Home /News /punjab /

ਕੌਮੀ ਇੰਨਸਾਫ਼ ਮੋਰਚੇ ’ਚ ਨਕੌਦਰ ਕਾਂਡ 1986 ਦੇ ਚਾਰ ਸ਼ਹੀਦਾਂ ਨੂੰ ਸਿਜ਼ਦਾ ਕੀਤਾ ਤੇ ਬੰਦੀ ਸਿੰਘਾਂ ਦੇ ਪਰਿਵਾਰਾਂ ਦਾ ਸਨਮਾਨ

ਕੌਮੀ ਇੰਨਸਾਫ਼ ਮੋਰਚੇ ’ਚ ਨਕੌਦਰ ਕਾਂਡ 1986 ਦੇ ਚਾਰ ਸ਼ਹੀਦਾਂ ਨੂੰ ਸਿਜ਼ਦਾ ਕੀਤਾ ਤੇ ਬੰਦੀ ਸਿੰਘਾਂ ਦੇ ਪਰਿਵਾਰਾਂ ਦਾ ਸਨਮਾਨ

ਡਾ. ਦਰਸ਼ਨ ਪਾਲ ਦੀ ਅਗਵਾਈ ’ਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਵੱਡਾ ਜੱਥਾ ਮੋਰਚੇ ’ਚ ਪਹੁੰਚਿਆ

ਡਾ. ਦਰਸ਼ਨ ਪਾਲ ਦੀ ਅਗਵਾਈ ’ਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਵੱਡਾ ਜੱਥਾ ਮੋਰਚੇ ’ਚ ਪਹੁੰਚਿਆ

ਡਾ. ਦਰਸ਼ਨ ਪਾਲ ਦੀ ਅਗਵਾਈ ’ਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਵੱਡਾ ਜੱਥਾ ਮੋਰਚੇ ’ਚ ਪਹੁੰਚਿਆ

  • Share this:

ਮੁਹਾਲੀ -ਚੰਡੀਗੜ੍ਹ ਦੀਆਂ ਬਰੂਹਾਂ ’ਤੇ 7 ਜਨਵਰੀ ਤੋਂ ਸ਼ੁਰੂ ਹੋਏ ਕੌਮੀ ਇੰਨਸਫ਼ ਮੋਰਚੇ ਵਲੋਂ ਜ਼ੇਲ੍ਹਾਂ ’ਚ ਨਜ਼ਰਬੰਦ ਬੰਦੀ ਸਿੰਘਾਂ ਦੇ ਪ੍ਰਵਾਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਗਿਆ। ਜਿਨ੍ਹਾਂ ਵਿਚ ਭਾਈ ਪਰਮਜੀਤ ਸਿੰਘ ਭਿਓਰਾ ਦੇ ਵੱਡੇ ਭਰਾ ਅਤੇ ਭਾਬੀ, ਭਾਈ ਸ਼ਮਸ਼ੇਰ ਸਿੰਘ ਦੀ ਧਰਮ ਪਤਨੀ ਅਤੇ ਇੰਜ. ਭਾਈ ਗੁਰਮੀਤ ਸਿੰਘ ਦੀ ਮਾਤਾ ਸ਼ਾਮਲ ਹੋਏ। ਉਕਤ ਤਿੰਨੋਂ ਬੰਦੀ ਸਿੰਘ ਚੰਡੀਗੜ੍ਹ ਦੀ ਮਾਡਲ ਜ਼ੇਲ੍ਹ ਵਿਚ ਨਜ਼ਰਬੰਦ ਹਨ। ਇਸ ਤੋਂ ਇਲਾਵਾ ਨਕੋਦਰ ਕਾਂਡ ਵਿਚ 4ਫਰਵਰੀ 1986 ਨੂੰ ਸ਼ਹੀਦ ਹੋਏ ਚਾਰੇ ਸਿੰਘਾਂ ਨੂੰ ਸਿਜ਼ਦਾ ਕੀਤਾ ਗਿਆ।

