• Home
  • »
  • News
  • »
  • punjab
  • »
  • KISAN UNION OPPOSES CABINET MINISTER GURKEERAT SINGH KOTLI

ਕਿਸਾਨ ਯੂਨੀਅਨ ਵੱਲੋਂ ਮੋੜ ਵਿਖੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦਾ ਵਿਰੋਧ

ਕਿਸਾਨ ਯੂਨੀਅਨ ਵੱਲੋਂ ਮੋੜ ਵਿਖੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦਾ ਵਿਰੋਧ

  • Share this:
    Munish Garg

    ਕਾਂਗਰਸ ਦੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੱਲੋਂ ਅੱਜ ਕਾਂਗਰਸ ਦੇ ਹਲਕਾ ਪੱਧਰੀ  ਪ੍ਰੋਗਰਾਮ ਪਹੁੰਚਣ ਤੇ ਵਿਧਾਨ ਸਭਾ ਹਲਕਾ ਮੋੜ ਵਿਖੇ ਪੁੱਜਣ ਤੇ ਕਿਸਾਨ ਯੂਨੀਅਨਾਂ ਵੱਲੋਂ ਕਾਲੇ ਝੰਡੇ ਲਗਾ ਕੇ ਉਸਦਾ ਵਿਰੋਧ ਕੀਤਾ ਗਿਆ। ਭਾਵੇ ਕਿ ਮੌੜ ਪੁਲਿਸ ਵੱਲੋਂ ਕਿਸਾਨਾਂ ਨੂੰ ਪ੍ਰੋਗਰਾਮ ਤੋਂ ਕੁਝ ਕੁ ਦੂਰ ਪਹਿਲਾਂ ਵੀ ਰੋਕ ਲਿਆ ਗਿਆ ਪ੍ਰੰਤੂ ਫਿਰ ਵੀ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਕੈਬਨਿਟ ਮੰਤਰੀ ਖਿਲ਼ਾਫ ਜ਼ੋਰਦਾਰ ਨਾਅਰੇ ਲਗਾਏ।

    ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਆਗੂ ਬਲਵਿੰਦਰ ਸਿੰਘ ਜੋਧਪੁਰ ਨੇ ਕਿਹਾ ਕਿ ਕਿ ਇਕ ਪਾਸੇ ਤਾਂ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਹਨ ਪਰ ਦੂਸਰੇ ਪਾਸੇ ਰਾਜਨੀਤਕ ਪਾਰਟੀਆਂ ਦੇ ਲੋਕ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਲੋਕਾਂ ਨੂੰ ਵਰਗਲਾ ਨੇ ਮੋਰਚੇ ਨੂੰ ਕਮਜ਼ੋਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਖੇ ਸੰਯੁਕਤ ਮੋਰਚੇ ਅਤੇ ਰਾਜਨੀਤਕ ਪਾਰਟੀਆਂ ਦੇ ਨੁੰਮਾਇੰਦਿਆਂ ਵਿਚਕਾਰ ਇਹ ਗੱਲਬਾਤ ਹੋਈ ਸੀ ਕਿ ਚੋਣ ਜ਼ਾਬਤਾ ਲੱਗਣ ਤੱਕ ਕੋਈ ਵੀ ਰਾਜੀਤਕ ਪਾਰਟੀ ਆਪਣੀ ਰੈਲੀ ਨਹੀ ਕਰੇਗੀ ਪਰ ਰਾਜਨੀਤਕ ਪਾਰਟੀਆਂ ਆਪਣੀਆਂ ਸਿਆਸੀ ਰੋਟੀਆਂ ਸੇਕਣ ਤੋਂ ਬਾਜ ਨਹੀ ਆ ਰਹੀਆਂ।ਇਸ ਲਈ ਇੰਨ੍ਹਾਂ ਦਾ ਕਿਸਾਨ ਯੂਨੀਅਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
    Published by:Ashish Sharma
    First published:
    Advertisement
    Advertisement