Home /News /punjab /

ਦਿੱਲੀ ਤੋਂ ਪਰਤਦਿਆਂ ਹਿਸਾਰ ਨੇੜੇ ਹਾਦਸੇ ’ਚ ਪੰਜਾਬ ਦੇ ਦੋ ਕਿਸਾਨਾਂ ਦੀ ਮੌਤ

ਦਿੱਲੀ ਤੋਂ ਪਰਤਦਿਆਂ ਹਿਸਾਰ ਨੇੜੇ ਹਾਦਸੇ ’ਚ ਪੰਜਾਬ ਦੇ ਦੋ ਕਿਸਾਨਾਂ ਦੀ ਮੌਤ

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

  • Share this:
    ਕਿਸਾਨ ਅੰਦੋਲਨ ਦੀ ਜਿੱਤ ਉਪਰੰਤ ਦਿੱਲੀ ਤੋਂ ਵਾਪਸੀ ਮੌਕੇ ਜ਼ਿਲ੍ਹਾ ਮੁਕਤਸਰ ਦੇ ਪਿੰਡ ਆਸਾ ਬੁੱਟਰ ਦੇ ਦੋ ਕਿਸਾਨਾਂ ਦੀ ਹਿਸਾਰ ਨੇੜੇ ਟਰੱਕ ਨਾਲ ਟੱਕਰ ਵਿੱਚ ਮੌਤ ਹੋ ਗਈ। ਇਸ ਦਾ ਪਤਾ ਲਗਦਿਆਂ ਸਮੁੱਚੇ ਪਿੰਡ ’ਚ ਮਾਤਮ ਛਾ ਗਿਆ।

    ਮਿਲੀ ਜਾਣਕਾਰੀ ਮੁਤਾਬਕ ਟਿੱਕਰੀ ਬਾਰਡਰ ਤੋਂ ਅੰਦੋਲਨ ਸਮੇਟ ਕੇ ਘਰ ਪਰਤ ਰਹੇ ਪੰਜਾਬ ਦੇ ਕਿਸਾਨਾਂ ਨਾਲ ਹਿਸਾਰ ਵਿੱਚ ਹਾਦਸਾ ਵਾਪਰ ਗਿਆ। ਇਹ ਹਾਦਸਾ ਸ਼ਨੀਵਾਰ ਸਵੇਰੇ ਹਿਸਾਰ 'ਚ ਨੈਸ਼ਨਲ ਹਾਈਵੇਅ 9 'ਤੇ ਵਾਪਰਿਆ।

    ਅੰਦੋਲਨ ਤੋਂ ਪਰਤ ਰਹੇ ਕਿਸਾਨਾਂ ਦੀ ਟਰਾਲੀ ਨੂੰ ਪਿੰਡ ਢੰਡੂਰ ਨੇੜੇ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਪੰਜਾਬ ਦੇ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਕਿਸਾਨ ਸੁਖਵਿੰਦਰ ਤੇ ਅਜੈਪ੍ਰੀਤ ਦੀ ਮੌਤ ਹੋ ਗਈ, ਜਦਕਿ ਦੋ ਹੋਰ ਕਿਸਾਨ ਜ਼ਖਮੀ ਹੋ ਗਏ। ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।
    Published by:Gurwinder Singh
    First published:

    Tags: Bharti Kisan Union, Farmers Protest, Kisan andolan

    ਅਗਲੀ ਖਬਰ