ਮੋਰਚੇ ਨੂੰ ਅੱਜ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਡਾ. ਦਰਸ਼ਨ ਪਾਲ ਸੂਬਾਈ ਪ੍ਰਧਾਨ ਦੀ ਅਗਵਾਈ ਵਿਚ ਸਮੂਚੇ ਪੰਜਾਬ ‘ਚੋਂ ਕ੍ਰਾਂਤੀ ਕਿਸਾਨ ਯੂਨੀਅਨ ਦੇ ਆਗੂਆਂ ਸਮੇਤ ਹਜ਼ਾਰਾਂ ਕਿਸਾਨਾਂ ਅਤੇ ਬੀਬੀਆਂ ਨੇ ਮੋਰਚੇ ਵਿਚ ਸ਼ਮੂਲੀਅਤ ਕੀਤੀ। ਇਸੇ ਤਰਾਂ ਇਕ 500 ਗੱਡੀਆਂ ਦਾ ਕਾਫ਼ਲਾ ਬਾਬਾ ਗੁਰਬਿੰਦਰ ਸਿੰਘ ਮਾਂਡੀ ਦੀ ਅਗਵਾਈ ਵਿਚ ਖਾਲਸਾਈ ਜੈਕਾਰੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਅਰੇ ਲਗਾਉਂਦਿਆਂ ਮੋਰਚੇ ਵਿਚ ਸ਼ਾਮਲ ਹੋਇਆ। ਬੀਬੀ ਰਮਨਦੀਪ ਕੌਰ ਮਿਰਖਾਈ ਫਿਰੋਜ਼ਪੁਰ ਤੋਂ ਬੀਬੀਆਂ ਦੇ ਜੱਥੇ ਨਾਲ ਮੋਰਚੇ ਨੂੰ ਸਮਰਥਨ ਦੇਣ ਲਈ ਆਏ।


ਡਾ. ਦਰਸ਼ਨ ਪਾਲ ਨੇ ਪੈ੍ਰਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾਂ ਹੀ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਹੈ, ਸਰਕਾਰਾਂ ਬਲਾਤਕਾਰੀਆਂ ਅਤੇ ਕਾਤਲਾਂ ਨੂੰ ਤਾਂ ਪੈਰੋਲ ਅਤੇ ਰਿਹਾਈ ਦੇ ਸਕਦੀ ਹੈ ਪਰ ਹੱਕਾਂ ਦੀ ਖ਼ਾਤਰ ਡਟੱਣ ਵਾਲਿਆਂ ਨੂੰ ਕਦੇ ਇੰਨਸਾਫ਼ ਨਹੀਂ ਦਿੰਦੀਆਂ। ਉਨ੍ਹਾਂ ਕਿਹਾ ਕਿ ਮੋਰਚੇ ਵਿਚ ਅੱਜ ਪੂਰੇ ਪੰਜਾਬ ‘ਚੋਂ ਉਨ੍ਹਾਂ ਦੀ ਕਿਸਾਨ ਜੱਥੇਬੰਦੀ ਕ੍ਰਾਂਤੀ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਕਿਸਾਨਾਂ ਨੇ ਇਕ ਵੱਡੇ ਕਾਫਲੇ ਦੇ ਰੂਪ ਵਿਚ ਸ਼ਮੂਲੀਅਤ ਕੀਤੀ ਅਤੇ ਜਦੋਂ ਤਕ ਮੋਰਚਾ ਚੱਲੇਗਾ ਉਦੋਂ ਤਕ ਜਥੇਬੰਦੀ ਵਲੋਂ ਪੂਰਾ ਸਹਿਯੋਗ ਦਿੱਤਾ ਜਾਂਦਾ ਰਹੇ ਤੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਜਰੂਰ ਮਿਲਣਗੀਆਂ। ਪ੍ਰੈਸ ਕਾਨਫਰੰਸ ਵਿਚ ਵਕੀਲ ਰਵਿੰਦਰ ਸਿੰਘ ਜੋਲੀ ਬਾਸੀ ਨੇ ਦਸਿਆ ਕਿ ਚੰਡੀਗੜ੍ਹ ਬਾਰ ਐਸੋਸੀਏਸ਼ਨ ਵੱਲੋਂ ਕੌਮੀ ਇਨਸਾਫ਼ ਮੋਰਚੇ ਦਾ ਸਮਰਥਨ ਕੀਤਾ ਗਿਆ ਹੈ ਅਤੇ ਮੋਰਚੇ ਉਤੇ ਲਗਾਤਾਰ ਕਾਨੂੰਨੀ ਸੇਵਾਵਾਂ ਦੇਣ ਲਈ ਪੱਕਾ ਦਫ਼ਤਰ ਬਣਾਉਣਗੇ । ਬਲਵਿੰਦਰ ਸਿੰਘ ਨੇ ਸਮੂਚੀ ਪੈ੍ਰਸ ਦਾ ਧੰਨਵਾਦ ਕੀਤਾ।


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਲੱਗੇ ਕੌਮੀ ਇੰਨਸਾਫ਼ ਮੋਰਚੇ ਵਿਚ ਸਵੇਰ ਤੋਂ ਹੀ ਰਾਗੀ, ਢਾਡੀ ਅਤੇ ਕਵਿਸ਼ਰੀ ਜੱਥਿਆਂ ਨੇ ਸੰਗਤਾਂ ਨੂੰ ਕੌਮੀ ਯੋਧਿਆਂ ਦੀਆਂ ਜੋਸ਼ੀਲੀਆਂ ਵਾਰਾਂ ਸੁਣਾ ਕੇ ਜਿੱਥੇ ਸੰਗਤਾਂ ’ਚ ਜੋਸ਼ ਭਰਦਿਆਂ ਪੁਰਾਤਨ ਅਤੇ ਅਜੌਕੇ ਸ਼ਹੀਦਾਂ ਸਿੰਘਾਂ-ਸਿੰਘਣੀਆਂ ਨੂੰ ਨਤਮਸਤਕ ਹੋਏ ਉੱਥੇ ਹੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਲਾਮਬੰਦ ਕੀਤਾ। ਭਾਈ ਭੁਪਿੰਦਰ ਸਿੰਘ ਦੇ ਜਥੇ ਨੇ ਰਸ ਭਿੰਨੇ ਅਤੇ ਚੜ੍ਹਦੀਕਲਾ ਦੇ ਸ਼ਬਦ ਗਾਇਨ ਕਰ ਸੰਗਤਾਂ ’ਚ ਆਪਣੀ ਭਰਵੀਂ ਹਾਜ਼ਰੀ ਲੁਵਾਈ। ਭਾਈ ਮਨਜੀਤ ਸਿੰਘ ਦੇ ਜੱਥੇ ਨੇ ਕਵੀਸ਼ਰੀ ਵਾਰਾਂ ਗਾਈਆਂ, ਇਸੇ ਤਰਾਂ ਭਾਈ ਪ੍ਰਿਤਪਾਲ ਸਿੰਘ ਬਰਗਾੜੀ ਦੇ ਜੱਥੇ ਵੱਲੋਂ ਜ਼ੋਸ਼ੀਲੀਆਂ ਵਾਰਾਂ ਰਾਂਹੀ ਆਪਣੀ ਹਾਜ਼ਰੀ ਲੁਵਾਈ।


ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਹਜ਼ੂਰੀ ਵਿਚ ਬਾਪੂ ਗੁਰਚਰਨ ਸਿੰਘ, ਪਾਲ ਸਿੰਘ ਫਰਾਂਸ, ਸੀਨੀਅਰ ਵਕੀਲ ਅਮਰ ਸਿੰਘ ਚਾਹਲ, ਦਿਲਸ਼ੇਰ ਸਿੰਘ, ਗੁਰਦੀਪ ਸਿੰਘ ਬਠਿੰਡਾ, ਗੁਰਨਾਮ ਸਿੰਘ ਸਿੱਧੂ, ਬਲਵਿੰਦਰ ਸਿੰਘ, ਰਛਪਾਲ ਸਿੰਘ, ਭਾਈ ਮਨਜੀਤ ਸਿੰਘ ਭੋਮਾ, ਜਸਵਿੰਦਰ ਸਿੰਘ ਰਾਜਪੁਰਾ, ਖਜ਼ਾਨ ਸਿੰਘ, ਰੁਪਿੰਦਰ ਸਿੰਘ, ਬਲਬੀਰ ਸਿੰਘ ਹਿਸਾਰ, ਗੁਰਸ਼ਰਨ ਸਿੰਘ, ਗੁਰਵਿੰਦਰ ਸਿੰਘ ਭਜੌਲੀ, ਪਵਨਦੀਪ ਸਿੰਘ, ਇੰਦਰਬੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਘਰਸ਼ੀ ਸਮਰਥਕਾਂ ਨੇ ਆਪਣੀ ਹਾਜ਼ਰੀ ਲੁਵਾਈ।

Published by:Ashish Sharma
First published:

Tags: Mohali