Home /News /punjab /

ਖੇਮਕਰਨ : ਭਾਰਤੀ ਖੇਤਰ 'ਚ ਆਏ ਦੋ ਪਾਕਿਸਤਾਨੀ ਡਰੋਨ, ਬੀਐਸਐਫ ਵੱਲੋਂ ਫਾਈਰਿੰਗ 

ਖੇਮਕਰਨ : ਭਾਰਤੀ ਖੇਤਰ 'ਚ ਆਏ ਦੋ ਪਾਕਿਸਤਾਨੀ ਡਰੋਨ, ਬੀਐਸਐਫ ਵੱਲੋਂ ਫਾਈਰਿੰਗ 

ਖੇਮਕਰਨ : ਭਾਰਤੀ ਖੇਤਰ 'ਚ ਆਏ ਦੋ ਪਾਕਿਸਤਾਨੀ ਡਰੋਨ, ਬੀਐਸਐਫ ਵੱਲੋਂ ਫਾਈਰਿੰਗ 

ਖੇਮਕਰਨ : ਭਾਰਤੀ ਖੇਤਰ 'ਚ ਆਏ ਦੋ ਪਾਕਿਸਤਾਨੀ ਡਰੋਨ, ਬੀਐਸਐਫ ਵੱਲੋਂ ਫਾਈਰਿੰਗ 

ਬੀ ਐਸ ਐਫ ਜਵਾਨਾ ਤੇ ਪੁਲੀਸ ਵੱਲੋਂ ਸਰਚ ਅਪ੍ਰੇਸ਼ਨ ਜਾਰੀ 

 • Share this:
  ਸਿਧਾਰਥ ਅਰੋੜਾ

  ਸਰਹੱਦ ਪਾਰੋਂ ਡਰੋਨ ਦੀ ਆਮਦ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਲੰਘੀ ਰਾਤ ਵੀ ਵਿਧਾਨਸਭਾ ਹਲਕਾ ਖੇਮਕਰਨ ਦੇ ਪਿੰਡ ਡੱਲ ਪਾਕਿਸਤਾਨ ਵਾਲੀ ਸਾਈਡ ਤੋ ਭਾਰਤੀ ਖੇਤਰ ਵਿਚ ਡ੍ਰੋਨ ਦਾਖਲ ਹੋਇਆ ਜੋ 9 ਮਿੰਟ ਬਾਅਦ ਵਾਪਸ ਪਰਤਿਆ। ਇਸ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਡ੍ਰੋਨ ਵਾਲੇ ਪਾਸੇ 14 ਫਾਇਰ ਵੀ ਕੀਤੇ। ਬੀਐਸਐਫ 71 ਬਟਾਲੀਨ ਭਿੱਖੀਵਿੰਡ ਦੇ ਜਵਾਨਾਂ ਨੇ ਰਾਤ 1.55 ਮਿੰਟ ਤੇ ਬੀਓਪੀ ਪੀਰ ਬਾਬਾ ਖਾਲੜਾ ਦੇ ਬੂਰਜੀ ਨੰਬਰ 136/2 ਕੋਲ ਸਰਹੱਦ 'ਤੇ ਪਾਕਿਸਤਾਨ ਤੋਂ ਭਾਰਤ ਵਾਲੇ ਪਾਸੇ ਆਉਣ ਵਾਲੀ ਸ਼ੱਕੀ ਵਸਤੂ ਦੀ ਆਵਾਜ਼ ਸੁਣੀ, ਜਿਸ 'ਤੇ ਬੀਐਸਐਫ ਦੀ ਪਾਰਟੀ ਨੇ 6 ਰਾਉਂਡ ਫਾਇਰ ਕੀਤੇ। ਦੁਬਾਰਾ 9 ਮਿੰਟ ਬਾਅਦ 2 . 40 ਮਿੰਟ ਤੇ ਬੁਰਜੀ ਨੰਬਰ 136/5 ਬੀਓਪੀ ਡੱਲ ਖੇਤਰ ਵਿਚ ਭਾਰਤ ਤੋਂ ਪਾਕਿ ਵਾਲੇ ਪਾਸੇ ਜਾ ਰਹੇ ਡ੍ਰੋਨ ਦੀ ਆਵਾਜ਼ ਸੁਣਾਈ ਦਿੱਤੀ ਤਾਂ ਬੀਐੱਸਐੱਫ ਦੇ ਜਵਾਨਾਂ ਨੇ ਸ਼ੱਕੀ ਨਿਸ਼ਾਨੇ 'ਤੇ 8 ਰਾਊਂਡ ਫਾਇਰ ਕੀਤੇ।

  ਇਹ ਇਲਾਕਾ 103 ਬੀਐੱਸਐੱਫ ਦੀ ਬਟਾਲੀਅਨ ਅਮਰਕੋਟ ਅਧੀਨ ਆਉਂਦਾ ਹੈ। ਡਰੋਨ ਦੀ ਘਟਨਾ ਹਫਤੇ ਚ ਦੂਸਰੀ ਵਾਰੀ ਸਾਹਮਣੇ ਆਈ ਹੈ ਬਾਡਰ ਤੇ ਬੀਐਸਐਫ ਵੱਲੋਂ ਅਲਾਟ ਵੀ ਜਾਰੀ ਹੈ ਬੀਐਸਐਫ ਵੱਲੋਂ ਇਲਾਕੇ ਦੀ ਛਾਣ ਬੀਣ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਦੀ ਸਰਚ ਅਪ੍ਰੇਸ਼ਨ ਵਿਚ ਜੁਟੀ ਹੈ।  ਡੀਐਸਪੀ ਤਰਸੇਮ ਮਸੀਹ ਨੇ ਦੱਸਿਆ ਕਿ ਬੀਐਸਐਫ ਨੇ ਉਹਨਾਂ ਨੂੰ ਡਰੋਨ ਦੀ ਸੂਚਨਾ ਦਿੱਤੀ ਸੀ ਅਤੇ ਬੀ ਐੱਸ ਐੱਫ ਨਾਲ ਮਿਲ ਕੇ ਪੰਜਾਬ ਪੁਲਿਸ ਦੀ ਟੀਮ ਦੇ ਲਾਗੇ ਦੀ ਸਰਚ ਕਰ ਰਹੀ ਹੈ। ਇਹ ਘਟਨਾ ਇਕ ਹਫਤੇ ਵਿੱਚ ਦੂਸਰੀ ਵਾਰ ਸਾਹਮਣੇ ਆਈ।
  Published by:Ashish Sharma
  First published:

  Tags: BSF, Drone, Pakistan, Punjab Police, Tarn taran

  ਅਗਲੀ ਖਬਰ