ਤੇਜ ਰਫ਼ਤਾਰ ਅੰਬੂਲੈਂਸ ਖੜੇ ਪਾਣੀ ਵਾਲੇ ਟੈਂਕਰ ਨਾਲ ਟਕਰਾਈ, ਚਾਲਕ ਦੀ ਮੌਤ

News18 Punjabi | News18 Punjab
Updated: May 6, 2021, 8:15 PM IST
share image
ਤੇਜ ਰਫ਼ਤਾਰ ਅੰਬੂਲੈਂਸ ਖੜੇ ਪਾਣੀ ਵਾਲੇ ਟੈਂਕਰ ਨਾਲ ਟਕਰਾਈ, ਚਾਲਕ ਦੀ ਮੌਤ
ਤੇਜ ਰਫ਼ਤਾਰ ਅੰਬੂਲੈਂਸ ਖੜੇ ਪਾਣੀ ਵਾਲੇ ਟੈਂਕਰ ਨਾਲ ਟਕਰਾਈ, ਚਾਲਕ ਦੀ ਮੌਤ

  • Share this:
  • Facebook share img
  • Twitter share img
  • Linkedin share img
ਗੁਰਦੀਪ ਸਿੰਘ

ਕੈਲਾਸ਼ ਚੰਦ ਇਕ ਅੰਬੂਲੈਂਸ ਚਾਲਕ ਸੀ ਅਤੇ ਉਸਨੇ ਆਪਣੀ ਅੰਬੂਲੈਂਸਵਿੱਚ ਕਈ ਮਰੀਜਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਇਆ ਅਤੇ ਉਹਨਾਂ ਦੀ ਜਾਨ ਬਚਾਈ, ਪਰ ਕਿਸੇ ਨੂੰ ਕਿ ਪਤਾ ਸੀ ਕਿ ਇਕ ਦਿਨ ਦੂਜਿਆਂ ਦੀ ਜਿੰਦਗੀ ਬਚਾਉਣ ਵਾਲੀ ਅੰਬੂਲੈਂਸ ਵਿੱਚ ਹੀ ਉਸਦੀ ਜਾਨ ਚਲੀ ਜਾਏਗੀ। ਕੈਲਾਸ਼ ਚੰਦ ਦਿੱਲੀ ਦਾ ਰਹਿਣ ਵਾਲਾ ਸੀ ਅਤੇ ਉਹ ਅੰਬੂਲੈਂਸ ਵਿੱਚ ਇਕ ਮਰੀਜ਼ ਨੂੰ ਦਿੱਲੀ ਤੋਂ ਅਮ੍ਰਿਤਸਰ ਛੱਡ ਵਾਪਸ ਦਿਲੀ ਜਾ ਰਿਹਾ ਸੀ ਤਾਂ ਖੰਨਾ, ਜੀਟੀ ਰੋਡ ’ਤੇ ਖੜੇ ਇਕ ਪਾਣੀ ਵਾਲੇ ਟੈਂਕਰ ’ਚ ਪਿੱਛੋਂ ਐਬੂਲੈਂਸ ਵੱਜਣ ਨਾਲ ਐਬੂਲੈਂਸ ਚਾਲਕ ਕੈਲਾਸ਼ ਚੰਦ ਦੀ ਮੌਕੇ ਤੇ ਮੌਤ ਹੋ ਗਈ। ਕੈਲਾਸ਼ ਚੰਦ, ਦਿੱਲੀ ਦੇ ਵਜ਼ੀਰਾਬਾਦ ਦਾ ਵਸਨੀਕ ਸੀ, ਹਾਦਸੇ ਦੌਰਾਨ ਅੰਬੂਲੈਂਸ ਵਿੱਚ ਉਸ ਨਾਲ ਕੰਡਕਟਰ ਵੀ ਮੌਜੂਦ ਸੀ, ਜਦਕਿ ਉਸਦੇ ਨਾਲ ਬੈਠਾ ਕੰਡਕਟਰ ਸੰਜੀਵ ਕੁਮਾਰ ਦੀ ਬਚਾਅ ਰਿਹਾ।

ਮਾਮਲੇ ਦੀ ਜਾਣਕਾਰੀ ਦਿੰਦੇ ਥਾਣਾ ਸਦਰ ਦੇ ਏਐੱਸਆਈ ਹਰਜਿੰਦਰ ਸਿੰਘ ਭੈਣੀ ਨੇ ਦੱਸਿਆ ਕਿ ਕੰਡਕਟਰ ਸੰਜੀਵ ਕੁਮਾਰ ਦੇ ਬਿਆਨਾਂ ’ਤੇ ਟਰੱਕ ਚਾਲਕ ਜਸਪਾਲ ਸਿੰਘ ਵਾਸੀ ਸੈਦਪੁਰਾ ਥਾਣਾ ਸਰਹਿੰਦ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਖ਼ਿਲਾਫ਼ ਧਾਰਾ 283, 304ਏ, 427 ਅਧੀਨ ਥਾਣਾ ਸਦਰ ਖੰਨਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ’ਚ ਕੰਡਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਕੱਲ ਦਿੱਲੀ ਤੋਂ ਆਪਣੀ ਐਬੂਲੈਂਸ ਨੰਬਰ ਯੂਪੀ 23ਏਟੀ 0832 ਵਿਚ ਕਿਸੇ ਮਰੀਜ਼ ਨੂੰ ਛੱਡਣ ਲਈ ਅੰਮ੍ਰਿਤਸਰ ਗਏ ਸੀ ਤੇ ਵਾਪਸੀ ਸਮੇਂ ਖੰਨਾ ਦੇ ਨੇੜੇ ਪਿੰਡ ਅਲੋੜ ਕੋਲ ਪੁੱਜੇ ਤਾਂ ਅੱਗੇ ਪਾਣੀ ਵਾਲੇ ਟੈਂਕਰ ਵਿਚ ਐਬੂਲੈਂਸ ਟਕਰਾ ਗਈ। ਹਾਦਸੇ ਦੌਰਾਨ ਐਬੂਲੈਂਸ ਚਾਲਕ ਦੀ ਮੌਕੇ ’ਤੇ ਮੌਤ ਹੋ ਗਈ। ਪਤਾ ਲੱਗਿਆ ਕਿ ਮ੍ਰਿਤਕ ਕੈਲਾਸ਼ ਚੰਦ ਦੀ ਅਚਾਨਕ ਅੱਖ ਲੱਗਣ ਕਾਰਨ ਇਹ ਹਾਦਸਾ ਵਾਪਰ ਗਿਆ। ਪੁਲਿਸ ਨੇ ਦੱਸਿਆ ਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ ਤੇ ਉਸਦਾ ਟਰੱਕ ਪੁਲਿਸ ਦੇ ਕਬਜ਼ੇ ’ਚ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Published by: Ashish Sharma
First published: May 6, 2021, 8:14 PM IST
ਹੋਰ ਪੜ੍ਹੋ
ਅਗਲੀ ਖ਼ਬਰ