Home /News /punjab /

ਕਿਸਾਨ ਯੂਨੀਅਨ ਨੇ ਸਿਆਸੀ ਪਾਰਟੀਆਂ ਤੋਂ ਆਸ ਛੱਡੀ, ਸੰਘਰਸ਼ ਦੇ ਸਿਰ ਤੇ ਹੀ ਹੋਣਗੇ ਕਿਸਾਨੀ ਮਸਲੇ ਹੱਲ!

ਕਿਸਾਨ ਯੂਨੀਅਨ ਨੇ ਸਿਆਸੀ ਪਾਰਟੀਆਂ ਤੋਂ ਆਸ ਛੱਡੀ, ਸੰਘਰਸ਼ ਦੇ ਸਿਰ ਤੇ ਹੀ ਹੋਣਗੇ ਕਿਸਾਨੀ ਮਸਲੇ ਹੱਲ!

ਕਿਸਾਨ ਯੂਨੀਅਨ ਨੇ ਸਿਆਸੀ ਪਾਰਟੀਆਂ ਤੋਂ ਆਸ ਛੱਡੀ, ਸੰਘਰਸ਼ ਦੇ ਸਿਰ ਤੇ ਹੀ ਹੋਣਗੇ ਕਿਸਾਨੀ ਮਸਲੇ ਹੱਲ!

ਕਿਸਾਨ ਯੂਨੀਅਨ ਨੇ ਸਿਆਸੀ ਪਾਰਟੀਆਂ ਤੋਂ ਆਸ ਛੱਡੀ, ਸੰਘਰਸ਼ ਦੇ ਸਿਰ ਤੇ ਹੀ ਹੋਣਗੇ ਕਿਸਾਨੀ ਮਸਲੇ ਹੱਲ!

 • Share this:
  ਪਿੰਡਾਂ ਅੰਦਰ ਜਿੱਥੇ ਚੋਣ ਸਰਗਰਮੀਆਂ ਚੱਲ ਰਹੀਆਂ ਹਨ ਅਤੇ ਹਰ ਪਾਰਟੀ ਵੋਟਰ ਖਿੱਚਣ ਦਾ ਯਤਨ ਕਰ ਰਹੀ ਹੈ, ਉੱਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਚੋਣ ਵਾਅਦੇ ਯਾਦ ਕਰਵਾਉਣ ਲਈ ਸੰਘਰਸ਼ਾਂ ਦਾ ਪਿੜ ਮਘਾਇਆ ਜਾ ਰਿਹਾ ਹੈ। ਸੰਘਰਸ਼ ਦੀ ਤਿਆਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਦੇਸ਼ ਦੇ ਕਿਸਾਨੀ ਸੰਕਟ ਲਈ ਕਾਂਗਰਸ ਅਤੇ ਭਾਜਪਾ ਬਰਾਬਰ ਦੀਆਂ ਜ਼ਿੰਮੇਵਾਰ ਹਨ।

  ਉਨ੍ਹਾਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ -2017 ਵੇਲ਼ੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਚੋਣ ਵਾਅਦੇ " ਕਰਜ਼ਾ ਕੁਰਕੀ ਖ਼ਤਮ, ਫ਼ਸਲਾਂ ਦੀ ਪੂਰੀ ਰਕਮ" ਯਾਦ ਕਰਵਾਉਣ ਅਤੇ ਕਿਸਾਨਾਂ ਦੇ ਕਰਜ਼ੇ ‘ਤੇ ਲੀਕ ਮਰਵਾਉਣ ਖ਼ਾਤਰ ਅਤੇ  ਪਟਿਆਲਾ ਵਿਚ 14 ਮਈ ਨੂੰ ਮੁੱਖ ਮੰਤਰੀ ਦੇ ਸ਼ਹਿਰ ਦਾਣਾ ਮੰਡੀ, ਸਰਹਿੰਦ ਰੋਡ ਪਟਿਆਲਾ ਵਿਖੇ ਸੂਬਾਈ ਰੈਲੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਬਿਜਾਈ ਲਈ ਪਨੀਰੀ ਇੱਕ ਮਈ ਤੋਂ ਬਿਜਾਈ ਸ਼ੁਰੂ ਕਰ ਦਿੱਤੀ ਗਈ ਹੈ , ਜੇਕਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਨੂੰ ਰੋਕਦਾ ਹੈ ਤਾਂ ਕਿਸਾਨ ਜਥੇਬੰਦੀਆਂ ਇਸ ਦੀ ਅਗਵਾਈ ਕਰਨਗੀਆਂ ਅਤੇ ਅਧਿਕਾਰੀਆਂ ਦਾ ਘਿਰਾਓ ਕਰਨਗੀਆਂ।

  ਆਗੂਆਂ ਨੇ ਮੰਗ ਕੀਤੀ ਕਿ ਵੱਖ ਵੱਖ ਹਾਦਸਿਆਂ ਵਿੱਚ ਕਿਸਾਨਾਂ ਦੀ ਸੜੀ ਕਣਕ ਦਾ ਪੂਰੇ ਨੁਕਸਾਨ ਦੀ ਫ਼ੌਰੀ ਭਰਪਾਈ ਕੀਤੀ ਜਾਵੇ । ਝੋਨੇ ਦੀ ਬਿਜਾਈ ਲਈ ਬਿਜਲੀ 1 ਜੂਨ ਤੋਂ ਚੌਵੀ ਘੰਟੇ ਦਿੱਤੀ ਜਾਵੇ ਤਾਂ ਕਿ ਕਿਸਾਨ ਆਪਣੀ ਲੋੜ ਅਨੁਸਾਰ ਮੋਟਰਾਂ ਚਲਾ ਸਕਣ ਅਤੇ ਖੇਤੀ ਮੋਟਰਾਂ ਦੇ ਲੋਡ ਵਾਧਾ ਫ਼ੀਸ ਖ਼ਤਮ ਕੀਤੀ ਜਾਵੇ ।

  ਉਨ੍ਹਾਂ ਕਿਹਾ ਕਿ ਰੈਲੀ ਦੌਰਾਨ ਅਕਾਲੀ-ਭਾਜਪਾ ਗੱਠਜੋੜ ਵਾਲ਼ੀ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਵੀ ਪਰਦਾਫਾਸ਼ ਕਰਨਗੇ।  ਲੋਕ-ਸਭਾ ਚੋਣਾਂ ਸਬੰਧੀ ਜਥੇਬੰਦੀ ਦੀ ਸਮਝ ਸਪਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ  ਯੂਨੀਅਨ ਦਾ ਕੋਈ ਅਹੁਦੇਦਾਰ ਜਾਂ ਸਰਗਰਮ ਵਰਕਰ ਕਿਸੇ ਵੀ ਉਮੀਦਵਾਰ ਦੀ ਹਮਾਇਤ ਨਹੀਂ ਕਰੇਗਾ,  ਵੋਟ ਬੇਸ਼ੱਕ ਪਾਵੇ ਜਾਂ ਨਾਂ ਪਾਵੇ।

  ਮੰਗਾਂ :- 1 - ਸਮੁੱਚਾ ਕਿਸਾਨੀ ਕਰਜ਼ਾ ਮੁਆਫ਼ ਕੀਤਾ ਜਾਵੇ।

  2- ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇ।

  3- ਖੇਤੀ 'ਤੇ ਲਾਗਤ ਖ਼ਰਚਿਆਂ ਨੂੰ ਘਟਾਉਣ ਲਈ  ਕਾਰਪੋਰੇਟ ਮੁਨਾਫ਼ਿਆਂ 'ਤੇ ਰੋਕ ਲਾਈ ਜਾਵੇ।।

  4- ਕਰਜ਼ੇ ਕਾਰਨ ਖ਼ੁਦਕੁਸ਼ੀ ਦਾ ਸ਼ਿਕਾਰ ਹੋਏ ਪਰਿਵਾਰਾਂ  ਨੂੰ 10-10 ਲੱਖ ਰੁਪਏ ਆਰਥਿਕ ਮਦਦ ਅਤੇ ਇੱਕ-ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ।

  5- ਸਮੂਹ ਆਬਾਦਕਾਰ ਅਤੇ ਮੁਜ਼ਾਰੇ ਕਿਸਾਨਾਂ ਨੂੰ ਹਰ ਕਿਸਮ ਦੀ ਕਾਬਜ਼ ਜ਼ਮੀਨ ਦੇ ਮਾਲਕੀ ਹੱਕ ਤੁਰੰਤ ਦਿੱਤੇ ਜਾਣ।

  6- ਆਵਾਰਾ ਪਸ਼ੂਆਂ ਦਾ ਹੱਲ ਕੀਤਾ ਜਾਵੇ।।

  7- ਖਾਦਾਂ,ਕੀਟਨਾਸ਼ਕਾਂ, ਖੇਤੀ ਸੰਦਾਂ ਤੋਂ ਜੀ ਐਸ ਟੀ ਖ਼ਤਮ ਕੀਤਾ ਜਾਵੇ। ਖੇਤੀ ਲਈ ਪਹਿਲੀ ਜੂਨ ਤੋਂ ਲਗਾਤਾਰ 24:ਘੰਟੇ ਸਪਲਾਈ ਦਿੱਤੀ ਜਾਵੇ। ਬਿਜਲੀ ਮੋਟਰਾਂ ਦਾ ਲੋਡ ਵਾਧਾ  1200 ਰੁ. ਪ੍ਰਤੀ ਹਾਰਸ ਪਾਵਰ ਭਰਵਾ ਕੇ ਬਿਨਾਂ ਸ਼ਰਤ ਲੋਡ ਵਿੱਚ ਵਾਧਾ ਕੀਤਾ ਜਾਵੇ।
  First published:

  Tags: Lok Sabha Election 2019, Lok Sabha Polls 2019

  ਅਗਲੀ ਖਬਰ