Home /News /punjab /

ਕਿਸਾਨਾਂ ਨੇ DC ਦਫ਼ਤਰਾਂ 'ਤੇ ਲਾਏ ਧਰਨੇ, ਕਿਹਾ-ਸਰਕਾਰ ਸਾਨੂੰ ਮੁਆਵਜ਼ਾ ਦੇਵੇ, ਅਸੀਂ ਨਹੀਂ ਲਾਵਾਂਗੇ ਨਾੜ ਨੂੰ ਅੱਗ..

ਕਿਸਾਨਾਂ ਨੇ DC ਦਫ਼ਤਰਾਂ 'ਤੇ ਲਾਏ ਧਰਨੇ, ਕਿਹਾ-ਸਰਕਾਰ ਸਾਨੂੰ ਮੁਆਵਜ਼ਾ ਦੇਵੇ, ਅਸੀਂ ਨਹੀਂ ਲਾਵਾਂਗੇ ਨਾੜ ਨੂੰ ਅੱਗ..

ਕਿਸਾਨਾਂ ਨੇ DC ਦਫ਼ਤਰਾਂ 'ਤੇ ਲਾਏ ਧਰਨੇ, ਕਿਹਾ-ਸਰਕਾਰ ਸਾਨੂੰ ਮੁਆਵਜ਼ਾ ਦੇਵੇ, ਅਸੀਂ ਨਹੀਂ ਲਾਵਾਂਗੇ ਨਾੜ ਨੂੰ ਅੱਗ..

ਕਿਸਾਨਾਂ ਨੇ DC ਦਫ਼ਤਰਾਂ 'ਤੇ ਲਾਏ ਧਰਨੇ, ਕਿਹਾ-ਸਰਕਾਰ ਸਾਨੂੰ ਮੁਆਵਜ਼ਾ ਦੇਵੇ, ਅਸੀਂ ਨਹੀਂ ਲਾਵਾਂਗੇ ਨਾੜ ਨੂੰ ਅੱਗ..

ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਡੀ.ਸੀ. ਦਫਤਰਾ ਵਿਚ ਧਰਨੇ ਲਗਾਏ ਗਏ। ਧਰਨੇ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਬੀਬੀਆਂ ਤੇ ਕਿਸਾਨ ਆਗੂ ਸ਼ਾਮਲ ਹੋਏ। ਪੰਜਾਬ ਸਰਕਾਰ ਦੁਆਰਾ ਮੰਨੀਆਂ ਮੰਗਾ ਲਾਗੂ ਕਰਵਾਉਣ ਅਤੇ ਹੋਰ ਮਾਮਲਿਆਂ ਨੂੰ ਲੈ ਕੇ ਧਰਨਾ ਲਗਾਇਆ ਗਿਆ। ਇਸ ਦੌਰਾਨ ਮੁੱਦਾ ਬਣੇ ਨਾੜ ਨੂੰ ਅੱਗ ਲਾਉਣ ਵਾਲੇ ਮਾਮਲੇ ਵਿੱਚ ਕਿਸਾਨ ਆਗੂਆਂ ਨੇ ਕਿਹਾ ਸਰਕਾਰ ਸਾਨੂੰ ਮੁਆਵਜ਼ਾ ਦੇਵੇ, ਅਸੀਂ ਨਾੜ ਨੂੰ ਅੱਗ ਨਹੀਂ ਲਾਗਾਂਗੇ।

ਹੋਰ ਪੜ੍ਹੋ ...
  • Share this:

ਅੰਮ੍ਰਿਤਸਰ:- ਕਿਸਾਨ ਮਜਦੂਰ ਸੰਘਰਸ਼ ਕਮੇਟੀ ਜਥੇਬੰਦੀ ਵਲੋਂ ਪੰਜਾਬ ਭਰ ਵਿੱਚ ਡੀਸੀ ਦਫਤਰਾਂ ਦਾ ਘੇਰਾਵ ਕਰਕੇ ਉਨ੍ਹਾਂ ਬਾਹਰ ਧਰਨੇ ਲਗਾਏ ਗਏ। ਜਿਸਦੇ ਚਲਦੇ ਅੱਜ ਅੰਮ੍ਰਿਤਸਰ ਡੀਸੀ ਦਫਤਰ ਦੇ ਬਾਹਰ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਵਿਚ ,ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੀ ਜਥੇਬੰਦੀ ਵਲੋਂ ਸੈਂਕੜੇ ਦੀ ਗਿਣਤੀ ਵਿੱਚ ਵਿਸ਼ਾਲ ਇਕੱਠ ਕਰਕੇ ਵੱਡੀ ਗਿਣਤੀ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਸਾਨੂੰ ਭਗਵੰਤ ਮਾਨ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿਸਾਨ ਦਾ ਸ਼ੋਂਕ ਨਹੀਂ ਕਿ ਧਰਨੇ ਲਗਾਉਣਾ ਸਰਕਾਰ ਦੀ ਮਾੜੀ ਨੀਤੀ ਦੇ ਚਲਦੇ ਆਪਣੇ ਹੱਕਾਂ ਦੀ ਲੜਾਈ ਕਿਸਾਨ ਲੜਦਾ ਹੈ।

ਕਿਸਾਨ ਆਗੂਆਂ ਨੇ ਕਿਹਾ ਅੱਜ ਅਸੀਂ ਆਪਣੀ ਮੰਗਾਂ ਨੂੰ ਲੈਕੇ ਪੰਜਾਬ ਭਰ ਦੇ ਡੀਸੀ ਦਫਤਰਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕਿਸਾਨੀ ਮੋਰਚੇ ਦੀਆਂ ਲਟਕਦੀਆਂ ਮੰਗਾ, ਬੇਲਗਾਮ ਨਸ਼ੇ ਤੇ ਕਾਬੂ ਪਾਉਣ , ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ, ਨੁਕਸਾਨੀਆਂ ਫਸਲਾਂ ਦੇ ਮੁਆਵਜੇ, ਪੰਜਾਬ ਸਰਕਾਰ ਦੁਆਰਾ ਮੰਨੀਆਂ ਮੰਗਾ ਲਾਗੂ ਕਰਵਾਉਣ ਅਤੇ ਹੋਰ ਮਾਮਲਿਆਂ ਨੂੰ ਲੈ ਕੇ ਲੱਗਣ ਵਾਲੇ ਧਰਨੇ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਲਈ ਕਿਹਾ ਗਿਆ ਹੈ I

ਓਹਨਾ ਭਗਵੰਤ ਸਰਕਾਰ ਦੇ ਧਰਤੀ ਹੇਠਲੇ ਪਾਣੀ ਬਚਾਉਣ ਨੂੰ ਨਿਸ਼ਾਨਾ ਬਣਾ ਕੇ, ਦਾਲ ਫਸਲਾਂ ਤੇ ਤੇਲ ਬੀਜ ਤੇ MSP ਦੇਣ ਵਾਲੇ ਬਿਆਨ ਤੇ ਪ੍ਰਤੀਕਰਮ ਦਿੰਦੇ ਕਿਹਾ ਕਿ ਸਰਕਾਰ ਦਾ ਐਲਾਨ ਸ਼ਲਾਘਾਯੋਗ ਹੈ ਪਰ ਇਹ ਸਿਰਫ ਐਲਾਨ ਬਣ ਕੇ ਨਾ ਰਹਿ ਜਾਵੇ, ਇਸ ਤੇ ਗ਼ੌਰ ਕਰਨਾ ਪਵੇਗਾ, ਓਹਨਾ ਅਗੇ ਕਿਹਾ ਕਿ ਭਗਵੰਤ ਸਰਕਾਰ ਨੂੰ ਚਾਹੀਦਾ ਕਿ ਪਾਣੀ ਬਚਾਉਣ ਲਈ ਧਰਤੀ ਹੇਠਲੇ ਪਾਣੀ ਨੂੰ ਰਿਚਾਰਜ ਕਰਨ ਦੇ ਪ੍ਰੋਗਰਾਮ ਬਣਾਏ ਜਾਣ।

ਓਹਨਾ ਸਰਕਾਰ ਦੇ ਨਹਿਰਾਂ ਨੂੰ ਪੱਕਿਆ ਕਰਨ ਦੀ ਕਾਰਵਾਈ ਤੇ ਟਿੱਪਣੀ ਕਰਦਿਆਂ ਓਹਨਾ ਕਿਹਾ ਕਿ ਨਹਿਰਾਂ ਤੇ ਤਲ਼ ਪੱਕੇ ਕਰਨ ਨਾਲ ਧਰਤੀ ਹੇਠਲੇ ਪਾਣੀ ਦੇ ਰਿਚਾਰਜ ਤੇ ਵੱਡਾ ਅਸਰ ਪਵੇਗਾ I ਕਿਸਾਨ ਆਗੂ ਨੇ ਬੋਲਦਿਆਂ ਕਿਹਾ ਕਿ ਸਰਕਾਰ ਕੋਈ ਵੀ ਹੋਵੇ ਲੋਕਾਂ ਨੂੰ ਆਪਣੇ ਹਿੱਤਾਂ ਦੀ ਰਾਖੀ ਕਰਨ ਲਈ ਸੰਘਰਸ਼ਾਂ ਦੇ ਪਿੜ ਹਮੇਸ਼ਾ ਮੱਲਣੇ ਪਏ ਹਨ ਤੇ ਅੱਗੇ ਵੀ ਮੱਲਣੇ ਪੈਣਗੇ I

ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਵਾਅਦੇ ਹੀ ਕਰੀ ਜਾ ਰਹੀ ਹੈ ਪਰ ਲਾਗੂ ਨਹੀਂ ਕਰ ਰਹੀ ਨਾ ਸਾਨੂੰ ਬਿਜਲੀ ਮਿਲ ਰਹੀ ਹੈ ਤੇ ਨਾ ਹੀ ਨਹਰੀ ਪਾਣੀ। ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਸਾਡਾ ਬਣਦਾ ਮੁਆਵਜ਼ਾ ਦੇਵੇ ਅਸੀਂ ਨਾੜ ਨੂੰ ਅੱਗ ਨਹੀਂ ਲਾਗਾਵਗੇ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨਿਆ ਤਾਂ ਅਸੀਂ ਮਾਨ ਸਰਕਾਰ ਖਿਲਾਫ ਆਪਣਾ ਸੰਗਰਸ਼ ਹੋਰ ਤਿੱਖਾ ਕਰਾਂਗੇ I

ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਕਿਸਾਨ ਆਗੂ ਗੁਰਚਰਨ ਸਿੰਘ ਚੱਬਾ ਅਤੇ ਰਣਦੀਪ ਸਿੰਘ ਅਤੇ ਜਰਮਨ ਸਿੰਘ ਬਡਾਲਾ ਨੇ ਧਰਨੇ ਨੂੰ ਸੰਬੋਧਨ ਕੀਤਾ।

Published by:Sukhwinder Singh
First published:

Tags: Agriculture, Amritsar, Farmers Protest