਾਨ ਰਜਨੀਸ਼ ਬਾਂਸਲ, ਰਾਜੀਵ ਕੁਮਾਰ ਲੂਬੀ, ਰਮਨ ਸਦਿਓੜਾ, ਰਾਜੂ ਬਾਂਸਲ, ਵਿੱਕੀ ਗਰਗ, ਬੱਬੂ, ਦੀਪੂ, ਜੈਪਾਲ, ਮੋਨੂੰ, ਰਜਨੀਸ਼ ਮਿੰਟੂ, ਜਨਕ ਰਾਜ, ਸੰਜੇ ਗਰਗ, ਮੇਸ਼ੀ, ਸਰਪੰਚ ਚੰਦ ਸਿੰਘ ਆਦਿ ਵੀ ਹਾਜਰ ਸਨ।ਫੋਟੋ ਕੈਪਸਨ - ਧਨੌਲਾ ਵਿਖੇ ਗਊਸ਼ਾਲਾ ਦੇ ਸੈੱਡ ਦੀ ਨੀਂਹ ਰੱਖਦੇ ਹੋਏ ਕੇਵਲ ਸਿੰਘ ਢਿੱਲੋਂ ਅਤੇ ਪ੍ਰਬੰਧਕ।
Published by:Ashish Sharma
First published: