ਇਸ ਕਰਕੇ ਬੋਨੀ ਅਜਨਾਲਾ ਮੁੜ ਅਕਾਲੀ ਦਲ 'ਚ ਹੋਏ ਸ਼ਾਮਲ, ਹੁਣ ਕਰਨਗੇ ਇਹ ਕੰਮ...

News18 Punjabi | News18 Punjab
Updated: February 14, 2020, 4:20 PM IST
share image
ਇਸ ਕਰਕੇ ਬੋਨੀ ਅਜਨਾਲਾ ਮੁੜ ਅਕਾਲੀ ਦਲ 'ਚ ਹੋਏ ਸ਼ਾਮਲ, ਹੁਣ ਕਰਨਗੇ ਇਹ ਕੰਮ...
ਇਸ ਕਰਕੇ ਬੋਨੀ ਅਜਨਾਲਾ ਮੁੜ ਅਕਾਲੀ ਦਲ 'ਚ ਹੋਏ ਸ਼ਾਮਲ, ਹੁਣ ਕਰਨਗੇ ਇਹ ਕੰਮ...

ਅਮਰਪਾਲ ਸਿੰਘ ਬੋਨੀ ਅਜਨਾਲਾ ਅਤੇ ਰਤਨ ਸਿੰਘ ਅਜਨਾਲਾ ਨੇ ਦਸੰਬਰ 2018 ਵਿਚ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੇਵਾ ਸਿੰਘ ਸੇਖਵਾਂ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਛੱਡ ਦਿੱਤਾ ਸੀ ਅਤੇ ਫਿਰ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਬਣਾਈ ਸੀ । ਅਮਰਪਾਲ ਸਿੰਘ ਨੇ ਬਿਕਰਮ ਸਿੰਘ ਮਜੀਠੀਆ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਖਿਲਾਫ ਕਈ ਨਿੱਜੀ ਟਿੱਪਣੀਆਂ ਕੀਤੀਆਂ ਸਨ।

  • Share this:
  • Facebook share img
  • Twitter share img
  • Linkedin share img
ਅਮਰਪਾਲ ਸਿੰਘ ਬੋਨੀ ਅਜਨਾਲਾ ਅਤੇ ਉਨ੍ਹਾਂ ਦੇ ਪਿਤਾ ਰਤਨ ਸਿੰਘ ਅਜਨਾਲਾ ਨੂੰ ਪਿਛਲੇ ਸਾਲ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਦੀ ਮੰਗ ਕਰਨ ਕਰਕੇ ਅਕਾਲੀ ਦਲ ਵਿਚੋਂ ਕੱਢ ਦਿੱਤਾ ਗਿਆ ਸੀ। ਪਿਤਾ ਅਤੇ ਪੁੱਤਰ ਨੇ ਦਸੰਬਰ 2018 ਵਿਚ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੇਵਾ ਸਿੰਘ ਸੇਖਵਾਂ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਛੱਡ ਦਿੱਤਾ ਸੀ ਅਤੇ ਫਿਰ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਬਣਾਈ। ਰਤਨ ਸਿੰਘ ਅਜਨਾਲਾ ਨੇ ਬ੍ਰਹਮਪੁਰਾ ਅਤੇ ਸੇਖਵਾਂ ਸਮੇਤ ਹੋਰਨਾਂ ਬਾਗੀਆਂ ਨਾਲ ਹਰਿਮੰਦਰ ਸਾਹਿਬ ਵਿਖੇ ਸਹੁੰ ਚੁੱਕੀ ਸੀ ਤਾਂ ਜੋ ਭਵਿੱਖ ਦੇ ਸਾਰੇ ਫੈਸਲੇ ਇਕ ਹੋਣ।

ਅਮਰਪਾਲ ਸਿੰਘ ਨੇ ਮਜੀਠੀਆ ਅਤੇ ਉਨ੍ਹਾਂ ਭੈਣ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਖਿਲਾਫ ਕਈ ਨਿੱਜੀ ਟਿੱਪਣੀਆਂ ਕੀਤੀਆਂ ਸਨ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੂਤਰਾਂ ਨੇ ਕਿਹਾ ਕਿ ਬੋਨੀ ਦੀ ਅਕਾਲੀ ਦਲ ਵਿਚ ਵਾਪਸੀ ਦਾ ਸ਼ਾਇਦ ਹੀ ਪਾਰਟੀ ਤੇ ਕੋਈ ਅਸਰ ਪਵੇਗਾ, ਪਰ ਪਾਰਟੀ ਹਾਲੇ ਵੀ ਪਿਤਾ-ਪੁੱਤਰ ਦੀ ਜੋੜੀ ਚਾਹੁੰਦੀ ਹੈ, ਜਿਸ ਨੂੰ ਮੁੱਖ ਰੱਖਦਿਆਂ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਬੇਟੇ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਤੋਂ ਵਿਦਾ ਕੀਤਾ ਗਿਆ ਹੈ।

ਬੋਨੀ ਨੇ ਇਕ ਸਮੇ ਅੰਮ੍ਰਿਤਸਰ ਤੋਂ ਕਾਂਗਰਸੀ ਆਗੂ ਗੁਰਜੀਤ ਸਿੰਘ ਔਜਲਾ ਲਈ ਵੀ ਪ੍ਰਚਾਰ ਕੀਤਾ ਸੀ। ਇਸ ਦੇ ਪਿੱਛੇ ਦਾ ਕਾਰਨ ਬਹੁਤ ਦਿਲਚਸਪ ਸੀ ਕਿਉਂਕਿ ਬੋਨੀ ਆਪਣਾ ਅਤੇ ਆਪਣੇ ਪਿਤਾ ਦੀ ਘਰ ਵਾਪਸੀ ਚਾਹੁੰਦਾ ਸੀ, ਭਾਵ ਉਹ ਅਕਾਲੀ ਦਲ ਨਾਲ ਵਾਪਿਸ ਜੁੜਨਾ ਚਾਹੁੰਦਾ ਸੀ। ਬੋਨੀ ਨੇ ਹੀ ਸਭ ਤੋਂ ਪਹਿਲਾਂ ਇਹ ਦੱਸਿਆ ਸੀ ਕਿ ਸਾਬਕਾ ਮੰਤਰੀ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਪਿਤਾ-ਪੁੱਤਰ ਨੂੰ ਵਾਪਸ ਅਕਾਲੀ ਦਲ ਵਿਚ ਲਿਆਉਣ ਲਈ ਲਾਬਿੰਗ ਕਰ ਰਹੇ ਸਨ।
13 ਫਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਰਾਜਾਸਾਂਸੀ ਵਿਚ ਇਕ ਰੈਲੀ ਕੀਤੀ, ਜਿਸ ਵਿਚ ਬੋਨੀ ਅਜਨਾਲਾ ਅਕਾਲੀ ਦਲ ਵਿਚ ਦੁਬਾਰਾ ਸ਼ਾਮਲ ਹੋ ਗਏ। ਹੁਣ ਦੇਖਣਾ ਇਹ ਹੋਵੇਗਾ ਕਿ ਬੋਨੀ ਦੇ ਪਿਤਾ ਰਤਨ ਸਿੰਘ ਅਜਨਾਲਾ ਵੀ ਅਕਾਲੀ ਦਲ ਵਿਚ ਵਾਪਸੀ ਕਰਦੇ ਹਨ ਕੇ ਨਹੀਂ। ਸੁਖਬੀਰ ਸਿੰਘ ਬਾਦਲ ਬੋਨੀ ਅਜਨਾਲਾ ਦੇ ਘਰ ਗਏ ਸੀ। ਇਸ ਗੁਪਤ ਮੀਟਿੰਗ ਵਿਚ ਇਹ ਗੱਲ ਸਾਹਮਣੇ ਆਈ ਕੇ ਅਜਨਾਲਾ ਪਰਿਵਾਰ ਅਤੇ ਬਾਦਲਾਂ ਵਿਚਕਾਰ ਮਤਭੇਦ ਖਤਮ ਹੋ ਚੁੱਕੇ ਹਨ।

ਬਾਦਲਾਂ ਵੱਲੋਂ ਇਹ ਵੀ ਇਲਜਾਮ ਲਗਾਏ ਜਾਂਦੇ ਹਨ ਕਿ ਟਕਸਾਲੀ ਸ਼੍ਰੋਮਣੀ ਅਕਾਲੀ ਦਲ ਨੂੰ ਕਾਂਗਰਸ ਵੱਲੋਂ ਸਮਰਥਨ ਮਿਲਦਾ ਰਿਹਾ ਹੈ। ਬੋਨੀ ਦੀ ਪਾਰਟੀ ਵਿਚ ਵਾਪਸੀ ਕਾਰਨ ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਹੁਣ ਰਤਨ ਸਿੰਘ ਅਜਨਾਲਾ ਵੀ ਪਾਰਟੀ ਵਿਚ ਵਾਪਸੀ ਕਰਨਗੇ।
First published: February 14, 2020, 3:58 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading