Home /News /punjab /

ਪਤਨੀ ਤੋਂ ਤਲਾਕ ਲੈਣ ਲਈ ਰਚਿਆ ਫਰਜ਼ੀ KIDNAPPING ਦਾ ਡਰਾਮਾ, ਇੰਜ ਆਇਆ ਪੁਲਿਸ ਅੜਿੱਕੇ

ਪਤਨੀ ਤੋਂ ਤਲਾਕ ਲੈਣ ਲਈ ਰਚਿਆ ਫਰਜ਼ੀ KIDNAPPING ਦਾ ਡਰਾਮਾ, ਇੰਜ ਆਇਆ ਪੁਲਿਸ ਅੜਿੱਕੇ

ਪਤਨੀ ਤੋਂ ਤਲਾਕ ਲੈਣ ਲਈ ਰਚਿਆ ਫਰਜ਼ੀ KIDNAPPING ਦਾ ਡਰਾਮਾ, ਇੰਜ ਆਇਆ ਪੁਲਿਸ ਅੜਿੱਕੇ

ਪਤਨੀ ਤੋਂ ਤਲਾਕ ਲੈਣ ਲਈ ਰਚਿਆ ਫਰਜ਼ੀ KIDNAPPING ਦਾ ਡਰਾਮਾ, ਇੰਜ ਆਇਆ ਪੁਲਿਸ ਅੜਿੱਕੇ

ਪੁਛਗਿੱਛ ਦੌਰਾਨ ਦੋਸ਼ੀ ਗਗਨਦੀਪ ਸਿੰਘ ਬੱਗੀ ਕੋਲੋ ਮਿਲਿਆ ਦੇਸੀ ਪਿਸਤੌਲ ਮਾਮਲੇ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਾਂਚ ਪੜਤਾਲ

 • Share this:

  ਅਸ਼ਫਾਕ ਢੁੱਡੀ

  ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਪੁਲਸ ਵੱਲੋਂ ਇਕ ਫਰਜ਼ੀ ਕਿਡਨੈਪਿੰਗ ਦਾ ਮਾਮਲਾ ਦਰਜ ਕੀਤਾ ਗਿਆ ਹੈ।ਦੋਸ਼ੀ ਪਾਸੋਂ ਇੱਕ ਦੇਸੀ ਕੱਟਾ 12 ਬੋਰ ਪਿਸਤੌਲ ਤੇ 2 ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਇਸ ਬਾਰੇ  ਜਾਣਕਾਰੀ ਦਿੰਦੇ ਹੋਏ ਏ ਐੱਸ ਆਈ ਬਲਵੰਤ ਸਿੰਘ ਨੇ ਦੱਸਿਆ ਕਿ ਗਗਨਦੀਪ ਸਿੰਘ ਉਰਫ ਬੱਗਾ ਪੁੱਤਰ ਰਾਮ ਸਿੰਘ ਵੱਲੋਂ ਫਰਜ਼ੀ ਕਿਡਨੈਪਿੰਗ ਦਾ ਡਰਾਮਾ ਰਚ ਕੇ ਘਰਵਾਲੀ ਅਤੇ ਪਰਿਵਾਰ ਨੂੰ ਗੁੰਮਰਾਹ ਕੀਤਾ ਗਿਆ ਸੀ। ਪੁਲੀਸ ਵੱਲੋਂ ਗਗਨਦੀਪ ਸਿੰਘ ਦੇ ਘਰਵਾਲੀ ਪਰਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।


  ਜਾਣਕਾਰੀ ਅਨੁਸਾਰ ਪੁਲਿਸ ਨੂੰ ਪਰਵਿੰਦਰ ਕੌਰ ਪੁੱਤਰੀ ਗੁਰਦੀਪ ਸਿੰਘ ਵਾਸੀ ਪਿੰਡ ਬਹਾਵਲ ਵਾਸੀ ਨੇੜੇ ਅਬੋਹਰ ਨੇ ਇਕ ਦਰਖਾਸਤ ਦਿੱਤੀ ਸੀ ਕਿ ਮੇਰਾ ਵਿਆਹ 18 ਫਰਵਰੀ ਨੂੰ 2022 ਗਗਨਦੀਪ ਸਿੰਘ ਨਾਲ ਹੋਇਆ ਸੀ ਅਤੇ 21 ਫਰਵਰੀ 2022 ਨੂੰ ਹੀ ਮੇਰੇ ਪਰਿਵਾਰ ਵਾਲੇ ਮੈਨੂੰ ਲੈ ਗਏ ਸਨ। ਜਦੋਂ ਮੈਨੂੰ ਗਗਨਦੀਪ  ਘਰ ਵਾਪਸ ਲੈ ਆਇਆ ਤਾਂ 26 ਫਰਵਰੀ ਨੂੰ ਉਸਨੇ ਮੈਨੂੰ ਕੰਮ ਤੋਂ ਵਾਪਸ ਆ ਕੇ  ਕਿਹਾ ਕਿ ਤੇਰੇ ਕਿਸੇ ਨਾਲ ਨਾਜਾਇਜ਼ ਸਬੰਧ ਹਨ, ਮੈਨੂੰ  ਫੋਨ ਤੇ ਧਮਕੀਆਂ ਮਿਲੀਆਂ ਹਨ ਕਿ ਤੂੰ ਪਰਵਿੰਦਰ ਕੌਰ ਤੋਂ ਤਲਾਕ ਲੈ ਨਹੀਂ ਤਾਂ ਤੈਨੂੰ ਜਾਨੋਂ ਮਾਰ ਦੇਵਾਂਗੇ ਅਤੇ ਮੈਨੂੰ ਰਸਤੇ ਵਿੱਚ ਰੋਕ ਕੇ ਕੁਝ ਅਣਪਛਾਤੇ ਵਿਅਕਤੀਆਂ ਨੇ ਕੁੱਟਮਾਰ ਵੀ ਕੀਤੀ ਹੈ।  ਮੈਂ ਤੈਨੂੰ ਨਹੀਂ ਰੱਖਣਾ ਚਾਹੁੰਦਾ ਇਸ ਤੋਂ ਬਾਅਦ ਮੈਨੂੰ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਪਰਿਵਾਰ ਵਾਲਿਆਂ ਨੇ ਮੇਰੇ ਤੇ ਨਾਜਾਇਜ਼ ਸੰਬੰਧਾਂ ਦੇ ਦੋਸ਼ ਲਗਾ ਕੇ ਘਰੋਂ ਕੱਢ ਦਿੱਤਾ। ਮੈਂ ਆਪਣੇ ਪੇਕੇ ਪਰਿਵਾਰ ਵਿੱਚ ਰਹਿੰਦੀ ਹਾਂ  ਫਿਰ ਅਚਾਨਕ 14 ਜੂਨ ਨੂੰ ਮੇਰੇ ਘਰਵਾਲੇ ਗਗਨਦੀਪ ਸਿੰਘ ਨੇ  ਆਪਣੇ ਅਗਵਾ ਹੋਣ ਦਾ ਫਰਜ਼ੀ ਡਰਾਮਾ ਰਚ ਕੇ ਮੇਰੇ ਭਰਾ ਉਮੇਦਕਰ ਸਿੰਘ ਦੇ ਮੋਬਾਇਲ ਤੇ ਫੋਨ ਤੇ ਵ੍ਹੱਟਸਐਪ ਉੱਪਰ ਧਮਕੀਆਂ ਭਰੇ ਰਿਕਾਰਡਿੰਗ ਅਤੇ ਮੈਸੇਜ ਭੇਜ ਕੇ ਅਤੇ ਕੁਝ ਹਥਿਆਰਾਂ ਦੀਆਂ ਤਸਵੀਰਾਂ ਵੀ ਭੇਜੀਆਂ।  ਉਸ ਨੇ ਰਿਕਾਰਡਿੰਗ ਰਾਹੀਂ ਕਿਹਾ ਕਿ ਜੇਕਰ ਤੁਸੀਂ ਮੈਨੂੰ ਤਲਾਕ ਦੇ ਕਾਗਜ਼ ਸਇਨ ਕਰਕੇ ਮੇਰੇ ਵ੍ਹੱਟਸਐਪ ਤੇ ਭੇਜ ਦਿਓ ਤਾਂ ਅਗਵਾਕਰ ਮੈਨੂੰ  ਛੱਡ ਦੇਣਗੇ ਨਹੀਂ ਤਾਂ ਮੈਨੂੰ ਜਾਨੋਂ ਮਾਰ ਦੇਣਗੇ।ਮੇਰੇ ਪਰਿਵਾਰ ਵਾਲਿਆਂ ਨੇ ਉਸ ਦੇ ਮੋਬਾਇਲ ਤੇ ਬਿਆਨ ਹਲਫੀਆ ਲਿਖ ਕੇ ਭੇਜ ਦਿੱਤਾ  ਅਤੇ 16 ਜੂਨ ਨੂੰ ਗਗਨਦੀਪ ਸਿੰਘ ਮੁਕਤਸਰ ਵਿਖੇ ਆ ਗਿਆ। ਸਾਰੀ ਘਟਨਾ ਬਾਰੇ ਜਦ ਅਸੀਂ ਪੁਲਸ ਨੂੰ ਦੱਸੀ ਤਾਂ  ਇਹ ਸਭ ਕੁਝ ਝੂਠ ਨਿਕਲਿਆ ਤੇ ਉਸ ਪਾਸੋਂ ਦੋ ਮੋਬਾਈਲ ਅਤੇ ਦੇਸੀ ਕੱਟਾ ਪਿਸਤੌਲ ਵੀ ਬਰਾਮਦ ਹੋਇਆ ਹੈ।  ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏ ਐੱਸ ਆਈ ਬਲਵੰਤ ਸਿੰਘ ਨੇ ਦੱਸਿਆ ਕਿ ਗਗਨਦੀਪ ਸਿੰਘ ਉਰਫ ਬੱਗੀ ਪਿੰਡ ਸ਼ਿਵਪੁਰ ਕੁੱਕਰੀਆਂ ਨੂੰ ਅਸੀਂ  ਉਸ ਦੀ ਪਤਨੀ ਪਰਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਅਤੇ ਇਸ ਪਾਸੋਂ ਇੱਕ ਦੇਸੀ ਕੱਟਾ ਪਿਸਤੌਲ ਵੀ ਮਿਲਿਆ ਹੈ ਤੇ  ਅਗਲੀ ਤਫਤੀਸ਼ ਜਾਰੀ ਹੈ।

  Published by:Ashish Sharma
  First published:

  Tags: Fake, Kidnapping, Muktsar, Punjab Police