ਖੰਨਾ: ਸੱਸ ਨੇ ਨੂੰਹ ਦਾ ਕਤਲ ਕਰ ਦੱਬ ਦਿੱਤੀ ਸੀ ਲਾਸ਼, ਪ੍ਰੇਮੀ ਨਾਲ ਭੱਜਣ ਦੀ ਲਿਖਵਾਈ ਸੀ ਰਿਪੋਰਟ, ਇੰਜ ਖੁੱਲ੍ਹਿਆ ਰਾਜ਼

News18 Punjabi | News18 Punjab
Updated: August 2, 2020, 10:55 AM IST
share image
ਖੰਨਾ: ਸੱਸ ਨੇ ਨੂੰਹ ਦਾ ਕਤਲ ਕਰ ਦੱਬ ਦਿੱਤੀ ਸੀ ਲਾਸ਼, ਪ੍ਰੇਮੀ ਨਾਲ ਭੱਜਣ ਦੀ ਲਿਖਵਾਈ ਸੀ ਰਿਪੋਰਟ, ਇੰਜ ਖੁੱਲ੍ਹਿਆ ਰਾਜ਼
ਖੰਨਾ: ਸੱਸ ਨੇ ਨੂੰਹ ਦਾ ਕਤਲ ਕਰ ਦੱਬ ਦਿੱਤੀ ਸੀ ਲਾਸ਼, ਪ੍ਰੇਮੀ ਨਾਲ ਭੱਜਣ ਦੀ ਲਿਖਵਾਈ ਸੀ ਰਿਪੋਰਟ, ਇੰਜ ਖੁੱਲ੍ਹਿਆ ਰਾਜ਼

  • Share this:
  • Facebook share img
  • Twitter share img
  • Linkedin share img
ਗੁਰਦੀਪ ਸਿੰਘ

ਖੰਨਾ ਦੇ ਨੇੜਲੇ ਪਿੰਡ ਰੋਹਣੋਂ ਖੁਰਦ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਸੱਸ ਨੇ ਕਰੀਬ ਢਾਈ ਸਾਲ ਪਹਿਲਾਂ ਆਪਣੀ ਨੂੰਹ ਦੀ ਹੱਤਿਆ ਕਰ ਉਸ ਦੀ ਲਾਸ਼ ਨੂੰ ਘਰ ਵਿੱਚ ਹੀ ਇਕ ਟੋਆ ਪੁੱਟ ਦੱਬ ਦਿੱਤਾ ਸੀ ਅਤੇ ਕਤਲ ਦੇ 11 ਮਹੀਨੇ ਬਾਅਦ ਸੱਸ ਨੇ ਆਪਣੀ ਨੂੰਹ ਦੀ ਲਾਸ਼ ਨੂੰ ਬਾਹਰ ਕੱਢ, ਹੱਡੀਆਂ ਨੂੰ ਪੀਸ ਕੇ ਛੋਟੇ ਛੋਟੇ ਟੁਕੜੇ ਕਰ ਖੂਹ ਵਿੱਚ ਸੁੱਟ ਦਿੱਤਾ। ਪਰ ਕਹਿੰਦੇ ਹਨ ਕਿ ਅਪਰਾਧੀ ਕਿੰਨਾ ਵੀ ਚਲਾਕ ਅਤੇ ਸ਼ਾਤਿਰ ਕਿਉ ਨਾ ਹੋਵੇ, ਉਹ ਇਕ ਨਾ ਇਕ ਦਿਨ ਕਾਨੂੰਨ ਦੇ ਚੰਗੁਲ 'ਚ ਫਸ ਜੀ ਜਾਂਦਾ ਹੈ।

ਕੁਝ ਅਜਿਹਾ ਹੀ ਹੋਈਆਂ, ਅਖੀਰ ਢਾਈ ਸਾਲ ਬਾਅਦ ਮਾਮਲੇ ਦੀ ਪਰਤ ਖੁਲੀ ਅਤੇ ਇਸ ਕਤਲ ਦੇ ਮਾਮਲੇ ਤੋਂ ਵੀ ਪਰਦਾ ਉਠ ਗਿਆ ਅਤੇ ਖੰਨਾ ਪੁਲਿਸ ਨੇ ਸੱਸ ਅਤੇ ਉਸ ਦੇ ਇੱਕ ਸਾਥੀ ਨੂੰ ਹੱਤਿਆ ਦੇ ਦੋਸ਼ ਵਿੱਚ ਕਾਬੂ ਕਰ ਲਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡੀਏਸਪੀ ਖੰਨਾ ਰਾਜਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਬਲਜੀਤ ਕੌਰ ਦੇ ਬੇਟੇ ਗੁਰਜੀਤ ਸਿੰਘ ਦਾ ਵਿਆਹ ਮ੍ਰਿਤਕਾ ਗੁਰਮੀਤ ਕੌਰ ਦੇ ਨਾਲ ਹੋਇਆ ਸੀ ਅਤੇ ਦੋਹਾਂ ਦਾ ਇੱਕ ਪੁੱਤਰ ਵੀ ਸੀ।  ਗੁਰਜੀਤ ਸਿੰਘ  ਵਿਦੇਸ਼ ਵਿੱਚ ਰਹਿੰਦਾ ਸੀ ਅਤੇ ਬਲਜੀਤ ਕੌਰ ਨੂੰ ਆਪਣੀ ਨੂੰਹ  ਦੇ ਚਾਲ- ਚਲਨ ਉੱਤੇ ਸ਼ੱਕ ਸੀ ਜਿਸ ਕਾਰਨ ਸੱਸ ਅਤੇ ਨੂੰਹ ਵਿੱਚਕਾਰ ਅਕਸਰ ਅਣਬਣ ਰਹਿੰਦੀ ਸੀ।

ਆਪਣੇ ਇਹਨਾਂ ਹਾਲਾਤਾ ਦੀ ਜਾਣਕਾਰੀ ਬਲਜੀਤ ਕੌਰ ਨੇ ਉਸ ਦੇ ਪੇਕੇ ਪਿੰਡ ਮੁੱਲਾਪੁਰ ਖੁਰਦ ਦੇ ਰਹਿਣ ਵਾਲੇ ਕਸ਼ਮੀਰ ਸਿੰਘ ਉਰਫ ਕੁੱਕੂ ਨੂੰ ਦਿੱਤੀ ਅਤੇ ਉਸ ਨੂੰ ਆਪਣੀ ਨੂੰਹ ਨੂੰ ਮਾਰਨ ਲਈ ਇੱਕ ਲੱਖ ਰੁਪਏ ਵਿੱਚ ਸੌਦਾ ਤੈਅ ਕੀਤਾ। ਖੰਨਾ ਪੁਲਿਸ ਵਲੋਂ ਦੋਨਾਂ ਮੁਲਜ਼ਮਾਂ ਸੱਸ ਬਲਜੀਤ ਕੌਰ ਅਤੇ ਕਸ਼ਮੀਰ ਸਿੰਘ ਉਰਫ ਕੁੱਕੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮਿਲੀ ਜਾਣਕਾਰੀ ਅਨੁਸਾਰ 10 ਦਿਸੰਬਰ 2017 ਦੀ ਰਾਤ ਨੂੰ ਬਲਜੀਤ ਕੌਰ ਨੇ ਕਸ਼ਮੀਰ ਸਿੰਘ ਉਰਫ਼ ਕੁੱਕੂ ਨੂੰ ਆਪਣੇ ਘਰ ਬੁਲਾਇਆਂ ਅਤੇ ਉਸ ਦੇ ਆਉਣੋਂ ਪਹਿਲਾਂ ਹੀ ਆਪਣੀ ਨੂੰਹ ਗੁਰਮੀਤ ਕੌਰ ਨੂੰ ਨੀਂਦ ਦੀਆਂ ਗੋਲੀਆਂ ਖਿਲਾ ਬੇਹੋਸ਼ ਕਰ ਦਿਤਾ।  ਬੇਹੋਸ਼ੀ ਦੀ ਹਾਲਤ ਵਿੱਚ ਦੋਨਾਂ ਨੇ ਗੁਰਮੀਤ ਕੌਰ ਦਾ ਗਲਾ ਘੁੱਟ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਘਰ ਦੇ ਬਰਾਂਡੇ ਵਿੱਚ ਹੀ ਟੋਆ ਪੁਟ ਦੱਬ ਦਿੱਤਾ। ਇਸ ਘਟਨਾ ਦੇ 11 ਮਹੀਨੇ ਬਾਅਦ ਦੋਨਾਂ ਦੋਸ਼ੀਆਂ ਨੇ ਫੇਰ ਦੁਬਾਰਾ ਲਾਸ਼ ਨੂੰ ਟੋਏ ਵਿਚੋਂ ਕੱਢ ਉਸ ਦੇ ਪਿੰਜਰ ਨੂੰ ਕੁੱਟ ਕੇ ਹੱਡੀਆਂ ਦੇ ਛੋਟੇ ਛੋਟੇ ਟੁਕੜੇ ਕਰ  ਮ੍ਰਿਤਿਕਾ ਦੇ ਸੂਟ ਅਤੇ ਟੋਪੀ ਸਣੇ ਇਕ ਪੁਰਾਣੇ ਖੂਹ ਵਿੱਚ ਸੂਟ ਦਿਤੀਆਂ ਜਿਸ ਨੂੰ ਪੁਲਿਸ ਨੇ ਬਰਾਮਦ ਕਰ ਜਾਂਚ ਲਈ ਭੇਜ ਦਿੱਤਾ।

