Home /News /punjab /

ਕੇਵਲ ਸਿੰਘ ਢਿੱਲੋਂ ਵੱਲੋਂ ਬਰਨਾਲਾ ਦੇ ਬੱਸ ਅੱਡੇ ਦੇ ਨਵੀਨੀਕਰਨ ਕਾਰਜ ਦੀ ਸ਼ੁਰੂਆਤ

ਕੇਵਲ ਸਿੰਘ ਢਿੱਲੋਂ ਵੱਲੋਂ ਬਰਨਾਲਾ ਦੇ ਬੱਸ ਅੱਡੇ ਦੇ ਨਵੀਨੀਕਰਨ ਕਾਰਜ ਦੀ ਸ਼ੁਰੂਆਤ

ਬਰਨਾਲਾ ਦੇ ਬੱਸ ਅੱਡੇ ਵਿੱਚ ਸੜਕ ਦੇ ਨਵੀਨੀਕਰਨ ਦੀ ਸ਼ੁਰੂਆਤ ਕਰਵਾਉਂਦੇ ਹੋਏ ਕੇਵਲ ਸਿੰਘ ਢਿੱਲੋਂ।

ਬਰਨਾਲਾ ਦੇ ਬੱਸ ਅੱਡੇ ਵਿੱਚ ਸੜਕ ਦੇ ਨਵੀਨੀਕਰਨ ਦੀ ਸ਼ੁਰੂਆਤ ਕਰਵਾਉਂਦੇ ਹੋਏ ਕੇਵਲ ਸਿੰਘ ਢਿੱਲੋਂ।

  • Share this:
ਬਰਨਾਲਾ - ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਅੱਜ ਬਰਨਾਲਾ ਦੇ ਨਵੇਂ ਬੱਸ ਅੱਡੇ ਦੇ ਨਵੀਨੀਕਰਨ ਦੇ ਕੰਮ ਦੀ ਅੱਜ ਸ਼ੁਰੂਆਤ ਕੀਤੀ ਗਈ। ਇਸ ਮੌਕੇ ਕੇਵਲ ਢਿੱਲੋਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਬਰਨਾਲਾ ਦੇ ਬੱਸ ਅੱਡੇ ਦੇ ਨਵੀਨੀਕਰਨ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਤਹਿਤ ਸਾਡੇ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਕੁੱਝ ਦਿਨ ਪਹਿਲਾਂ ਬਰਨਾਲਾ ਦੇ ਬੱਸ ਅੱਡੇ ਦੀ ਇੰਸਪੈਕਸ਼ਨ ਕਰਨ ਪਹੁੰਚੇ ਸਨ। ਜਿਸ ਦੌਰਾਨ ਉਹਨਾਂ ਇਸ ਬੱਸ ਅੱਡੇ ਦੇ ਨਵੀਨੀਕਰਨ ਲਈ ਤੁਰੰਤ ਗ੍ਰਾਂਟ ਜਾਰੀ ਕਰਨ ਦਾ ਐਲਾਨ ਕੀਤਾ। ਜਿਸਤੋਂ ਬਾਅਦ ਬੱਸ ਅੱਡੇ ਵਿਚਲੀ ਸੜਕ ਬਨਾਉਣ ਲਈ ਟੈਂਡਰ ਲਗਾਏ ਗਏ ਅਤੇ ਅੱਜ ਕਰੀਬ 91 ਲੱਖ ਦੀ ਲਾਗਤ ਨਾਲ ਅੱਡੇ ਦੀ ਸੜਕ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਕੇਵਲ ਢਿੱਲੋਂ ਨੇ ਕਿਹਾ ਕਿ ਇਸਤੋਂ ਇਲਾਵਾ ਬੱਸ ਅੱਡੇ ਲਈ ਡੇਢ ਕਰੋੜ ਦਾ ਇੱਕ ਹੋਰ ਟੈਂਡਰ ਲਗਾਇਆ ਗਿਆ ਹੈ। ਜਿਸ ਨਾਲ ਬੱਸ ਅੱਡੇ ਦੀ ਇਮਾਰਤ, ਦਫ਼ਤਰਾਂ, ਦੁਕਾਨਾਂ ਦੀ ਨੁਹਾਰ ਬਦਲੀ ਜਾਵੇਗੀ ਅਤੇ ਹਰ ਲੋਂੜੀਦੀ ਸੁਵਿਧਾ ਇੱਥੇ ਪ੍ਰਦਾਨ ਕਰਵਾਈ ਜਾਵੇਗੀ। ਬੱਸ ਅੱਡੇ ਨੂੰ ਸੁੰਦਰ ਰੰਗ ਹੋਵੇਗਾ। ਇਸ ਗ੍ਰਾਂਟ ਨਾਲ ਬਰਨਾਲਾ ਦੇ ਬੱਸ ਅੱਡੇ ਨੂੰ ਪੰਜਾਬ ਦਾ ਸਭ ਤੋਂ ਸੁੰਦਰ ਬੱਸਾ ਅੱਡਾ ਬਣਾਇਆ ਜਾਵੇਗਾ। ਉਹਨਾਂ ਇਸ ਕਾਰਜ ਲਈ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਦਾ ਧੰਨਵਾਦ ਵੀ ਕੀਤਾ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਕਾਸ ਦੀ ਨੀਤੀ ਨਾਲ ਕੰਮ ਕਰ ਰਹੀ ਹੈ। ਇਸੇ ਵਿਕਾਸ ਦੀ ਨੀਤੀ ਤਹਿਤ ਬਰਨਾਲਾ ਸ਼ਹਿਰ ਦੀ ਨੁਹਾਰ ਬਦਲੀ ਗਈ ਹੈ। ਉਹਨਾਂ ਕਿਹਾ ਕਿ ਜਿੱਥੇ ਕਾਂਗਰਸ ਦੀ ਸੋਚ ਵਿਕਾਸ ਪੱਖੀ ਹੈ, ਉਥੇ ਆਮ ਆਦਮੀ ਪਾਰਟੀ ਦੀ ਸੋਚ ਸਿਰਫ਼ ਧਰਨਿਆਂ ਤੱਕ ਸੀਮਤ ਹੈ। ਬਰਨਾਲਾ ਵਿੱਚ ਕਿਸੇ ਵੀ ਵਿਕਾਸ ਕਾਰਜ ਦੇ ਟੈਂਡਰ ਲੱਗਣ ਤੋਂ ਬਾਅਦ ਇਸ ਪਾਰਟੀ ਦੇ ਨੇਤਾ ਡਰਾਮੇਬਾਜ਼ੀ ਕਰਨ ਲਈ ਧਰਨਾ ਲਗਾ ਦਿੰਦੇ ਹਨ। ਪ੍ਰੰਤੂ ਹੁਣ ਇਹ ਡਰਾਮੇਬਾਜ਼ੀਆਂ ਨਹੀਂ ਚੱਲਣੀਆਂ। ਬਰਨਾਲਾ ਦੇ ਲੋਕ ਵਿਕਾਸ ਚਾਹੁੰਦੇ ਹਨ ਨਾ ਕਿ ਧਰਨੇ ਅਤੇ ਡਰਾਮੇਬਾਜ਼ੀਆ। ਉਹਨਾਂ ਅਕਾਲੀ ਦਲ ਸਬੰਧੀ ਕਿਹਾ ਕਿ ਦਸ ਸਾਲ ਸਰਕਾਰ ਰਹਿਣ ਦੇ ਬਾਵਜੂਦ ਬਰਨਾਲਾ ਦੇ ਬੱਸ ਅੱਡੇ ਸਮੇਤ ਸ਼ਹਿਰ ਵਿੱਚ ਕੋਈ ਵਿਕਾਸ ਦੇ ਕੰਮ ਨਹੀਂ ਕਰਵਾਏ ਗਏ। ਇਸ ਮੌਕੇ ਚੇਅਰਮੈਨ ਮੱਖਣ ਸ਼ਰਮਾ, ਪ੍ਰਧਾਨ ਗੁਰਜੀਤ ਸਿੰਘ, ਨਰਿੰਦਰ ਨੀਟਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।
Published by:Ashish Sharma
First published:

Tags: Barnala, Bus stand

ਅਗਲੀ ਖਬਰ