Home /News /punjab /

ਖੰਨਾ ਵਿਚ ਨੌਜਵਾਨ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ

ਖੰਨਾ ਵਿਚ ਨੌਜਵਾਨ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ

  • Share this:

ਖੰਨਾ ਦੇ ਪਿੰਡ ਭਾਦਲਾ ਨੀਚਾ ਦੇ ਇਕ 42 ਸਾਲਾ ਨੌਜਵਾਨ ਸੰਤੋਖ ਸਿੰਘ ਉਰਫ਼ ਸੁੱਖਾ ਨੇ ਆਪਣੀ ਬਾਰਾਂ ਬੋਰ ਲਾਇਸੈਂਸੀ ਬੰਦੂਕ ਨਾਲ ਗੋਲੀ ਮਾਰ ਆਤਮਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਸੁੱਖੇ ਦਾ ਗੈਂਗਸਟਰਾਂ ਨਾਲ ਕਾਫ਼ੀ ਮਿਲਣਾ ਜੁਲਣਾ ਸੀ ਅਤੇ ਉਸ ਉਪਰ ਪੰਜਾਬ ਦੇ ਵੱਖ ਵੱਖ ਜ਼ਿਲ੍ਹੇ ਅਤੇ ਬਾਹਰਲੇ ਸੂਬਿਆਂ ਵਿੱਚ ਕਈ ਮੁਕੱਦਮੇ ਦਰਜ਼ ਸਨ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜੇ ਵਿਚ ਲੈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਿੰਡ ਵਾਸੀ ਅਤੇ ਸਰਪੰਚ ਰਘਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਤੋਖ ਸਿੰਘ ਉਰਫ ਸੁੱਖਾ ਆਪਣੀ ਮਾਤਾ ਨਾਲ ਦੀਵਾਲੀ ਮਨਾ ਕੇ ਆਪਣੇ ਕਮਰੇ ਵਿਚ ਸੌਣ ਲਈ ਗਿਆ। ਅੱਜ ਸਵੇਰੇ ਜਦੋਂ ਉਸ ਦਾ ਨੌਕਰ ਉਸ ਨੂੰ ਚਾਹ ਦੇਣ ਲਈ ਗਿਆ ਤਾਂ ਉਸ ਨੇ ਦੇਖਿਆ ਸੰਤੋਖ ਸਿੰਘ ਮ੍ਰਿਤਕ ਹਾਲਤ ਵਿੱਚ ਆਪਣੇ ਸੋਫ਼ੇ ਉਤੇ ਡਿੱਗਿਆ ਪਿਆ ਸੀ।  ਉਸ ਨੇ ਆਪਣੇ ਸਾਹਮਣੇ ਆਪਣੇ ਪਿਤਾ ਦੀ ਫੋਟੋ ਵੀ ਰੱਖੀ ਹੋਈ ਸੀ। ਨੌਕਰ ਵੱਲੋਂ ਇਸ ਦੀ ਸੂਚਨਾ ਸੰਤੋਖ ਸਿੰਘ ਦੀ ਮਾਤਾ ਸੁਰਿੰਦਰ ਕੌਰ ਨੂੰ ਦਿੱਤੀ ਗਈ ਤੇ ਉਸ ਨੇ ਪਿੰਡ ਵਾਸੀਆਂ ਨੂੰ ਦੱਸਿਆ ਤੇ ਪੁਲਿਸ ਨੂੰ ਜਾਣਕਾਰੀ ਦਿੱਤੀ।

ਇਸ ਸੰਬੰਧੀ ਥਾਣਾ ਸਦਰ ਖੰਨਾ ਦੇ ਐੱਸਐੱਚਓ ਹੇਮੰਤ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਸੰਤੋਖ ਸਿੰਘ ਅਪਰਾਧਕ ਕਿਸਮ ਦਾ ਵਿਅਕਤੀ ਸੀ। ਇਸ ਉਪਰ ਪੰਜਾਬ ਦੇ ਵੱਖ ਵੱਖ ਜ਼ਿਲ੍ਹੇ ਵਿੱਚ ਕਈ ਮੁਕੱਦਮੇ ਚੱਲਦੇ ਸਨ। ਬੀਤੀ ਰਾਤ ਸੰਤੋਖ ਸਿੰਘ ਨੇ ਆਪਣੀ ਬਾਰਾਂ ਬੋਰ ਦੀ ਲਾਇਸੈਂਸੀ ਬੰਦੂਕ ਨਾਲ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਹੈ। ਇਸ ਸਬੰਧੀ ਉਸ ਦੀ ਮਾਤਾ ਸੁਰਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਉਤੇ 174 ਦੀ ਕਾਰਵਾਈ  ਕਰ ਦਿੱਤੀ ਗਈ ਹੈ। ਪੁਲਿਸ ਪਾਰਟੀ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਖੰਨਾ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ।

Published by:Gurwinder Singh
First published:

Tags: Suicide