ਮੋਹਾਲੀ ਨੂੰ ਕੌਣ ਜਾਣਦੈ, ਚੰਡੀਗੜ੍ਹ ਹੋਵੇ ਹਵਾਈ ਅੱਡੇ ਦਾ ਨਾਮ: ਕਿਰਨ ਖੇਰ

ਮੋਹਾਲੀ ਨੂੰ ਕੌਣ ਜਾਣਦਾ, ਚੰਡੀਗੜ੍ਹ ਹੋਵੇ ਹਵਾਈ ਅੱਡੇ ਦਾ ਨਾਮ- ਕਿਰਨ ਖੇਰ

 • Share this:
  ਮੋਹਾਲੀ ਵਿਚ ਬਣੇ ਅੰਤਰਰਾਸ਼ਟਰੀ ਏਅਰਪੋਰਟ ਨੂੰ ਲੈ ਕੇ ਪਹਿਲਾਂ ਹੀ ਯੂਟੀ ਐਡਮਨਿਸਟਰੇਸ਼ਨ ਚੰਡੀਗੜ੍ਹ ਅਤੇ ਪੰਜਾਬ ਆਹਮਣੇ ਸਾਹਮਣੇ ਆ ਚੁੱਕੇ ਹਨ ਪਰ ਹੁਣ ਚੰਡੀਗੜ੍ਹ ਦੀ ਐਮਪੀ ਕਿਰਨ ਖੇਰ ਦੇ ਬਿਆਨ ਨੇ ਨਵਾਂ ਵਿਵਾਦ ਛੇੜ ਦਿੱਤਾ।

  ਪਿਛਲੇ ਦਿਨੀਂ ਚੰਡੀਗੜ੍ਹ ਐਡਮਨਿਸਟਰੇਸ਼ਨ ਵੱਲੋਂ ਇੱਕ ਪੱਤਰ ਪੰਜਾਬ ਸਰਕਾਰ ਦੇ ਸਿਵਲ ਐਵੀਏਸ਼ਨ ਵਿਭਾਗ ਨੂੰ ਲਿਖਿਆ ਗਿਆ ਸੀ। ਜਿਸ ਵਿਚ ਲਿਖਿਆ ਗਿਆ ਸੀ ਕਿ ਏਅਰਪੋਰਟ ਦਾ ਨਾਮ ਚੰਡੀਗੜ੍ਹ ਏਅਰਪੋਰਟ ਕੀਤਾ ਜਾਣਾ ਚਾਹੀਦਾ ਹੈ ਤੇ ਏਅਰਪੋਰਟ ਦੇ ਨਾਮ ਨਾਲੋਂ ਚੰਡੀਗੜ੍ਹ ਹਟਾ ਕੇ ਮੁਹਾਲੀ ਕਰਨ ਉੱਤੇ ਵੀ ਆਪਣਾ ਇਤਰਾਜ਼ ਦਰਜ ਕਰਵਾਇਆ ਗਿਆ ਸੀ। ਪੱਤਰ ਵਿਚ ਬਕਾਇਦਾ ਲਿਖਿਆ ਗਿਆ ਕਿ ਏਅਰਪੋਰਟ ਦੇ ਨਾਮ ਨਾਲੋਂ ਚੰਡੀਗੜ੍ਹ ਸ਼ਬਦ ਹਟਾਉਣਾ ਧਾਰਮਿਕ ਭਾਵਨਾਵਾਂ ਆਹਤ ਕਰਦਾ ਹੈ ਕਿਉਂਕਿ ਚੰਡੀ ਸ਼ਬਦ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ।

  ਇਸ ਲਈ ਏਅਰਪੋਰਟ ਦੇ ਨਾਮ ਵਿੱਚੋਂ ਚੰਡੀਗੜ੍ਹ ਹਟਾਉਣਾ ਕਿਤੇ ਨਾ ਕਿਤੇ ਗਲਤ ਹੈ। ਪਰ ਹੁਣ ਚੰਡੀਗੜ੍ਹ ਤੋਂ ਸਾਂਸਦ ਕਿਰਨ ਖੇਰ ਨੇ ਏਅਰਪੋਰਟ ਦਾ ਨਾਮ ਮੁਹਾਲੀ ਏਅਰਪੋਰਟ ਕਰੇ ਜਾਣ ਉਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਕਿਰਨ ਖੇਰ ਦਾ ਕਹਿਣਾ ਹੈ ਕਿ ਮੁਹਾਲੀ ਨੂੰ ਕੌਣ ਜਾਣਦਾ ਹੈ ਜਦੋਂ ਲੋਕ ਹੀ ਟਿਕਟ ਬੁੱਕ ਕਰਦੇ ਹਨ ਤਾਂ ਚੰਡੀਗੜ੍ਹ ਸੋਚ ਕੇ ਬਹੁਤ ਕਰਦੇ ਹਨ, ਮੋਹਾਲੀ ਕੀਤਾ ਜਾਵੇਗਾ ਤਾਂ ਲੋਕ ਕਨਫਿਊਜ਼ ਹੋ ਜਾਣਗੇ।

  ਚੰਡੀਗੜ੍ਹ ਵੈਸੇ ਵੀ ਮਸ਼ਹੂਰ ਨਾਮ ਹੈ। ਲੋਕ ਚੰਡੀਗੜ੍ਹ ਨੂੰ ਹੀ ਜਾਣਦੇ ਹਨ, ਮੁਹਾਲੀ ਨੂੰ ਨਹੀਂ ਜਾਣਦੇ। ਮੈਡਮ ਖੇਰ ਇੱਥੋਂ ਤੱਕ ਬੋਲ ਗਏ ਕਿ ਜ਼ਮੀਨ ਜ਼ਰੂਰ ਇੱਕ ਸੂਬੇ ਦੀ ਹੋ ਸਕਦੀ ਹੈ ਪਰ ਜ਼ਮੀਨ ਦੇ ਕਾਰਨ ਏਅਰਪੋਰਟ ਦਾ ਨਾਮ ਚੰਡੀਗੜ੍ਹ ਤੋਂ ਨਹੀਂ ਬਦਲਿਆ ਜਾ ਸਕਦਾ।

  ਨਾਲ ਹੀ ਉਨ੍ਹਾਂ ਨੇ ਵੱਡਾ ਹਮਲਾ ਕਰਦੇ ਹੋਏ ਕਿਹਾ ਕਿ ਚੰਡੀਗੜ੍ਹ ਲਈ ਹਰਿਆਣਾ ਅਤੇ ਪੰਜਾਬ ਆਮ ਤੌਰ ਤੇ ਲੜਦੇ ਰਹਿੰਦੇ ਹਨ ਪਰ ਹਰ ਲੜਾਈ ਵਿੱਚ ਚੰਡੀਗੜ੍ਹ ਨੂੰ ਨਹੀਂ ਖਿੱਚਣਾ ਚਾਹੀਦਾ, ਨਾਲ ਹੀ ਅਸਿੱਧੇ ਤੌਰ ਉਤੇ ਹਮਲਾ ਕਰਦੇ ਹੋਏ ਕਿਰਨ ਖੇਰ ਨੇ ਪੂਰੀ ਘਟਨਾਕ੍ਰਮ ਨੂੰ ਹਲਕਾਪਨ ਕਰਾਰ ਦੇ ਦਿੱਤਾ।
  Published by:Gurwinder Singh
  First published: