ਸਰਕਾਰੀ ਸਕੂਲ 'ਚ ਖਾਲਿਸਤਾਨੀ ਝੰਡਾ ਲਹਿਰਾਈਆ, ਹੱਕ 'ਚ ਪੁਲਾਂ, ਖੇਡ ਮੈਦਾਨਾਂ ਤੇ ਲਿੰਕ ਸੜਕਾਂ 'ਤੇ ਲਿਖੇ ਨਾਅਰੇ

News18 Punjabi | News18 Punjab
Updated: September 17, 2020, 10:05 AM IST
share image
ਸਰਕਾਰੀ ਸਕੂਲ 'ਚ ਖਾਲਿਸਤਾਨੀ ਝੰਡਾ ਲਹਿਰਾਈਆ, ਹੱਕ 'ਚ ਪੁਲਾਂ, ਖੇਡ ਮੈਦਾਨਾਂ ਤੇ ਲਿੰਕ ਸੜਕਾਂ 'ਤੇ ਲਿਖੇ ਨਾਅਰੇ
ਸਰਕਾਰੀ ਸਕੂਲ 'ਚ ਖਾਲਿਸਤਾਨੀ ਝੰਡਾ ਲਹਿਰਾਈਆ, ਗੰਧਾਂ 'ਤੇ ਲਿਖੇ ਹੱਕ 'ਚ ਨਾਅਰੇ

ਅਣਪਛਾਤੇ ਬੰਦਿਆਂ ਨੇ ਜੈਤਪੁਰ, ਬਾਹੋਵਾਲ ਸਮੇਤ ਹੋਰ ਪਿੰਡ ਵਿਚ ਖਾਲਿਸਤਾਨੀ ਪੱਖੀ ਨਾਅਰੇ  ਪੁਲਾਂ, ਖੇਡ ਮੈਦਾਨਾਂ ਤੇ ਲਿੰਕ ਸੜਕਾਂ ਤੇ ਲਿਖ ਦਿੱਤੇ, ਜਿਸਦੇ ਕਾਰਨ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ।

  • Share this:
  • Facebook share img
  • Twitter share img
  • Linkedin share img
Sanjeev Kumar

ਗੜ੍ਹਸ਼ੰਕਰ: ਪਿੱਛਲੇ ਕੁਛ ਸਮੇ ਤੋ ਖਾਲਿਸਤਾਨ ਸਮਰਥਕਾਂ ਵਲੋਂ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੇ ਮੱਕਸਦ ਦੇ ਨਾਲ ਵੱਖ ਵੱਖ ਗਤੀਵਿਧੀਆਂ ਨੂੰ ਜਨਮ ਦਿੱਤਾ ਜਾ ਰਿਹਾ ਹੈ। ਚਾਹੇ ਉਹ ਫਿਰ ਖਾਲਿਸਤਾਨ ਦੇ ਝੰਡੇ ਲਹਿਰਾਉਣ ਦੀ ਗੱਲ ਹੋਵੇ, ਚਾਹੇ ਖਾਲਿਸਤਾਨ ਦੇ ਹੱਕ ਵਿੱਚ ਦੀਵਾਰਾਂ ਤੇ ਲਿਖਣ ਦੀ ਗੱਲ ਹੋਵੇ ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਹੁਣ ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ਦਾ ਜਿਥੇ ਬੀਤੇ ਦਿਨੀਂ ਪਿੰਡ ਕਾਲੇਵਾਲ ਭਗਤਾਂ ਦੇ ਸਰਕਾਰੀ ਸਕੂਲ ਵਿਚ ਖਾਲਿਸਤਾਨੀ ਝੰਡਾ ਲਹਿਰਾਈਆ ਗਿਆ ਸੀ ਉਸਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਝੰਡੇ ਨੂੰ ਉਤਰਵਾ ਦਿੱਤਾ ਸੀ ਤੇ ਉਸਤੋਂ ਬਾਦ ਬੀਤੀ ਰਾਤ ਅਣਪਛਾਤੇ ਬੰਦਿਆਂ ਨੇ ਜੈਤਪੁਰ, ਬਾਹੋਵਾਲ ਸਮੇਤ ਹੋਰ ਪਿੰਡ ਵਿਚ ਖਾਲਿਸਤਾਨੀ ਪੱਖੀ ਨਾਅਰੇ  ਪੁਲਾਂ, ਖੇਡ ਮੈਦਾਨਾਂ ਤੇ ਲਿੰਕ ਸੜਕਾਂ ਤੇ ਲਿਖ ਦਿੱਤੇ, ਜਿਸਦੇ ਕਾਰਨ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ।

ਲੋਕਾਂ ਦਾ ਕਹਿਣਾ ਕਿ ਉਨ੍ਹਾਂ ਸਵੇਰੇ ਆਕੇ ਦੇਖਿਆ ਤਾਂ ਪਤਾ ਲੱਗਾ ਕਿ ਖਾਲਿਸਤਾਨ ਵੋਟ ਬਣਾਉਣ ਵੱਖ ਵੱਖ ਅਸਥਾਨਾਂ ਤੇ ਲਿਖਿਆ ਹੋਇਆ ਸੀ। ਇਸ ਸਾਰੇ ਮਾਮਲੇ ਵਾਰੇ ਰਜਿੰਦਰ ਸਿੰਘ ਐਸ ਐੱਚ ਓ ਚੱਬੇਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਦੱਸਿਆ ਕਿ ਮੌਕੇ ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਅਤੇ ਖਾਲਿਸਤਾਨ ਦੇ ਵਾਰੇ ਲਿਖਿਆ ਹੋਇਆ ਸੀ ਉਸਨੂੰ ਮਿਟਾ ਦਿੱਤਾ ਗਿਆ ਅਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Published by: Sukhwinder Singh
First published: September 17, 2020, 9:22 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading