ਚੰਡੀਗੜ੍ਹ: Khalistan Slogan: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ (Gurmeet Ram Rahim Singh) ਦੇ ਬਠਿੰਡਾ (Bathinda News) ਸਥਿਤ ਸਲਾਬਤਪੁਰਾ ਡੇਰੇ ਦੇ ਬਾਹਰ ਖਾਲਿਸਤਾਨ ਨਾਅਰੇ ਲਿਖੇ ਜਾਣ ਦੀ ਸੂਚਨਾ ਹੈ। ਇਸਦੇ ਨਾਲ ਹੀ ਕੰਧ 'ਤੇ ਡੇਰਾ ਮੁਖੀ ਤੋਂ ਬਦਲਾ ਲੈਣ ਦੀ ਗੱਲ ਵੀ ਲਿਖੀ ਗਈ ਹੈ। ਸਲਾਬਤਪੁਰਾ ਡੇਰਾ ਸਿਰਸਾ ਦਾ ਪੰਜਾਬ ਵਿੱਚ ਸਭ ਤੋਂ ਵੱਡਾ ਡੇਰਾ ਹੈ, ਜਿਸ ਦੀਆਂ ਕੰਧਾਂ 'ਤੇ ਨਾਅਰੇ ਲਿਖੇ ਜਾਣਾ ਚਿੰਤਾ ਦਾ ਵਿਸ਼ਾ ਜਰੂਰ ਹੈ।
ਇਸ ਘਟਨਾ ਦੀ ਖਾਲਿਸਤਾਨੀ ਜਥੇਬੰਦੀ ਸਿੱਖ ਫਾਰ ਜਸਟਿਸ (SFJ) ਨੇ ਜ਼ਿੰਮੇਵਾਰੀ ਲਈ ਹੈ। ਐਸਐਫਜੇ ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਨੇ ਇੱਕ ਜਾਰੀ ਵੀਡੀਓ ਵਿੱਚ 2007 ਦੌਰਾਨ ਡੇਰੇ ਵਿੱਚ ਹੋਏ ਸਿੱਖ ਕੌਮ ਵਿਰੋਧੀ ਪ੍ਰਚਾਰ ਦਾ ਬਦਲਾ ਲੈਣ ਦੀ ਗੱਲ ਆਖੀ ਹੈ।
ਦੱਸ ਦੇਈਏ ਕਿ ਗੁਰਪਤਵੰਤ ਸਿੰਘ ਪਨੂੰ (Gurpatwant Singh Pannu) ਅਮਰੀਕਾ ਵਿੱਚ ਰਹਿ ਰਿਹਾ ਹੈ ਅਤੇ ਭਾਰਤ ਦਾ ਇੱਕ ਮੋਸਟ ਵਾਂਟੇਡ ਦਹਿਸ਼ਤਗਰਦ ਹੈ, ਜੋ ਖਾਲਿਸਤਾਨ ਨੂੰ ਲੈ ਕੇ ਕਈ ਵਾਰ ਬਿਆਨਬਾਜ਼ੀ ਕਰਦਾ ਰਹਿੰਦਾ ਹੈ।
ਜ਼ਿਕਰਯੋਗ ਹੈ ਕਿ ਖਾਲਿਸਤਾਨ ਦੇ ਨਾਅਰੇ ਲਿਖਣ ਦਾ ਇਹ ਇੱਕੋ ਮਾਮਲਾ ਨਹੀਂ ਹੈ। ਬੀਤੇ ਦਿਨਾਂ ਦੌਰਾਨ ਕਈ ਮਾਮਲੇ ਸਾਹਮਣੇ ਆਏ ਹਨ। ਪੰਜਾਬ ਵਿੱਚ ਸੰਗਰੂਰ ਵਿੱਚ ਦੋ ਵਾਰੀ ਅਤੇ ਜਲੰਧਰ 'ਚ ਇੱਕ ਵਾਰ ਇਹ ਘਟਨਾ ਵਾਪਰੀ ਹੈ, ਉਥੇ ਹੀ ਹਰਿਆਣਾ ਦੇ ਕਰਨਾਲ ਵਿੱਚ ਵੀ ਇਹ ਘਟਨਾ ਵਾਪਰੀ ਸੀ। ਹਾਲਾਂਕਿ ਕਰਨਾਲ ਦੀ ਘਟਨਾ ਵਿੱਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda, Dera Sacha Sauda, Khalistan, Punjab Police, Sikhs For Justice