• Home
  • »
  • News
  • »
  • punjab
  • »
  • KHALISTANI FLAGS NOW HOISTED IN THE CHIEF MINISTER DISTRICT

ਹੁਣ ਮੁੱਖ ਮੰਤਰੀ ਦੇ ਜ਼ਿਲ੍ਹੇ 'ਚ ਲਹਿਰਾਏ ਖਾਲਿਸਤਾਨੀ ਝੰਡੇ

ਹੁਣ ਮੁੱਖ ਮੰਤਰੀ ਦੇ ਜ਼ਿਲ੍ਹੇ 'ਚ ਲਹਿਰਾਏ ਖਾਲਿਸਤਾਨੀ ਝੰਡੇ (ਪੁਰਾਣੀ ਫੋਟੋ)

  • Share this:
    ਮਨੋਜ ਸ਼ਰਮਾ
    ਪਟਿਆਲਾ: ਮੁੱਖ ਮੰਤਰੀ ਦੇ ਜ਼ਿਲ੍ਹੇ 'ਚ ਵੀ ਅੱਜ ਮੇਨ ਹਾਈਵੇ ਉਤੇ ਖਾਲਿਸਤਾਨੀ ਝੰਡੇ ਲਹਿਰਾਉਣ ਕਾਰਨ ਸਨਸਨੀ ਫੈਲ ਗਈ। ਮੇਨ ਹਾਈਵੇ ਉੱਪਰ ਕੁਝ ਹੀ ਦੂਰੀ ਉਤੇ ਦੋਂ ਝੰਡੇ ਲੱਗੇ ਪਾਏ ਗਏ। ਪੁਲਿਸ ਨੂੰ ਪਤਾ ਲੱਗਣ ਉਤੇ ਉਨ੍ਹਾਂ ਵੱਲੋਂ ਇਹ ਝੰਡੇ ਲਾਹ ਕੇ ਜ਼ਬਤ ਕਰ ਲਏ ਗਏ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

    ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਪਟਿਆਲਾ ਤੋਂ ਲਗਭਗ 12 ਕਿਲੋਮੀਟਰ ਦੂਰ ਪਿੰਡ ਭੇਡਪੁਰਾ ਦੇ ਬੱਸ ਸਟੈਂਡ ਦੇ ਬਿਲਕੁੱਲ ਸਾਹਮਣੇ ਮੇਨ ਹਾਈਵੇ ਦੇ ਵਿਚਕਾਰ ਡਿਵਾਈਡਰ 'ਤੇ ਲੱਗੇ ਸੂਚਕ ਬੋਰਡਾਂ ਦੇ ਉੱਪਰ ਇਹ ਝੰਡੇ ਲਾਏ ਹੋਏ ਸਨ, ਜਿਨ੍ਹਾਂ ਉੱਪਰ ਖਾਲਿਸਤਾਨ 2020 ਲਿਖਿਆ ਹੋਇਆ ਸੀ।

    ਇਸ ਤੋਂ ਕੁਝ ਮੀਟਰ ਦੂਰ ਹੀ ਇੱਕ ਹੋਰ ਝੰਡਾ ਲਹਿਰਾ ਰਿਹਾ ਸੀ। ਮਾਮਲਾ ਮੀਡੀਆ 'ਚ ਉਜਾਗਰ ਹੋਣ ਤੋਂ ਬਾਅਦ ਜਦੋਂ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਭਾਜੜ ਮੱਚ ਗਈ। ਇਸ ਤੋਂ ਬਾਅਦ ਪੁਲਿਸ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਝੰਡਿਆਂ ਨੂੰ ਜਬਤ ਕਰ ਲਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਇਹ ਸ਼ਰਾਰਤ ਰਾਤ ਵੇਲੇ ਕੀਤੀ ਹੋ ਸਕਦੀ ਹੈ।

    ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ਅੰਦਰ ਪਿਛਲੇ ਕਾਫੀ ਦਿਨਾਂ ਤੋਂ ਉਕਤ ਝੰਡੇ ਲਹਿਰਾਏ ਜਾ ਰਹੇ ਹਨ ਜਿਸ ਕਾਰਨ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਲਈ ਨਵੀਂ ਬਿਪਤਾ ਪੈਦਾ ਹੋ ਰਹੀ ਹੈ।
    Published by:Gurwinder Singh
    First published:
    Advertisement
    Advertisement