ਰੂਪਨਗਰ ਦੇ ਮਿੰਨੀ ਸਕੱਤਰੇਤ ਦੇ ਬਾਹਰ ਅੱਜ ਸਵੇਰੇ ਮਿੰਨੀ ਸਕੱਤਰੇਤ ਦੀ ਕੰਧ ਦੇ ਬਾਹਰ ਖਾਲਿਸਤਾਨ ਲਿਖਿਆ ਇੱਕ ਕੱਪੜੇ ਦਾ ਟੰਗਿਆ ਹੋਇਆ ਬੈਨਰ ਮਿਲਿਆ। ਪੁਲੀਸ ਨੇ ਬੈਨਰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਮੌਕੇ ’ਤੇ ਪੁੱਜੇ ਇੱਕ ਹਿੰਦੂ ਸੰਗਠਨ ਦੇ ਨੁਮਾਇੰਦੇ ਨੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਹ ਬੈਨਰ ਰੂਪਨਗਰ ਦੇ ਮਿੰਨੀ ਸਕੱਤਰੇਤ ਦੇ ਗੇਟ ਦੇ ਨਾਲ ਵਾਲੀ ਕੰਧ ਦੇ ਨਾਲ ਲੱਗਦੇ ਸੜਕ ਦੇ ਕਿਨਾਰੇ ਲੱਗਿਆ ਹੋਇਆ ਹੈ। ਟੰਗੇ ਹੋਏ ਬੈਨਰ 'ਤੇ ਵੱਡੇ ਅੱਖਰਾਂ 'ਚ ਪੰਜਾਬੀ 'ਚ ਖਾਲਿਸਤਾਨ ਲਿਖਿਆ ਹੋਇਆ ਹੈ। ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਬੈਨਰ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਪੁਲਿਸ ਵੱਲੋਂ ਜਾਂਚ ਕੀਤੀ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।