• Home
 • »
 • News
 • »
 • punjab
 • »
 • KHANNA FAMILIES FORCED TO LIVE WITHOUT ELECTRICITY FOR MANY YEARS GURDEEP SINGH KHANNA RP AS

ਕਈ ਵਰ੍ਹਿਆਂ ਤੋਂ ਬਿਨਾਂ ਬਿਜਲੀ ਰਹਿਣ ਲਈ ਮਜਬੂਰ ਹੈ ਖੰਨਾ ਦੇ ਇਹ ਪਰਿਵਾਰ

ਅਜੋਕੇ ਯੁੱਗ ਵਿੱਚ ਪਿਛਲੇ ਕਈ ਵਰ੍ਹਿਆਂ ਤੋਂ ਬਿਨਾਂ ਬਿਜਲੀ ਰਹਿਣ ਲਈ ਮਜਬੂਰ ਹੈ ਖੰਨਾ ਦੇ ਇਹ ਪਰਿਵਾਰ।

 • Share this:
  ਗੁਰਦੀਪ ਸਿੰਘ

  ਅਜੋਕੇ ਯੁੱਗ ਵਿੱਚ ਪਿਛਲੇ ਕਈ ਵਰ੍ਹਿਆਂ ਤੋਂ ਬਿਨਾਂ ਬਿਜਲੀ ਰਹਿਣ ਲਈ ਮਜਬੂਰ ਹੈ ਖੰਨਾ ਦੇ ਇਹ ਪਰਿਵਾਰ।  ਇਕ ਪਾਸੇ ਤਾਂ ਪੰਜਾਬ ਸਰਕਾਰ ਆਮ ਜਨਤਾ ਨੂੰ ਹਰ ਸੁਵਿਧਾਵਾਂ ਮੁਹਈਆ ਕਰਵਾਉਣ ਦੀ ਗੱਲ ਕਰਦੀ ਹੈ ਦੂਜੇ ਪਾਸੇ ਖੰਨਾ ਨੇੜਲੇ ਪਿੰਡ ਮਹਿੰਦੀਪੂਰ ਦਾ ਇਕ ਗਰੀਬ ਪਰਿਵਾਰ ਜਿਸ ਵਿੱਚ ਇਕ ਅਪਾਹਜ ਪੁੱਤਰ ਅਤੇ ਇਕ ਬਿਮਾਰ ਬਜ਼ੁਰਗ ਸ਼ਮਾਲ ਹਨ ਪਿਛਲੇ ਕਈ ਵਰ੍ਹਿਆਂ ਤੋਂ ਅੱਤ ਦੀ ਗਰਮੀ ਵਿੱਚ ਬਿਨਾਂ ਪੱਖੇ ਦੁ ਹਵਾ ਅਤੇ ਬਿਨਾਂ ਬੱਲਬ ਦੀ ਰੋਸ਼ਨੀ ਤੋਂ ਰਹਿ ਰਿਹਾ ਹੈ ਇਸ ਪਰਿਵਾਰ ਦਾ ਮੀਟਰ 2017 ਵਿੱਚ ਬਿਲ ਸਮੇ ਸਿਰ ਨਾ ਭਰਾਏ ਜਾਣ ਕਾਰਨ ਕੱਟ ਦਿੱਤਾ ਗਿਆ ਸੀ, ਸਮਾਜਸੇਵੀ ਦਾ ਕਹਿਣਾ ਹੈ ਕਿ ਰਾਜਨੀਤਕ ਪਾਰਟੀਆਂ ਬਿਜਲੀ ਅੰਦੋਲਨ ਨਾਂ ਦੇ ਪ੍ਰੋਗਰਾਮ ਚਲਾ ਡਰਾਮੇ ਤਾਂ ਕਰਦਿਆਂ ਹਨ ਪਰ ਅਜਿਹੇ ਪਰਿਵਾਰ ਦੀ ਕੋਈ ਸਾਰ ਨਹੀਂ ਲੈਂਦਾ, ਹੋਰ ਨਹੀਂ ਤਾਂ ਮਾਨਵਤਾ ਦੇ ਅਧਾਰ ਤੇ ਹੀ ਸਹੀ ਇਸ ਗਰੀਬ ਪਰਿਵਾਰ ਵਲ ਸਰਕਾਰ ਨੂੰ ਧਿਆਨ ਦੇ ਇਹਨਾਂ ਨੂੰ ਬਿਜਲੀ ਮੁਹਈਆ ਕਰਵਾਉਣੀ ਚਾਹੀਦੀ ਹੈ।


