ਫਾਜ਼ਿਲਕਾ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਸ਼ਰੇਆਮ ਗੋਲ਼ੀਆਂ ਨਾਲ ਨੌਜਵਾਨ ਦਾ ਕਤਲ!

News18 Punjabi | News18 Punjab
Updated: October 30, 2020, 11:07 AM IST
share image
ਫਾਜ਼ਿਲਕਾ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਸ਼ਰੇਆਮ ਗੋਲ਼ੀਆਂ ਨਾਲ ਨੌਜਵਾਨ ਦਾ ਕਤਲ!
ਫਾਜ਼ਿਲਕਾ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਸ਼ਰੇਆਮ ਗੋਲ਼ੀਆਂ ਨਾਲ ਨੌਜਵਾਨ ਦਾ ਕਤਲ!

ਨੌਜਵਾਨ ਦਾ ਕਤਲ ਦਰਿੰਦਗੀ ਭਰੇ ਲਹਿਜੇ ਨਾਲ ਕੀਤਾ ਗਿਆ ਹੈ। ਗੋਲ਼ੀਆਂ ਲੱਗਣ ਕਾਰਨ ਨੌਜਵਾਨ ਦੀ ਮੌਕੇ 'ਤੇ ਹੋ ਮੌਤ ਹੋ ਗਈ। 

  • Share this:
  • Facebook share img
  • Twitter share img
  • Linkedin share img
ਸੁਰਿੰਦਰ ਗੋਇਲ

ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਸੈਦੇਕੇ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਇਕ ਨੌਜਵਾਨ ਨੂੰ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਨੌਜਵਾਨ ਦਾ ਕਤਲ ਦਰਿੰਦਗੀ ਭਰੇ ਲਹਿਜੇ ਨਾਲ ਕੀਤਾ ਗਿਆ ਹੈ। ਗੋਲ਼ੀਆਂ ਲੱਗਣ ਕਾਰਨ ਨੌਜਵਾਨ ਦੀ ਮੌਕੇ 'ਤੇ ਹੋ ਮੌਤ ਹੋ ਗਈ।  ਦੂਜੇ ਪਾਸੇ ਇਸ ਘਟਨਾ ਨੂੰ ਅੰਜ਼ਾਮ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੀ ਪਛਾਣ ਰਛਪਾਲ ਸਿੰਘ ਪੁੱਤਰ ਧਾਨ ਸਿੰਘ ਵਾਸੀ ਪਿੰਡ ਮੁਹੰਮਦੇ ਵਾਲਾ ਵਜੋਂ ਹੋਈ ਹੈ। ਕਤਲ ਕੀਤਾ ਗਿਆ ਨੌਜਵਾਨ ਮੰਡੀ ਲਾਧੂਕਾ ਵਿਖੇ ਇਕ ਸ਼ੈਲਰ 'ਤੇ ਡਰਾਈਵਰੀ ਦਾ ਕੰਮ ਕਰਦਾ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ।
ਸੂਬੇ ਅੰਦਰ ਕਤਲੋਗਾਰਤ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਦੋ ਦਿਨ ਪਹਿਲਾਂ ਹੀ ਫਾਜ਼ਿਲਕਾ ਦੇ ਸ਼ਹਿਰ ਜਲਾਲਾਬਾਦ ਵਿਖੇ ਇਕ ਨੌਜਵਾਨ ਦਾ ਇਸੇ ਤਰ੍ਹਾਂ ਤੇਜ਼ ਹਥਿਆਰਾਂ ਨਾਲ  ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਲਗਾਤਰ ਦੋ ਘਟਨਾਵਾਂ ਤੋਂ ਆਮ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ । ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸੂਬੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਨਾਜ਼ੁਕ ਬਣਦੀ ਨਜ਼ਰ ਆ ਰਹੀ ਹੈ।
Published by: Sukhwinder Singh
First published: October 30, 2020, 11:07 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading