ਮਾਨਸਾ ਦਾ ਖੁਸ਼ਦੀਪ ਜੋ ਅੱਖਾਂ ਤੋ ਦੇਖ ਨਹੀਂ ਸਕਦਾ, 12ਵੀਂ 'ਚੋਂ ਹਾਸਲ ਕੀਤੇ 95 ਫੀਸਦੀ ਨੰਬਰ

ਮਾਨਸਾ ਜ਼ਿਲ੍ਹੇ ਦੇ 2 ਬੇਟੇ ਜੋ ਅੱਖਾਂ ਤੋਂ ਦੇਖ ਨਹੀਂ ਸਕਦੇ ਇਨ੍ਹਾਂ ਨੇ ਜੋ ਕਰ ਦਿਖਾਇਆ ਹੈ, ਸ਼ਾਇਦ ਕੋਈ ਕਰ ਸਕਦਾ ਹੋਵੇ ਇਨ੍ਹਾਂ ਦੋਵਾਂ ਬੇਟਿਆਂ ਨੂੰ ਸਾਡਾ ਸਲਾਮ।
- news18-Punjabi
- Last Updated: July 25, 2020, 4:22 PM IST
ਬਲਦੇਵ ਸ਼ਰਮਾ
ਜਦੋਂ ਕਿਸੇ ਨੇ ਕੋਈ ਮੰਜ਼ਿਲ ਹਾਸਲ ਕਰਨੀ ਹੋਵੇ ਤਾਂ ਸਰੀਰਕ ਕਮੀ ਆੜੇ ਨਹੀਂ ਆਉਂਦੀ। ਅਜਿਹਾ ਕਰ ਦਿਖਾਇਆ ਮਾਨਸਾ ਜਿਲੇ ਦੇ ਪਿੰਡ ਸੁਹਾਰਨਾ ਦੇ ਖੁਸ਼ਦੀਪ ਸਿੰਘ ਨੇ ਜੋ ਬਚਪਨ ਤੋਂ ਹੀ ਅੱਖਾਂ ਤੋਂ ਵੇਖ ਨਹੀਂ ਸਕਦਾ ਹੈ। ਉਸ ਨੇ ਬਾਰ੍ਹਵੀਂ ਕਲਾਸ ਵਿੱਚੋਂ 95% ਨੰਬਰ ਹਾਸਲ ਕਰਕੇ ਮਾਨਸਾ ਜਿਲੇ ਦਾ ਨਾਮ ਰੋਸ਼ਨ ਕੀਤਾ ਹੈ। ਉਕਤ ਨੌਜਵਾਨ ਬਲਾਇੰਡ ਕਾਲਜ ਚੰਡੀਗੜ੍ਹ ਵਿੱਚ ਪੜ੍ਹ ਰਿਹਾ ਹੈ।
ਪਿੰਡ ਦੇ ਗਰੀਬ ਕਿਸਾਨ ਗੁਰਜੀਤ ਸਿੰਘ ਦੇ ਦੋ ਬੇਟੇ ਹਨ। ਦੋਨੋਂ ਹੀ ਬਚਪਨ ਤੋਂ ਅੱਖਾਂ ਤੋ ਅੰਨੇ ਪੈਦਾ ਹੋਏ ਸਨ। ਇਨ੍ਹਾਂ ਨੌਜਵਾਨਾਂ ਦੇ ਮੰਜ਼ਲ ਵਿਚ ਅੱਖਾਂ ਅੜਿਕਾ ਨਹੀਂ ਬਣਾਈਆਂ, ਸਗੋਂ ਆਪਣੀ ਕਮਜ਼ੋਰੀ ਨੂੰ ਹਥਿਆਰ ਬਣਾ ਕੇ ਇਨ੍ਹਾਂ ਨੌਜਵਾਨਾਂ ਨੇ ਮਿਹਨਤ ਕੀਤੀ। ਇਸ ਮਿਹਨਤ ਨਾਲ ਕਿਸਾਨ ਦਾ ਵੱਡਾ ਬੇਟਾ ਇੰਜਨੀਅਰ ਦੀ ਨੌਕਰੀ ਕਰ ਰਿਹਾ ਹੈ ਅਤੇ ਛੋਟੇ ਬੇਟੇ ਖੁਸ਼ਦੀਪ ਨੇ ਬਾਰ੍ਹਵੀਂ ਜਮਾਤ ਵਿੱਚੋਂ ਅੱਵਲ ਆ ਕੇ ਆਪਣੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਖੁਸ਼ਦੀਪ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਕਿਸਾਨ ਗੁਰਜੀਤ ਸਿੰਘ ਨੇ ਦੱਸਿਆ ਤੇ ਜਦੋਂ ਉਸਦੇ ਘਰ ਦੋਨੋਂ ਬੇਟੇ ਅੰਨ੍ਹੇ ਪੈਦਾ ਹੋਏ ਸੀ ਤਾਂ ਉਸ ਨੂੰ ਰੱਬ 'ਤੇ ਗੁੱਸੇ ਹੋਇਆ ਸੀ ਪ੍ਰੰਤੂ ਹੁਣ ਉਸ ਦੇ ਬੇਟੇ ਨੇ ਜੋ ਕਰ ਦਿਖਾਇਆ ਹੈ, ਰੱਬ ਦਾ ਸ਼ੁਕਰ ਗੁਜ਼ਾਰ ਹੈ।