  ਜਿੱਥੇ ਇਕ ਪਾਸੇ ਸਰਕਾਰੀ ਅਦਾਰਿਆਂ ਦੇ ਲੱਖਾਂ ਕਰੋੜਾਂ ਦਾ ਬਿਜਲੀ ਬਿੱਲ ਬਕਾਇਆ ਖੜਾ ਰਹਿੰਦਾ ਹੈ ਅਤੇ ਬਿਜਲੀ ਵਿਭਾਗ ਵਲੋ ਕਾਰਵਾਈ ਦੇ ਨਾਂ ਤੇ ਸਿਰਫ਼ ਖਾਨਾਪੂਰਤੀ ਹੀ ਕੀਤੀ ਜਾਂਦੀ ਹੈ ਦੂਜੇ ਪਾਸੇ ਬਿਜਲੀ ਦਾ ਬਿਲ ਬਕਾਇਆ ਹੋਣ ਕਾਰਨ ਇਕ ਗਰੀਬ ਪਰਿਵਾਰ ਦਾ ਮੀਟਰ ਕੱਟ ਦਿੱਤਾ ਗਿਆ, ਹੋਰ ਤਾਂ ਹੋਰ ਬਕਾਇਆ ਬਿੱਲ ਭਰਨ ਦੇ ਵਾਵਜੂਦ ਦੋਬਾਰਾ ਮੀਟਰ ਨਹੀਂ ਲਗਾਇਆ ਗਿਆ, ਇਹ ਕਹਾਣੀ ਤੁਹਾਨੂੰ ਪੁਰੀ ਫ਼ਿਲਮ ਦੀ ਕਹਾਣੀ ਵਾਂਗ ਲਗੇਗੀ, ਖੰਨਾ ਨੇੜਲੇ ਪਿੰਡ ਮਹਿੰਦੀਪੂਰ ਵਿੱਚ ਰਹਿ ਰਹੇ ਇਕ ਗਰੀਬ ਪਰਿਵਾਰ ਦਾ ਅਜਿਹਾ ਹੀ ਹਾਲ ਹੈ, ਦੁਨੀਆਂ ਚੰਨ ਤੇ ਪਲਾਂਟ ਲੈ ਰਹੀ ਹੈ ਅਤੇ ਪਿੰਡ ਮਹਿੰਦੀਪੂਰ ਵਿਚ ਇਕ ਪਰਿਵਾਰ ਅਜਿਹਾ ਵੀ ਹੈ ਜਿੱਥੇ ਅੱਜ ਵੀ ਸਰ੍ਹੋਂ ਦੇ ਤੇਲ ਨਾਲ ਦੀਵੇ ਬਾਲ ਰੋਸ਼ਨੀ ਕੀਤੀ ਜਾ ਰਹੀ ਹੈ, ਇਸ ਅੱਤ ਦੀ ਗਰਮੀ ਵਿੱਚ ਤਿੰਨ ਜੀਆਂ ਦੇ ਇਸ ਟੱਬਰ ਵਿੱਚ ਇਕ ਮਰੀਜ਼ ਅਤੇ ਇਕ ਦਿਮਾਗੀ ਤੋਰ ਤੇ ਕਮਜ਼ੋਰ ਵਿਅਕਤੀ ਹੋਣ ਦੇ ਵਾਵਜੂਦ ਹੱਥ ਨਾਲ ਪੱਖਾਂ ਝੱਲਿਆ ਜਾਂਦਾ ਹੈ, ਅਜਿਹਾ ਹਾਲ ਵੇਖ ਹਰ ਕਿਸੀ ਦਾ ਦਿਲ ਪਸੀਜ ਜਾਵੇ, ਪਰ ਇਸ ਵਲ ਕਦੇ ਵੀ ਜਨਤਾ ਦੇ ਸੇਵਕਾਂ ਧਿਆਨ ਹੀ ਨਹੀਂ ਗਿਆ।   ਇਸ ਪਰਿਵਾਰ ਦੇ ਇਹ ਹਾਲਾਤ ਪਹਿਲਾ ਨਹੀਂ ਸੀ ਘਰ ਵਿੱਚ ਬਲਜੀਤ
  ਕੌਰ ਉਸਦਾ ਪਤੀ ਅਤੇ 2 ਬੇਟੇ ਰਹਿੰਦੇ ਸਨ, ਬਲਜੀਤ ਕੌਰ ਦਾ ਇਕ ਬੇਟਾ ਜਨਮ ਤੋਂ ਹੀ ਸਧਾਰਨ ਹੈ ਦੂਸਰਾ ਬੇਟਾ ਪਰਿਵਾਰ ਤੋਂ ਅਲੱਗ ਰਹਿੰਦਾ ਹੈ ਯਾ ਇੰਜ ਕਹਿ ਲਉ ਕੀ ਮੁਸੀਬਤ ਵੇਲੇ ਉਹ ਵੀ ਪਰਿਵਾਰ ਦਾ ਸਾਥ ਛੱਡ
  ਗਿਆ, ਬਲਜੀਤ ਕੌਰ ਹੁਣ ਆਪਣੇ ਬਿਮਾਰ ਪਤੀ ਅਤੇ ਸਧਾਰਨ ਬੇਟੇ ਨਾਲ ਰਹਿ ਰਹੀ ਹੈ, ਘਰ ਦਾ ਗੁਜ਼ਾਰਾ ਮੱਝਾਂ ਦਾ ਦੁੱਧ ਵੇਚ ਕੇ ਚੱਲਦਾ ਹੈ ਜਿਸ ਵਿਚੋਂ ਬਿਮਾਰ ਪਤੀ ਦੀ ਦਵਾਈਆਂ ਵਿੱਚ ਕਾਫੀ ਖਰਚ ਹੋ ਜਾਂਦਾ ਹੈ,
  Published by:Ramanpreet Kaur
  First published: