ਸਰਕਾਰੀ ਤਾਰੀਖ ਦੇ ਉਲਟ ਪਹਿਲੀ ਮਈ ਤੋਂ ਝੋਨਾ ਲਾਉਣ ਦੀ ਮੰਗ, ਸਾਰੇ ਪੰਜਾਬ 'ਚ ਲਾਏ ਧਰਨੇ


Updated: March 14, 2019, 12:56 PM IST
ਸਰਕਾਰੀ ਤਾਰੀਖ ਦੇ ਉਲਟ ਪਹਿਲੀ ਮਈ ਤੋਂ ਝੋਨਾ ਲਾਉਣ ਦੀ ਮੰਗ, ਸਾਰੇ ਪੰਜਾਬ 'ਚ ਲਾਏ ਧਰਨੇ
ਸਰਕਾਰੀ ਤਾਰੀਖ ਦੇ ਉਲਟ ਪਹਿਲੀ ਮਈ ਤੋਂ ਝੋਨਾ ਲਾਉਣ ਦੀ ਮੰਗ, ਸਾਰੇ ਪੰਜਾਬ 'ਚ ਲਾਏ ਧਰਨੇ

Updated: March 14, 2019, 12:56 PM IST
ਬੀਤੇ ਦਿਨ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਬੀਤੇ ਦਿਨ ਪੰਜਾਬ ਭਰ ’ਚ ਸਮੂਹ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰਾਂ ਦੇ ਦਫ਼ਤਰਾਂ ਅੱਗੇ ਧਰਨੇ ਦਿੱਤੇ ਗਏ। ਕਿਸਾਨਾਂ ਨੇ ਪ੍ਰਦਰਸ਼ਨ ਕਰਕੇ ਝੋਨੇ ਦੀ ਪਨੀਰੀ ਦੀ ਬਿਜਾਈ ਪਹਿਲੀ ਮਈ ਤੇ ਝੋਨੇ ਦੀ ਲਵਾਈ ਪਹਿਲੀ ਜੂਨ ਤੋਂ ਕਰਨ ਦੀ ਮੰਗ ਕੀਤੀ। ਕਿਸਾਨਾਂ ਦਾ ਤਰਕ ਸੀ ਕਿ 20 ਜੂਨ ਤੋਂ ਝੋਨਾ ਲਾਉਣ ਕਾਰਨ ਕਈ ਮੁਸ਼ਕਲਾਂ ਨਾਲ ਜੂਝਣਾ ਪੈਂਦਾ ਹੈ।



 ਧਰਨਿਆਂ ਨੂੰ ਯੂਨੀਅਨ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਸਣੇ ਸੂਬਾਈ ਆਗੂ ਮਨਜੀਤ ਧਨੇਰ, ਗੁਰਦੀਪ ਰਾਮਪੁਰਾ, ਕੁਲਵੰਤ ਸਿੰਘ ਕਿਸ਼ਨਗੜ੍ਹ, ਗੁਰਮੀਤ ਭੱਟੀਵਾਲ਼, ਰਾਮ ਸਿੰਘ ਮਟੋਰੜਾ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ 20 ਜੂਨ ਤੋਂ ਝੋਨੇ ਲਵਾਈ ਸ਼ੁਰੂ ਕਰਨਾ ਵਿਗਿਆਨਕ ਪਹੁੰਚ ਨਹੀਂ ਹੈ। ਇਸ ਨਾਲ਼ ਮਜ਼ਦੂਰਾਂ ਦੀ ਸਮੱਸਿਆ ਤੇ ਬਿਜਲੀ ਦੀ ਖ਼ਪਤ ਵਧਣ ਨਾਲ਼ ਬੱਤੀ ਗੁੱਲ ਹੋ ਜਾਂਦੀ ਹੈ। ਮੌਸਮ ’ਚ ਤਬਦੀਲੀ ਕਾਰਨ ਨਮੀ ਵਧਣ ਕਰਕੇ ਫ਼ਸਲ ਵੱਢਣ ’ਤੇ ਵੇਚਣ ’ਚ ਵੀ ਮੁਸ਼ਕਲ ਆਉਂਦੀ ਹੈ। ਝੋਨੇ ’ਚ ਦੇਰੀ ਕਰਕੇ ਆਲੂ ਅਤੇ ਹੋਰ ਸਬਜ਼ੀਆਂ ਸਣੇ ਕਣਕ ਦੀ ਬਿਜਾਈ ਵੀ ਲੇਟ ਹੋ ਜਾਂਦੀ ਹੈ, ਜਿਸ ਦਾ ਅਸਰ ਝਾੜ ’ਤੇ ਵੀ ਪੈਂਦਾ ਹੈ।



ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਵੱਲੋਂ ਪਰਾਲ਼ੀ ਦੀ ਸੰਭਾਲ਼ ਦਾ ਹੱਲ ਨਾ ਕਰਨ ਕਰਕੇ ਕਿਸਾਨਾਂ ਕੋਲ਼ ਪਰਾਲ਼ੀ ਫੂਕਣ ਤੋਂ ਬਿਨਾ ਕੋਈ ਚਾਰਾ ਨਹੀਂ ਹੈ। ਯੂਨੀਅਨ ਦੇ ਸੂਬਾ ਆਗੂ ਜਗਮੋਹਣ ਸਿੰਘ ਪਟਿਆਲਾ ਨੇ ਕਿਹਾ ਕਿ ਜੇ ਇਹ ਮੰਗ ਨਾ ਮੰਨੀ ਗਈ ਤਾਂ ਯੂਨੀਅਨ ਤਿੱਖਾ ਸੰਘਰਸ਼ ਵਿੱਢੇਗੀ।

ਅਜਿਹੇ ਧਰਨੇ ਪਟਿਆਲਾ ਸਣੇ ਸੰਗਰੂਰ, ਮਾਨਸਾ, ਬਰਨਾਲ਼ਾ, ਬਠਿੰਡਾ, ਫ਼ਰੀਦਕੋਟ, ਫ਼ਿਰੋਜ਼ਪੁਰ, ਮੋਗਾ, ਲੁਧਿਆਣਾ ਅਤੇ ਫਤਹਿਗੜ੍ਹ ਸਾਹਿਬ ਵਿਚ ਵੀ ਦਿੱਤੇ ਗਏ। ਇਨ੍ਹਾਂ ਸਾਰੀਆਂ ਥਾਵਾਂ ਤੋਂ ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਨੂੰ ਮੰਗ ਪੱਤਰ ਭੇਜੇ ਗਏ।
First published: March 14, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...
  • I agree to receive emails from NW18

  • I promise to vote in this year's elections no matter what the odds are.

    Please check above checkbox.

  • SUBMIT

Thank you for
taking the pledge

Vote responsibly as each vote
counts and makes a difference

Click your email to know more

Disclaimer:

Issued in public interest by HDFC Life. HDFC Life Insurance Company Limited (Formerly HDFC Standard Life Insurance Company Limited) (“HDFC Life”). CIN: L65110MH2000PLC128245, IRDAI Reg. No. 101 . The name/letters "HDFC" in the name/logo of the company belongs to Housing Development Finance Corporation Limited ("HDFC Limited") and is used by HDFC Life under an agreement entered into with HDFC Limited. ARN EU/04/19/13618
T&C Apply. ARN EU/04/19/13626