Home /News /punjab /

ਨੌਜਵਾਨ ਕਿਸਾਨ ਨੇ ਫਾਹਾ ਲੈਕੇ ਜੀਵਨ ਲੀਲਾ ਸਮਾਪਤ ਕੀਤੀ

ਨੌਜਵਾਨ ਕਿਸਾਨ ਨੇ ਫਾਹਾ ਲੈਕੇ ਜੀਵਨ ਲੀਲਾ ਸਮਾਪਤ ਕੀਤੀ

  • Share this:

Bhupinder Singh

ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਪੰਜ ਮਹੀਨਿਆਂ ਤੋਂ ਸੰਘਰਸ਼ ਤੇ ਬੈਠੇ ਹਨ ਅਤੇ ਹੁਣ ਤਕ ਕਈ ਕਿਸਾਨ ਸ਼ਹੀਦ ਹੋ ਚੁੱਕੇ ਹਨ। ਬੀਤੀ ਦਿਨੀਂ ਦਿੱਲੀ ਬਾਰਡਰ ਤੋਂ ਪਰਤੇ ਨਾਭਾ ਬਲਾਕ ਦੇ ਪਿੰਡ ਬਜੀਦਪੁਰ ਦੇ  ਕਿਸਾਨ ਲਖਵਿੰਦਰ ਸਿੰਘ ਨੇ ਆਪਣੇ ਘਰ ਦੇ ਨਾਲ ਮੋਟਰ ਦੇ ਕੋਠੇ ਦੇ ਅੰਦਰ ਜਾ ਕੇ ਗਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਲਖਵਿੰਦਰ ਸਿੰਘ ਜਦੋਂ ਦਾ ਕਿਸਾਨੀ ਸੰਘਰਸ਼ ਤੋਂ ਆਇਆ ਸੀ ਡਿਪਰੈਸ਼ਨ ਵਿੱਚ ਰਹਿੰਦਾ ਸੀ ਅਤੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗਿਆ ਕਿ ਉਹ ਆਪਣੀ ਜ਼ਮੀਨ ਤੇ ਕਿਸੇ ਨੂੰ ਕਾਬਜ਼ ਨਹੀਂ ਹੋਣ ਦੇਵੇਗਾ। ਇਸ ਘਟਨਾ ਤੋਂ ਬਾਅਦ ਜਿੱਥੇ ਪਰਿਵਾਰ ਵਿਚ ਗ਼ਮਗੀਨ ਦਾ ਮਾਹੌਲ ਹੈ, ਉੱਥੇ ਪਿੰਡ ਵਿੱਚ ਵੀ ਸੋਗ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਮ੍ਰਿਤਕ ਪਿੱਛੇ ਆਪਣੇ ਬਜ਼ੁਰਗ ਮਾਂ-ਬਾਪ, ਪਤਨੀ ਅਤੇ ਇਕ ਪੰਜ ਸਾਲ ਦਾ ਬੱਚਾ ਛੱਡ ਗਿਆ ਹੈ।

ਇਸ ਮੌਕੇ ਮ੍ਰਿਤਕ ਦੇ ਰਿਸ਼ਤੇਦਾਰ ਕਰਤਾਰ ਸਿੰਘ ਅਤੇ ਹਰਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਦਾ ਲਖਵਿੰਦਰ ਸਿੰਘ ਕਿਸਾਨੀ ਸੰਘਰਸ਼ ਤੋਂ ਵਾਪਸ ਆਇਆ ਸੀ ਉਦੋਂ ਦਾ ਹੀ ਉਹ ਡਿਪਰੈਸ਼ਨ ਵਿੱਚ ਰਹਿਣ ਲੱਗਾ ਅਤੇ ਉਸ ਵੱਲੋਂ ਵੱਡਾ ਕਦਮ ਚੁੱਕ ਕੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ। ਮ੍ਰਿਤਕ ਕਿਸਾਨ ਕੋਲ 16 ਏਕੜ ਜ਼ਮੀਨ ਸੀ ਅਤੇ ਉਸ ਦੇ ਕਿਸੇ ਵੀ ਤਰ੍ਹਾਂ ਦਾ ਕਰਜ਼ਾ ਵੀ ਨਹੀਂ ਸੀ ਪਰ ਦਿਨੋਂ-ਦਿਨ ਕਿਸਾਨੀ ਸੰਘਰਸ਼ ਲੰਮਾ ਹੁੰਦੇ ਵੇਖਦੇ ਹੋਏ ਉਹ ਏਨਾ ਕੁ ਡਿਪਰੈਸ਼ਨ ਵਿੱਚ ਸੀ। ਉਸ ਨੇ ਆਪਣੀ ਜ਼ਮੀਨ ਵਿੱਚ ਲੱਗੀ ਮੋਟਰ ਦੇ ਕਮਰੇ ਵਿੱਚ ਗਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ।

Published by:Ashish Sharma
First published:

Tags: Farmer suicide, Nabha