ਕਿਸਾਨੀ ਝੰਡਾ ਲਗਾ ਕੇ ਲਾੜੀ ਵਿਆਹੁਣ ਤੁਰਿਆ ਲਾੜਾ

News18 Punjabi | News18 Punjab
Updated: December 12, 2020, 3:23 PM IST
share image
ਕਿਸਾਨੀ ਝੰਡਾ ਲਗਾ ਕੇ ਲਾੜੀ ਵਿਆਹੁਣ ਤੁਰਿਆ ਲਾੜਾ
ਵਿਆਹ ਵਾਲੀ ਗੱਡੀ ਉਤੇ ਕਿਸਾਨੀ ਝੰਡਾ ਲਗਾ ਕੇ ਲਾੜੀ ਵਿਆਹੁਣ ਤੁਰਿਆ ਲਾੜਾ

ਵਿਆਹ ਵਾਲੀ ਗੱਡੀ ਤੇ ਕਿਸਾਨੀ ਝੰਡਾ ਅਤੇ ਆਪਣੇ ਹੱਥਾਂ ਤੇ ਕਿਸਾਨ ਏਕਤਾ ਜਿੰਦਾਬਾਦ ਦੀ ਮਹਿੰਦੀ ਲਗਾ ਕੇ ਆਪਣਾ ਰੋਸ ਜਾਹਿਰ ਕੀਤਾ

  • Share this:
  • Facebook share img
  • Twitter share img
  • Linkedin share img
ASHPHAQ DHUDDY

ਖੇਤੀ ਆਰਡੀਨੈਂਸ ਬਿੱਲਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਲੀ ਵਿਖੇ ਸੰਘਰਸ਼ ਕੀਤਾ ਜਾ ਰਿਹਾ ਹੈ । ਕਿਸਾਨਾ ਦਾ ਇਹ ਸੰਘਰਸ਼ ਦਿਨੋ ਬ ਦਿਨ ਵੱਧ ਰਿਹਾ ਹੈ । ਕਿਸਾਨ ਖੇਤੀ ਆਰਡੀਨੈਂਸ ਬਿੱਲ ਰੱਦ ਕਰਵਾਉਣ ਲਈ ਦਿੱਲੀ ਵਿਖੇ ਕਈ ਦਿਨਾਂ ਤੋ ਪੱਕੇ ਮੋਰਚੇ ਲਗਾ ਕੇ ਬੈਠੇ ਹਨ ਅਤੇ ਹੁਣ ਖੇਤੀ ਬਿੱਲਾ ਦਾ ਵਿਰੋਧ ਵਿਆਹਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ।

ਅਜਿਹਾ ਹੀ ਇੱਕ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਰੀਵਾਲਾ ਵਿਖੇ ਸਾਹਮਣੇ ਆਇਆ ਹੈ ।ਜਿੱਥੇ ਵਿਆਹ ਵਾਲੇ ਲਾੜੇ ਸੰਦੀਪ ਸਿੰਘ  ਵੱਲੋਂ ਆਪਣੀ ਵਿਆਹ ਵਾਲੀ ਗੱਡੀ ਤੇ ਕਿਸਾਨੀ ਝੰਡਾ ਅਤੇ ਆਪਣੇ ਹੱਥਾਂ ਤੇ ਕਿਸਾਨ ਏਕਤਾ ਜਿੰਦਾਬਾਦ ਦੀ ਮਹਿੰਦੀ ਲਗਾ ਕੇ ਆਪਣਾ ਰੋਸ ਜਾਹਿਰ ਕੀਤਾ ।



ਇਸ ਸਮੇ ਵਿਆਹ ਵਾਲੇ ਲਾੜੇ ਨੇ ਬੋਲਦਿਆਂ ਕਿਹਾ ਕਿ ਖੇਤੀ ਆਰਡੀਨੈਂਸ ਬਿੱਲਾਂ ਨੂੰ ਲੈ ਕੇ ਉਹਨਾਂ ਵਿੱਚ ਪੂਰਾ ਰੋਸ ਹੈ ਅਤੇ ਆਪਣਾ ਰੋਸ ਜਾਹਿਰ ਕਰਨ ਲਈ ਅੱਜ ਕਿਸਾਨੀ ਝੰਡਾ ਲਗਾ ਕੇ ਆਪਣੀ ਬਰਾਤ ਲੈ ਕੇ ਜਾ ਰਿਹਾ ਹਾ ।ਉਹਨਾ ਨੋਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦਾ ਵੱਧ ਤੋਂ ਵੱਧ ਦਿੱਲੀ ਵਿਖੇ ਪਹੁੰਚ ਕੇ ਸਹਿਯੋਗ ਕਰਨ ਤਾ ਜੋ ਇਹ ਖੇਤੀ ਆਰਡੀਨੈਂਸ ਰੱਦ ਕਰਵਾਏ ਜਾ ਸਕਣ ।
Published by: Ashish Sharma
First published: December 12, 2020, 3:20 PM IST
ਹੋਰ ਪੜ੍ਹੋ
ਅਗਲੀ ਖ਼ਬਰ