ਮੋਗਾ ਵਿਚ 10 ਸਾਲ ਦੇ ਬੱਚੇ ਨੂੰ ਕੀਤਾ ਅਗਵਾ

ਮਾਰੂਤੀ ਕਾਰ ਵਿਚ ਕੁੱਝ ਲੋਕ ਆਏ ਉਹਨਾਂ ਨੇ ਇਕ ਬੱਚੇ ਤੋਂ ਪਾਣੀ ਦੀ ਬੋਤਲ ਮੰਗੀ ਅਤੇ ਦੂਜੇ ਬੱਚੇ ਨੂੰ ਅਗਵਾ ਕਰ ਲਿਆ।

ਮੋਗਾ ਵਿਚ 10 ਸਾਲ ਦੇ ਬੱਚੇ ਨੂੰ ਕੀਤਾ ਅਗਵਾ( ਅਗਵਾ ਕੀਤੇ ਬੱਚੇ ਦੀ ਤਸਵੀਰ)

 • Share this:
  ਮੋਗਾ ਦੇ ਪਿੰਡ ਆਲਮ ਵਾਲਾ ਤੋਂ ਮਾਰੂਤੀ ਕਾਰ ਸਵਾਰਾਂ ਨੇ 10 ਸਾਲ ਦੇ ਬੱਚੇ ਨੂੰ ਕਿਡਨੇਪ ਕਰ ਲਿਆ ਹੈ।ਬੱਚੇ ਦਾ ਨਾਮ ਅਮਨਦੀਪ ਸਿੰਘ ਹੈ। ਅਮਨਦੀਪ ਸਿੰਘ ਆਪਣੇ ਘਰ ਦੇ ਕੋਲ ਬਣੀ ਦੁਕਾਨਾਂ ਦੇ ਬਾਹਰ ਰੋਜ ਖੇਡਦਾ ਸੀ ਅੱਜ ਵੀ ਉਹ ਆਪਣੇ ਦੋਸਤਾਂ ਨਾਲ ਖੜ੍ਹਾ ਸੀ। ਉਸ ਸਮੇਂ ਹੀ ਮਾਰੂਤੀ ਕਾਰ ਵਿਚ ਕੁੱਝ ਲੋਕ ਆਏ ਉਹਨਾਂ ਨੇ ਇਕ ਬੱਚੇ ਤੋਂ ਪਾਣੀ ਦੀ ਬੋਤਲ ਮੰਗੀ ਅਤੇ ਦੂਜੇ ਬੱਚੇ ਨੂੰ ਅਗਵਾ ਕਰ ਲਿਆ। ਅਮਨਦੀਪ ਸਿੰਘ ਦੀ ਮਾਂ ਨੇ ਕਿਹਾ ਸਾਡੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀ ਹੈ । ਜੇਕਰ ਉਹਨਾਂ ਦੀ ਕੋਈ ਡਿਮਾਂਡ ਹੈ ਤਾਂ ਉਹ ਦੱਸ ਦੇਣ ਅਸੀ ਪੂਰੀ ਕਰ ਦੇਵਾਂਗੇ ਅਤੇ ਮੇਰਾ ਬੇਟਾ ਵਾਪਸ ਕਰ ਦੇਣ।

  ਉਧਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।ਦੁਕਾਨਾਂ ਦੇ ਆਸੇ ਪਾਸੇ ਲੱਗੇ ਕੈਮਰਿਆ ਦੀ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਜਾਂਚ ਕੀਤੀ ਜਾ ਰਹੀ ਹੈ।ਸੀਸੀਟੀਵੀ ਕੈਮਰੇ ਚੈਕ ਕੀਤੇ ਜਾ ਰਹੇ ਹਨ।
  Published by:Sukhwinder Singh
  First published:
  Advertisement
  Advertisement