ਬਲਜੀਤ ਕੌਰ ਨੇ 2017 ਵਿੱਚ ਆਪਣੀ ਨੂੰਹ ਦਾ ਕਤਲ ਕਰਨ ਮਗਰੋਂ ਸਭ ਨੂੰ ਇਹੋ ਦੱਸਿਆ ਸੀ ਕਿ ਗੁਰਮੀਤ ਕੌਰ ਆਪਣੇ ਪ੍ਰੇਮੀ ਦੇ ਨਾਲ ਭੱਜ ਗਈ ਅਤੇ ਆਪਣੇ ਨਾਲ ਕਰੀਬ 22 ਲੱਖ ਰੁਪਏ ਵੀ ਲੈ ਗਈ। ਬਲਜੀਤ ਕੌਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਸਤਿੰਦਰ ਸਿੰਘ ਦੇ ਖਿਲਾਫ ਅਗਵਾ ਕਰਨ ਅਤੇ ਧੋਖਾਧੜੀ ਦਾ ਕੇਸ ਦਰਜ ਕਰ ਦਿੱਤਾ ਸੀ। ਜਦੋਂ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਉਸ ਵਕਤ ਤਾਂ ਸਤਿੰਦਰ ਸਿੰਘ ਭਾਰਤ ਵਿੱਚ ਨਹੀਂ ਸਗੋਂ ਦੁਬਈ ਵਿੱਚ ਸੀ ਜਿਸ ਤੋਂ ਪੁਲਿਸ ਨੂੰ ਮਾਮਲੇ ਵਿੱਚ ਕੁਝ ਕਾਲਾ ਨਜ਼ਰ ਆਈਆਂ ਤੇ ਕਈ ਪਹਿਲੂਆਂ ਉਤੇ ਜਾਂਚ ਕਰਨ ਤੋਂ ਬਾਅਦ ਬਲਜੀਤ ਕੌਰ ਅਤੇ ਕਸ਼ਮੀਰ ਸਿੰਘ ਦੇ ਖਿਲਾਫ ਹੱਤਿਆ ਦੀਆਂ ਧਾਰਾਵਾਂ ਵੀ ਜੋੜ ਦਿੱਤਿਆ ਗਈਆਂ ਹਨ।
Published by: Gurwinder Singh
First published: August 2, 2020, 10:55 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading